
ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ...
ਚਮਕੌਰ ਸਾਹਿਬ : ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਕ ਕਮਾਂਡੋ ਨਾਲ ਧੱਕਾ-ਮੁੱਕੀ ਕਰਨ ਦੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਚੰਦੂਮਾਜਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੰਚ ਉਤੇ ਮੌਜੂਦ ਸਨ।
Prem Singh Chandumajra
ਉੱਧਰ ਭਾਜਪਾ ਦੇ ਸਾਬਕਾ ਆਗੂ ਪਰਵੇਸ਼ ਗੋਇਲ ਸਟੇਜ ਉਤੇ ਜਾਣਾ ਚਾਹੁੰਦੇ ਸਨ ਪਰ ਕਮਾਂਡੋ ਮੁਲਾਜ਼ਮ ਨੇ ਉਨ੍ਹਾਂ ਨੂੰ ਸਟੇਜ ਉਤੇ ਜਾਣ ਤੋਂ ਰੋਕ ਦਿੱਤਾ। ਕਮਾਂਡੋ ਦੇ ਰੋਕਣ ਦੀ ਦੇਰ ਸੀ ਕਿ ਗੁੱਸੇ ਵਿਚ ਲਾਲ-ਪੀਲੇ ਹੋਏ ਚੰਦੂਮਾਜਰਾ ਖੁਦ ਸਟੇਜ ਤੋਂ ਉੱਠ ਕੇ ਆਏ ਅਤੇ ਉਨ੍ਹਾਂ ਨੇ ਕਮਾਂਡੋ ਨੂੰ ਧੱਕਾ ਮਾਰ ਕੇ ਪਿੱਛੇ ਕਰ ਦਿੱਤਾ। ਇਹ ਵੀ ਪੜ੍ਹੋ : ਉਧਰ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੈ। ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਆਪਸ ਵਿਚ ਹੀ ਉਲਝ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
Akali Workers
ਤਰਨਤਾਰਨ ਦੇ ਕਸਬਾ ਫ਼ਤਿਆਬਾਦ ਦੇ ਇਕ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿਚ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਅਤੇ ਅਕਾਲੀ ਦਲ ਦੇ ਐਸਸੀ ਬੀਸੀ ਵਿੰਗ ਮਾਝਾ ਦੇ ਜ਼ੋਨ ਪ੍ਰਧਾਨ ਪ੍ਰਗਟ ਸਿੰਘ ਆਪਸ ਵਿਚ ਹੀ ਝਗੜ ਪਏ ਅਤੇ ਸਟੇਜ ਉਤੇ ਹੀ ਇਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ। ਇੱਥੇ ਮੌਜੂਦ ਹੋਰ ਅਕਾਲੀ ਆਗੂਆਂ ਨੇ ਵਿਚ ਪੈ ਕੇ ਬੜੀ ਮੁਸ਼ਕਿਲ ਨਾਲ ਝਗੜਾ ਵੱਧਣ ਤੋਂ ਰੋਕਿਆ।