Punjab News: ਔਰਤ ਨੂੰ ਨਗਨ ਘੁਮਾਉਣ ਵਾਲੇ 3 ਮੁਲਜ਼ਮ ਗ੍ਰਿਫ਼ਤਾਰ; ਗੁਆਂਢੀਆਂ ਨੇ ਹੀ ਮਹਿਲਾ ਨਾਲ ਕੀਤੀ ਸੀ ਬਦਸਲੂਕੀ
Published : Apr 6, 2024, 12:59 pm IST
Updated : Apr 6, 2024, 12:59 pm IST
SHARE ARTICLE
3 Arrested in Woman paraded naked in Valtoha Case
3 Arrested in Woman paraded naked in Valtoha Case

ਪੁੱਤ ਵਲੋਂ ਪਿੰਡ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਉਣ ’ਤੇ ਮਹਿਲਾ ਨਾਲ ਹੋਈ ਬਦਸਲੂਕੀ

Punjab News: ਜ਼ਿਲ੍ਹਾ ਤਰਨਤਾਰਨ ਦੇ ਵਲਟੋਹਾ ਵਿਚ ਮਹਿਲਾ ਨੂੰ ਨਗਨ ਹਾਲਤ ਵਿਚ ਘੁਮਾਉਣ ਵਾਲੇ 3 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਵਲਟੋਹਾ ਪੁਲਿਸ ਵਲੋਂ ਉਕਤ ਮਾਮਲੇ ਵਿਚ 5 ਲੋਕਾਂ ਵਿਰੁਧ 354, 354-B, 354-D, 323 ਅਤੇ 149 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ ਧੀ ਨਾਲ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਲੜਕੇ ਦੀ ਮਾਂ ਨੂੰ ਅੱਧ-ਨੰਗਾ ਕਰ ਕੇ ਘੁਮਾਉਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਲੜਕੇ ਦੀ ਮਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਤੋਂ ਬਾਅਦ ਉਹ ਸੜਕਾਂ 'ਤੇ ਉਸ ਦਾ ਪਿੱਛਾ ਕਰਦੇ ਹੋਏ ਵੀਡੀਓ ਬਣਾਉਂਦੇ ਰਹੇ। ਜਦੋਂ 55 ਸਾਲਾ ਮਾਂ ਅਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢੱਕਣ ਲਈ ਕੱਪੜੇ ਚੁੱਕਦੀ ਤਾਂ ਦੋਸ਼ੀ ਉਨ੍ਹਾਂ ਨੂੰ ਖੋਹ ਕੇ ਲੈ ਜਾਂਦੇ।

ਉਹ ਅਰਧ-ਨਗਨ ਹਾਲਤ ਵਿਚ ਅਪਣੇ ਆਪ ਨੂੰ ਬਚਾਉਣ ਲਈ ਦੁਕਾਨਾਂ ਵਿਚ ਵੀ ਲੁਕੀ। ਦੋਸ਼ੀ ਮੋਬਾਈਲ 'ਤੇ ਵੀਡੀਉ ਬਣਾ ਕੇ ਉਸ ਦਾ ਪਿੱਛਾ ਕਰਦੇ ਰਹੇ। ਬਾਅਦ ਵਿਚ ਮੁਲਜ਼ਮ ਨੇ ਵੀਡੀਉ ਵਾਇਰਲ ਕਰ ਦਿਤੀ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਸੀ। ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।

ਇਸ ਘਟਨਾ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਕਾਰਵਾਈ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਹੁਣ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। 

ਔਰਤ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੂੰ ਕੇਸ ਦਰਜ ਕਰਨ ਵਿਚ 4 ਦਿਨ ਲੱਗ ਗਏ। ਵਲਟੋਹਾ ਪੁਲਿਸ ਨੂੰ ਦਿਤੇ ਬਿਆਨ 'ਚ ਪੀੜਤ ਮਹਿਲਾ ਨੇ ਦਸਿਆ ਕਿ ਉਸ ਦੇ ਬੇਟੇ ਨੇ ਇਕ ਮਹੀਨਾ ਪਹਿਲਾਂ ਗੁਆਂਢ 'ਚ ਰਹਿਣ ਵਾਲੀ ਇਕ ਲੜਕੀ ਨਾਲ ਕੋਰਟ ਮੈਰਿਜ ਕੀਤਾ ਸੀ। ਉਸ ਨੇ 24 ਫਰਵਰੀ ਨੂੰ ਘਰ ਛੱਡ ਦਿਤਾ ਅਤੇ 9 ਮਾਰਚ ਨੂੰ ਵਿਆਹ ਕਰਵਾ ਲਿਆ। ਇਸੇ ਰੰਜਿਸ਼ 'ਚ 31 ਮਾਰਚ ਦੀ ਸ਼ਾਮ ਨੂੰ ਲੜਕੀ ਦੇ ਭਰਾ ਅਤੇ ਮਾਂ ਸਮੇਤ ਕੁੱਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਉਸ ਨਾਲ ਬਦਸਲੂਕੀ ਕੀਤੀ। 

 (For more Punjabi news apart from 3 Arrested in Woman paraded naked in Valtoha Case, stay tuned to Rozana Spokesman)

 

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement