ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਵਿਦੇਸ਼ ਜਾ ਮੁਕਰੀ ਕੁੜੀ, ਮਾਮਲਾ ਦਰਜ

By : GAGANDEEP

Published : Feb 6, 2023, 9:38 am IST
Updated : Feb 6, 2023, 12:15 pm IST
SHARE ARTICLE
FIR
FIR

ਪੁਲਿਸ ਨੇ ਲੜਕੀ, ਪਿਤਾ ਤੇ ਉਸ ਦੇ ਭਰਾ ਖਿਲਾਫ ਮਾਮਲਾ ਕੀਤਾ ਦਰਜ

 

ਫਗਵਾੜਾ : ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ। ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸਨੂੰ ਵਿਦੇਸ਼ ਭੇਜਦੇ ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

 

ਇਹ ਵੀ ਪੜ੍ਹੋ : ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 15 ਮੌਤਾਂ 

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ (IELTS pass girl) ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ ਹੈ। ਇਹੀ ਹੋਇਆ ਫਗਵਾੜਾ ਦੇ ਨੌਜਵਾਨ ਰੱਜਤ ਸ਼ਰਮਾ ਨਾਲ। ਮੁੰਡੇ ਨੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਉਸ ਦਾ ਸਾਰਾ ਖਰਚਾ ਚੁੱਕਿਆ ਪਰ ਬਾਹਰ ਜਾ ਕੇ ਕੁੜੀ ਮੁਕਰ ਗਈ। ਪੀੜਤ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਲੜਕੀ ਵਲੋਂ ਆਪਣੇ ਪਤੀ ਨੂੰ ਵਿਦੇਸ਼ ਨਾ ਸੱਦਣ ਦੇ ਮਾਮਲੇ ’ਚ ਧੋਖਾਧੜੀ ਕਰਨ ਦੇ ਦੋਸ਼ ਹੇਠ ਲੜਕੀ, ਉਸ ਦੇ ਪਿਤਾ ਤੇ ਭਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ :ਲੁਧਿਆਣਾ 'ਚ ਵਾਲ ਕਟਵਾਉਣ ਗਏ ਨੌਜਵਾਨ ਦੀ ਪੈਟਰੋਲ ਪੰਪ ਦੇ ਬਾਥਰੂਮ 'ਚ ਮਿਲੀ ਲਾਸ਼ 

ਇਸ ਸਬੰਧੀ ਪੀੜਤ ਰੱਜਤ ਸ਼ਰਮਾ ਪੁੱਤਰ ਰਵਿੰਦਰ ਕੁਮਾਰ ਵਾਸੀ ਨਹਿਰੂ ਨਗਰ ਨੇ ਦੱਸਿਆ ਕਿ ਉਸ ਦੀ ਤਾਈ ਨੇ ਉਸ ਦਾ ਰਿਸ਼ਤਾ ਆਪਣੀ ਭਤੀਜੀ ਨਾਲ ਕਰਵਾਇਆ ਸੀ ਅਤੇ 2017 ’ਚ ਨਵਾਂਸ਼ਹਿਰ ਵਿਖੇ ਉਨ੍ਹਾਂ ਦਾ ਵਿਆਹ ਹੋਇਆ। 2017 ਵਿੱਚ ਲੜਕੀ ਨੇ ਆਪਣੀ ਡਿਗਰੀ ਮੁਕੰਮਲ ਕੀਤੀ ਸੀ, ਜਿਸ ਨੂੰ ਉਸ ਨੇ ਆਈਲੈਟਸ ਕਰਵਾ ਕੇ ਕੈਨੇਡਾ ਭੇਜ ਦਿੱਤਾ। ਪੀੜਤ ਨੇ ਦੱਸਿਆ ਕਿ ਹੁਣ ਲੜਕੀ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਲਟਾ  ਉਸ ਨੇ ਉਸ ਦੇ ਖ਼ਿਲਾਫ਼ ਹੀ ਦਾਜ ਮੰਗਣ ਦਾ ਕੇਸ ਨਵਾਂਸ਼ਹਿਰ ’ਚ ਦਰਜ ਕਰਵਾ ਦਿੱਤਾ, ਜੋ ਕਿ ਜਾਂਚ ਉਪਰੰਤ ਖਾਰਜ ਹੋ ਗਿਆ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਲੜਕੀ ਪ੍ਰਿਆ ਸ਼ਰਮਾ, ਉਸ ਦੇ ਪਿਤਾ ਦੀਪਕ ਸ਼ਰਮਾ ਪੁੱਤਰ ਕਿਸ਼ਨ ਲਾਲ ਤੇ ਉਸ ਦੇ ਭਰਾ ਤਰੁਣ ਸ਼ਰਮਾ ਵਾਸੀਆਨ ਮਹਿਮੋਤਪੁਰ ਗਾਦੜੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ਚੀਨ 'ਚ ਆਪਸ 'ਚ ਟਕਰਾਏ 49 ਵਾਹਨ, 16 ਦੀ ਮੌਤ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement