
Ferozepur News : ਪਤਨੀ ਅਤੇ ਇਕ ਸਾਲ ਦੇ ਪੁੱਤ ਨੂੰ ਪਿੱਛੇ ਛੱਡ ਗਿਆ ਮਲਕੀਤ
25-year-old young man dies due to drugs in Ferozepur Latest News in Punjabi : ਗੁਰੂਹਰਸਹਾਏ : ਪੰਜਾਬ ਅੰਦਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਵੀ ਪਿੰਡ-ਪਿੰਡ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਨਸ਼ਾ ਖ਼ਤਮ ਹੋਣ ਦੀ ਬਜਾਏ ਹੋਰ ਪੈਰ ਪਸਾਰ ਰਿਹਾ ਹੈ। ਇਸੇ ਤਹਿਤ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਨਾਲ ਲੱਗਦੀ ਬਸਤੀ ਮੱਘਰ ਸਿੰਘ ਵਾਲੀ ਦਾ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ।
ਚਿੱਟੇ ਕਾਰਨ ਮਲਕੀਤ ਸਿੰਘ ਦੇ ਪਰਵਾਰ ਦੀ ਝੋਲੀ ਉਮਰਾਂ ਦਾ ਰੋਣਾ ਪੈ ਗਿਆ ਹੈ। ਜਵਾਨ ਪੁੱਤ ਅਤੇ ਪਤੀ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਲਕੀਤ ਸਿੰਘ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਅਨੁਸਾਰ ਬਸਤੀ ਮੱਘਰ ਸਿੰਘ ਵਾਲੀ ਦਾ ਮਲਕੀਤ ਪੁੱਤਰ ਵੀਰ ਸਿੰਘ ਚਿੱਟੇ ਦਾ ਆਦੀ ਸੀ ਅਤੇ ਚਿੱਟੇ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ। ਮਲਕੀਤ ਸਿੰਘ ਮਾਂ-ਪਿਉ ਤੇ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਪਤਨੀ ਅਤੇ ਇਕ ਸਾਲ ਦੇ ਪੁੱਤ ਨੂੰ ਪਿੱਛੇ ਛੱਡ ਗਿਆ ਹੈ।