
ਪੰਪ ਮਾਲਕਾਂ ਨੇ ਕਿਹਾ ਸਰਕਾਰ ਤੇਲ ਨੂੰ ਜੀਐੱਸਟੀ ਦੇ ਦਾਇਰੇ ਚ ਲਿਆਵੇ...
ਚੰਡੀਗੜ੍ਹ: ਪਟਰੌਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਜਿੱਥੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਰਾਜਨੀਤਕ ਪਾਰਟੀਆਂ ਵੱਲੋਂ ਇਸ ਵਾਧੇ ਪ੍ਰਤੀ ਆਪਣਾ ਰੋਸ ਦਰਜ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਸਾਇਕਲਾਂ ਉਤੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦ ਗੱਡਿਆਂ ਉਤੇ ਚੜ੍ਹ ਕੇ ਵਿਧਾਨ ਸਭਾ ਵਿਚ ਪਹੁੰਚਿਆ ਗਿਆ।
Petrol Pump
ਪਟਰੌਲ ਅਤੇ ਡੀਜ਼ਲ ਵਿੱਚ ਹੋਏ ਅਥਾਹ ਵਾਧੇ ਨੂੰ ਲੈ ਕੇ ਅੱਜ ਜਲਾਲਾਬਾਦ ਵਿਚ ਜਿਥੇ ਢੋਆ-ਢੁਆਈ ਕਰਨ ਵਾਲਿਆਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਹੈ।
Pump Owner
ਉਥੇ ਹੀ ਦੂਜੇ ਪਾਸੇ ਪਟਰੌਲ ਪੰਪ ਦੇ ਮਾਲਕਾਂ ਨੇ ਵੀ ਇਸ ਅਥਾਹ ਵਾਧੇ ਨੂੰ ਆਪਣੇ ਆਪ ਤੇ ਬੋਝ ਦੱਸਿਆ ਕਿ ਉਨ੍ਹਾਂ ਦਾ ਮਾਰਜਨ ਨਹੀਂ ਵਧਿਆ ਬਲਕਿ ਉਨ੍ਹਾਂ ਦੀ ਇਨਵੈਸਟਮੈਂਟ ਵਧੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲ ਨੂੰ ਵੈਟ ਦੇ ਦਾਇਰੇ ਚੋਂ ਕੱਢ ਕੇ ਜੀਐੱਸਟੀ ਅੰਦਰ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਵਾਧੇ ਤੋਂ ਰਾਹਤ ਮਿਲ ਸਕੇ।