ਟੀਮ ਬ੍ਰਦਰਜ਼ ਵੱਲੋਂ ਭਾਈ ਜਗਸੀਰ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ
Published : Feb 6, 2021, 8:13 pm IST
Updated : Feb 6, 2021, 8:28 pm IST
SHARE ARTICLE
Jagseer Singh
Jagseer Singh

26 ਜਨਵਰੀ ਨੂੰ ਕਿਸਾਨਾਂ ਅੰਦੋਲਨ ‘ਚ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਭਾਈ ਜਗਸੀਰ...

ਚੰਡੀਗੜ੍ਹ: 26 ਜਨਵਰੀ ਨੂੰ ਕਿਸਾਨਾਂ ਅੰਦੋਲਨ ‘ਚ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਭਾਈ ਜਗਸੀਰ ਸਿੰਘ ਕਾਫ਼ੀ ਜਖਮੀ ਹੋ ਗਏ ਸਨ, ਜਿਸਤੋਂ ਬਾਅਦ ਉਨ੍ਹਾਂ ਦੇ ਸਿਰ ਵਿਚੋਂ ਕਾਫ਼ੀ ਖੂਨ ਵਗਦੈ ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ, ਇਸ ਦੌਰਾਨ ਟੀਮ ਬ੍ਰਦਰਜ਼ ਵੱਲੋਂ ਉਨ੍ਹਾਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ।

Jaggi BabaJaggi Baba

ਇੱਥੇ ਦੱਸਣਯੋਗ ਹੈ ਕਿ ਬਰਨਾਲਾ ਦੇ ਪਿੰਡ ਪੰਧੇਰ ਦਾ ਜਗਸੀਰ ਸਿੰਘ ਜੱਗੀ ਸੋਸ਼ਲ ਮੀਡੀਆ 'ਤੇ ਕਿਸਾਨ ਅੰਦੋਲਨ ਦਾ ਹੀਰੋ ਬਣ ਗਿਆ ਹੈ। ਉਸ ਦੀ ਲਲਕਾਰ ਦੁਨੀਆ ਭਰ ਵਿੱਚ ਗੂੰਜੀ ਹੈ। ਸੋਸ਼ਲ ਮੀਡੀਆ ਉੱਪਰ ਉਸ ਦੀ ਤੁਲਣਾ ਸ਼ੇਰ ਨਾਲ ਕੀਤੀ ਜਾ ਰਹੀ ਹੈ। ਮੀਡੀਆ ਉਸ ਦੇ ਇੰਟਰਵਿਊ ਲੈ ਰਿਹਾ ਹੈ।

Jaggi BabaJaggi Baba

ਕਿਸਾਨ ਅੰਦੋਲਨ ਵਿੱਚ ਡਟਿਆ ਸਿੱਧਾ-ਸਾਦਾ ਜਗਸੀਰ ਸਿੰਘ ਜੱਗੀ ਭਾਵੁਕ ਹੋ ਜਾਂਦਾ ਹੈ। ਹੁਣ ਹਰ ਕੋਈ ਉਸ ਲਈ ਕੁਝ ਕਰਨਾ ਚਾਹੁੰਦਾ ਹੈ। ਉਸ ਦੀ ਬਹਾਦਰੀ ਤੋਂ ਖੁਸ਼ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ਕਰਦਿਆਂ ਘਰ ਬਣਾਉਣ ਲਈ ਦਸ ਵਿਸਵੇ ਜ਼ਮੀਨ ਦੇ ਦਿੱਤੀ ਹੈ। ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਵੀ ਉਸ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ।

KissanKissan

ਜਾਗਦੀ ਜ਼ਮੀਰ ਵਾਲੇ ਇਸ ਨੌਜਵਾਨ ਦਾ ਕਹਿਣਾ ਸੀ ਕਿ ਭਾਵੇਂ ਮੇਰੇ ਕੋਲ ਜ਼ਮੀਨ ਨਹੀਂ ਹੈ, ਪਰ ਮੈਨੂੰ ਜਿਊਦਾ ਰਹਿਣ ਲਈ ਰੋਟੀ ਦੀ ਲੋੜ ਹੈ, ਜੋ ਕਿਸਾਨ ਪੈਦਾ ਕਰਦਾ ਹੈ।’’ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ, ਅਜਿਹੀਆਂ ਅਨੇਕਾਂ ਉਦਾਹਰਨਾਂ ਆਏ ਦਿਨ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਦਿੱਲੀ ਜਾਣ ਨੂੰ ਸਿਰਫ ਜ਼ਮੀਨ ਹੋਣ ਨੂੰ ਹੀ ਮੰਨ ਰਹੇ ਹਨ। ਜਦਕਿ ਕਿਸਾਨੀ ਸੰਘਰਸ਼ ਦੀ ਇਹ ਵਿਲੱਖਣ ਮਿਸਾਲ ਹੈ ਕਿ ਇਸ ਵਿਚ ਸ਼ਾਮਲ ਹੋਣ ਵਾਲੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਵਿਚ ਜੱਗੀ ਬਾਬਾ ਵੀ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement