Chennai News : ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 1 ਕਿਲੋ ਸੋਨੇ ਸਮੇਤ ਮਲੇਸ਼ੀਅਨ ਔਰਤ ਗ੍ਰਿਫਤਾਰ

By : BALJINDERK

Published : Apr 6, 2024, 11:56 am IST
Updated : Apr 6, 2024, 11:56 am IST
SHARE ARTICLE
Gold hidden in undergarments
Gold hidden in undergarments

Chennai News :ਪੇਸਟ ਦੇ ਰੂਪ ’ਚ ਸੋਨਾ ਅੰਡਰਗਾਰਮੈਂਟਸ ’ਚ ਛੁਪਾਇਆ, ਸੋਨੇ ਦੀ ਕੀਮਤ 99.18 ਲੱਖ ਰੁਪਏ

Chennai News : ਚੇਨਈ, ਸੋਨੇ ਦੀ ਤਸਕਰੀ ਕਰਨ ਲਈ ਅਪਰਾਧੀ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ ਪਰ ਪੁਲਿਸ ਅਤੇ ਏਜੰਸੀਆਂ ਤੋਂ ਬਚਣ ਵਿਚ ਅਸਮਰੱਥ ਹੁੰਦੇ ਹਨ। ਖਾਸ ਕਰਕੇ ਵਿਦੇਸ਼ੀ ਯਾਤਰੀ ਅਕਸਰ ਏਅਰਪੋਰਟ ’ਤੇ ਸੋਨੇ ਦੀ ਤਸਕਰੀ ਦੇ ਦੋਸ਼ ’ਚ ਫੜੇ ਜਾਂਦੇ ਹਨ। ਤਾਮਿਲਨਾਡੂ ਦੇ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਇੱਕ ਵਿਦੇਸ਼ੀ ਔਰਤ ਤੋਂ 1.421 ਕਿਲੋ 24 ਕੈਰੇਟ ਸੋਨਾ ਬਰਾਮਦ ਕੀਤਾ ਹੈ।

ਇਹ ਵੀ ਪੜੋ:Tarn Taran News: ਪੁੱਤ ਦੀ ਮੁਹੱਬਤ ਮਾਂ ਨੂੰ ਮਿਲੀ ਸਜ਼ਾ, ਨਿਰਵਸਤਰ ਕਰਕੇ ਪਿੰਡ ’ਚ ਘੁਮਾਇਆ 

ਸਮਾਚਾਰ ਏਜੰਸੀ ਮੁਤਾਬਕ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 99.18 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਮਲੇਸ਼ੀਅਨ ਔਰਤ ਅਰਾਈਵਲ ਹਾਲ ’ਚ ਗ੍ਰੀਨ ਚੈਨਲ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਨੇ ਸੋਨਾ ਅਜਿਹੀ ਥਾਂ ’ਤੇ ਛੁਪਾ ਦਿੱਤਾ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।
ਦਰਅਸਲ, ਮਲੇਸ਼ੀਆ ਦੀ ਇਸ ਮਹਿਲਾ ਨੇ ਆਪਣੇ ਅੰਡਰਗਾਰਮੈਂਟਸ ’ਚ ਪੇਸਟ ਦੇ ਰੂਪ ’ਚ 1 ਕਿਲੋਗ੍ਰਾਮ ਤੋਂ ਜ਼ਿਆਦਾ ਸੋਨਾ ਲੁਕਾਇਆ ਹੋਇਆ ਸੀ। ਉਹ 5 ਅਪ੍ਰੈਲ ਨੂੰ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਰਾਹੀਂ ਕੁਆਲਾਲੰਪੁਰ ਤੋਂ ਤ੍ਰਿਚੀ ਲਈ ਗਿਆ ਸੀ। ਔਰਤ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Panipat News : ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ 

 (For more news apart from Malaysian woman arrested 1 kg gold at international airport News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement