Faridkot cirme News: CIA ਸਟਾਫ਼ ਨੇ 4 ਵਿਅਕਤੀਆਂ ਨੂੰ 40 ਕਿੱਲੋ ਤਾਂਬਾ ਅਤੇ ਵਾਹਨਾਂ ਸਮੇਤ ਕੀਤਾ ਕਾਬੂ

By : BALJINDERK

Published : Mar 6, 2024, 5:49 pm IST
Updated : Mar 6, 2024, 6:10 pm IST
SHARE ARTICLE
Incidents in Jaito and Bathinda areas were carried out: DSP Sukhdeep
Incidents in Jaito and Bathinda areas were carried out: DSP Sukhdeep

Faridkot cirme News :ਜੈਤੋ ਤੇ ਬਠਿੰਡਾ ਦੇ ਇਲਾਕਿਆਂ ’ਚ ਵਾਰਦਾਤਾਂ ਨੂੰ ਦਿੱਤਾ ਅੰਜਾਮ : ਡੀਐੱਸਪੀ ਸੁਖਦੀਪ

Faridkot cirme News : ਅੱਜ ਇੱਥੇ ਜੈਤੋ ਸੀਆਈਏ ਸਟਾਫ਼ ਨੂੰ ਵੱਡੀ ਸਫ਼ਲਤਾ ਮਿਲ਼ੀ। ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਡੀ.ਐੱਸ.ਪੀ ਸਬ ਡਵੀਜਨ ਜੈਤੋ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ, ਸੀ.ਆਈ.ਏ ਸਟਾਫ਼ ਯੂਨਿਟ ਜੈਤੋ ਦੀ ਪੁਲਿਸ ਪਾਰਟੀ ਦੇ ਸੀ.ਆਈ.ਏ  ਸਟਾਫ਼ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਏਐੱਸਆਈ ਜਸਵੀਰ ਸਿੰਘ ਵੱਲੋਂ ਚਾਰ ਵਿਅਕਤੀਆਂ ਨੂੰ ਮੁਕਤਸਰ ਰੋਡ ਜੈਤੋ ਤੋਂ ਕਾਬੂ ਕੀਤਾ। ਜਿਨ੍ਹਾਂ ਵਿੱਚ ਗੁਰਦੀਪ ਸਿੰਘ ਉਰਫ਼ ਸੀਪਾ ਪੁੱਤਰ ਜਸਵੀਰ ਸਿੰਘ ਵਾਸੀ ਮੱਲਕੇ ਜਿਲ੍ਹਾ ਮੋਗਾ ਜਿਸਤੇ ਪਹਿਲਾਂ ਵੀ ਮੁਕੱਦਮਾ ਥਾਣਾ ਬਾਜਾਖਾਨਾ ਵਿਖੇ ਟਰਾਸਫ਼ਾਰਮ ਚੋਰੀ ਦਾ ਦਰਜ ਹੈ। ਹਰਜਿੰਦਰ ਸਿੰਘ ਉਰਫ਼ ਘੁੱਗੀ ਪੁੱਤਰ ਕਾਕਾ ਸਿੰਘ. ਬਲਜੀਤ ਸਿੰਘ ਉਰਫ਼ ਬਿੱਟੂ ਪੁੱਤਰ ਸੁਖਵਿੰਦਰ ਸਿੰਘ, ਮਨਦੀਪ ਕੁਮਾਰ ਉਰਫ਼ ਸੀਪਾ ਪੁੱਤਰ ਪੱਪੂ ਰਾਮ ਵਾਸੀਆਨ ਬੁਰਜ ਮੋੜ ਮੰਡੀ ਜਿਲ੍ਹਾ ਬਠਿੰਡਾ ਗੁਰਤੇਜ ਸਿੰਘ ਉਰਫ਼ ਸੇਵਕ ਪੁੱਤਰ ਕਿਰਪਾਲ ਸਿੰਘ ਵਾਸੀ ਗੁਰੂਸਰ ਮਾੜੀ ਦੀਵਾਨ ਪੱਤੀ ਮਾੜੀ ਮੁਸਤਫਾ ਇਸ ਤੇ 3 ਮੁਕੱਦਮਾ ਚੋਰੀ ਦੇ ਅਤੇ ਦੋ ਮੁਕੱਦਮੇ ਲੜਾਈ ਦੇ ਪਹਿਲਾ ਦਰਜ ਹਨ।

ਇਹ ਵੀ ਪੜੋ: Road Accident in Nangal: ਨੰਗਲ ਸੜਕ ਹਾਦਸਾ, ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨ ਦੀ ਹੋਈ ਮੌਤ

ਇਨ੍ਹਾਂ ਪਾਸੋਂ 40 ਕਿਲੋ ਗ੍ਰਾਮ ਚੋਰੀਸ਼ੁਦਾ ਟਰਾਸਫ਼ਾਰਮਾ ਦਾ ਤਾਂਬਾ, 02 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਨੇ ਮੰਨਿਆ ਕਿ ਪਿੰਡ ਡੋਡ ਮੱਲਾ, ਸਿਵੀਆਂ, ਢਿੱਲਵਾਂ ਕਲਾਂ ਆਦਿ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਤਲਵੰਡੀ ਸਾਬੋ ਦੇ ਏਰੀਏ ਦੇ ਖੇਤਾਂ ਵਿੱਚੋਂ ਟਰਾਂਸਫਾਰਮਾ ਵਿੱਚੋਂ ਤਾਂਬਾ ਚੋਰੀ ਕਰਦੇ ਸਨ । ਦੋਸ਼ੀਆਂ ਦੀ ਪੁੱਛਗਿਛ ਦੌਰਾਨ ਇਨ੍ਹਾਂ ਨੇ ਮੰਨਿਆ ਹੈ ਕਿ ਇਨ੍ਹਾਂ ਨੇ ਹੁਣ ਤੱਕ ਕਰੀਬ 45 ਟਰਾਸਫ਼ਾਰਮ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤੇ ਹਨ, ਜਿੰਨ੍ਹਾਂ ਦੀ ਪੁੱਛਗਿੱਛ ਦੇ ਅਧਾਰ ਤੇ ਗੁਰਤੇਜ ਸਿੰਘ ਉਰਫ਼ ਸੇਵਕ ਪੁੱਤਰ ਕਿਰਪਾਲ ਸਿੰਘ ਵਾਸੀ ਗੁਰੂਸਰ ਮਾੜੀ ਦੀਵਾਨ ਪੱਤੀ ਮਾੜੀ ਮੁਸਤਫਾ ਨੂੰ ਨਾਮਜ਼ਦ ਕੀਤਾ ਗਿਆ। ਜਿਸ ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ ਇੱਕ ਕਾਰ ਇੰਡੀਗੋ ਬਰਾਮਦ ਕੀਤੀ ਗਈ  ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੇ ਅਸਾਰ ਹਨ। ਇਸ ਮੌਕੇ ’ਤੇ ਇਹਨਾਂ ਨਾਲ ਜਰਨੈਲ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਵੀ ਪੁਲਿਸ ਮੁਲਾਜ਼ਮ ਹਾਜ਼ਰ ਸਨ।

ਇਹ ਵੀ ਪੜੋ: Bengaluru Rameshwaram Cafe Blast Case: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ

(For more news apart from Faridkot cirme News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement