ਸਰਹੱਦੀ ਝੜਪਾਂ ਦੇ ਮਸਲੇ ’ਤੇ ਚੀਨ ਨਾਲ ਗੱਲਬਾਤ ਦਾ ਦੌਰ ਜਾਰੀ : ਜੈਸ਼ੰਕਰ
Published : Feb 6, 2021, 11:55 pm IST
Updated : Feb 6, 2021, 11:55 pm IST
SHARE ARTICLE
image
image

ਸਰਹੱਦੀ ਝੜਪਾਂ ਦੇ ਮਸਲੇ ’ਤੇ ਚੀਨ ਨਾਲ ਗੱਲਬਾਤ ਦਾ ਦੌਰ ਜਾਰੀ : ਜੈਸ਼ੰਕਰ

ਅਮਰਾਵਤੀ, 6 ਫ਼ਰਵਰੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਫ਼ ਦੀ ਫ਼ੌਜ ਦੇ ਸੀਨੀਅਰ ਕਮਾਂਡਰ ਪੂਰਬੀ ਲੱਦਾਖ਼ ’ਚ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਲੈ ਕੇ 9 ਦੌਰ ਦੀ ਗੱਲਬਾਤ ਕਰ ਚੁਕੇ ਹਨ ਅਤੇ ਭਵਿੱਖ ’ਚ ਵੀ ਅਜਿਹੀਆਂ ਵਾਰਤਾਵਾਂ ਜਾਰੀ ਰਹਿਣਗੀਆਂ। ਜੈਸ਼ੰਕਰ ਨੇ ਵਿਜੇਵਾੜਾ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਤਕ ਹੋਈ ਗੱਲਬਾਤ ਦਾ ਕੋਈ ਖਾਸ ਪ੍ਰਭਾਵ ਦਿਖਾਈ ਨਹੀਂ ਦਿਤਾ ਹੈ। ਉਨ੍ਹਾਂ ਕਿਹਾ,‘‘ਫ਼ੌਜੀਆਂ ਦੇ ਪਿੱਛੇ ਹਟਣ ਦਾ ਮੁੱਦਾ ਬਹੁਤ ਪੇਚੀਦਾ ਹੈ। ਇਹ ਸੈਨਾਵਾਂ ’ਤੇ ਨਿਰਭਰ ਕਰਦਾ ਹੈ। ਤੁਹਾਡੀ ਅਪਣੀ (ਭੂਗੋਲਿਕ) ਸਥਿਤੀ ਅਤੇ ਘਟਨਾਕ੍ਰਮ ਬਾਰੇ ਪਤਾ ਹੋਣਾ ਚਾਹੀਦਾ। ਫ਼ੌਜ ਕਮਾਂਡਰ ਇਸ ’ਤੇ ਕੰਮ ਕਰ ਰਹੇ ਹਨ।’’ ਜੈਸ਼ੰਕਰ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਹੋਈਆਂ ਝੜਪਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਮੰਤਰੀ ਪੱਧਰੀ ਗੱਲਬਾਤ ਹੋ ਚੁਕੀ ਹੈ ਪਰ ਹਾਲੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। 
ਵਿਦੇਸ਼ ਮੰਤਰੀ ਨੇ ਕਿਹਾ,‘‘ਫ਼ੌਜ ਦੇ ਕਮਾਂਡਰ ਹੁਣ ਤਕ 9 ਦੌਰ ਦੀ ਗੱਲਬਾਤ ਕਰ ਚੁਕੇ ਹਨ। ਸਾਨੂੰ ਲਗਦਾ ਹੈ ਕਿ ਕੁੱਝ ਤਰਕੀ ਹੋਈ ਹੈ ਪਰ ਇਸ ਨੂੰ ਹੱਲ ਦੇ ਤੌਰ ’ਤੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਗੱਲਬਾਤ ਦਾ ਕੋਈ ਖਾਸ ਪ੍ਰਭਾਵ ਦਿਖਾਈ ਨਹੀਂ ਦਿਤਾ ਹੈ।’’ ਜੈਸ਼ੰਕਰ ਨੇ ਪਿਛਲੇ ਸਾਲ ਮਾਸਕੋ ’ਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਰਖਿਆ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਵਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਗੱਲਬਾਤ ’ਚ ਕੁੱਝ ਬਿੰਦੂਆਂ ਤੋਂ ਪਿੱਛੇ ਹਟਣ ’ਤੇ ਸਹਿਮਤੀ ਬਣੀ ਸੀ। ਉਨ੍ਹਾਂ ਕਿਹਾ,‘‘ਫਿਲਹਾਲ ਫ਼ੌਜ ਕਮਾਂਡਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਜਿਹੀਆਂ ਵਾਰਤਾਵਾਂ ਅੱਗੇ ਵੀ ਜਾਰੀ ਰਹਿਣਗੀਆਂ।’’     (ਪੀਟੀਆਈ)

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement