
Delhi News : ਸੀਬੀਆਈ ਨੇ ਤਲਾਸ਼ੀ ਦੌਰਾਨ 5.5 ਲੱਖ ਰੁਪਏ ਦੀ ਨਕਦੀ, ਦਸਤਾਵੇਜ਼ ਬਰਾਮਦ ਕੀਤੇ
Delhi News : ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਬੇਔਲਾਦ ਜੋੜਿਆਂ ਨੂੰ ਬੱਚੇ ਵੇਚਣ ਵਾਲੇ ਸੱਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਬਾਲ ਤਸਕਰਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਅਪਰੇਸ਼ਨ ਦੌਰਾਨ ਦੋ ਬੱਚਿਆਂ ਨੂੰ ਬਚਾਇਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ:Abohar Accident News : ਅਣਪਛਾਤੇ ਵਾਹਨ ਦੀ ਟੱਕਰ ’ਚ ਪਿੱਕਅੱਪ ਸਵਾਰ ਦੀ ਹੋਈ ਮੌਤ, ਇੱਕ ਜ਼ਖ਼ਮੀ
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਬੀਆਈ ਨੇ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਅਤੇ ਹਰਿਆਣਾ ’ਚ ਸੱਤ ਥਾਵਾਂ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਏਜੰਸੀ ਦੇ ਅਧਿਕਾਰੀਆਂ ਨੇ ਡੇਢ ਦਿਨ ਅਤੇ 15 ਦਿਨ ਦੇ ਦੋ ਨਿਆਣੇ ਬਰਾਮਦ ਕੀਤੇ, ਜਿਨ੍ਹਾਂ ਨੂੰ ਇਹ ਗਿਰੋਹ ਵੇਚਣ ਦੀ ਯੋਜਨਾ ਬਣਾ ਰਿਹਾ ਸੀ।
ਸੀਬੀਆਈ ਨੇ ਗਿਰੋਹ ਦੇ ਸੱਤ ਮੈਂਬਰਾਂ ਨੂੰ ਫੜਿਆ, ਜਿਨ੍ਹਾਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੋਨੀਪਤ ਦੇ ਨੀਰਜ ਅਤੇ ਪੱਛਮੀ ਵਿਹਾਰ, ਦਿੱਲੀ ਦੀ ਇੰਦੂ ਪਵਾਰ, ਪਟੇਲ ਨਗਰ ਦੇ ਅਸਲਮ, ਕਨ੍ਹਈਆ ਨਗਰ ਦੀ ਪੂਜਾ ਕਸ਼ਯਪ, ਮਾਲਵੀਆ ਨਗਰ ਦੀ ਅੰਜਲੀ, ਕਵਿਤਾ ਅਤੇ ਰਿਤੂ ਸ਼ਾਮਲ ਹਨ। ਇਹ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ ਪੇਜ ਅਤੇ ਵਟਸਐਪ ਗਰੁੱਪਾਂ ’ਤੇ ਇਸ਼ਤਿਹਾਰਾਂ ਰਾਹੀਂ ਬੱਚੇ ਗੋਦ ਲੈਣ ਦੇ ਇੱਛੁਕ ਬੇਔਲਾਦ ਜੋੜਿਆਂ ਨਾਲ ਸੰਪਰਕ ਕਰਦਾ ਸੀ।
ਓਪਰੇਸ਼ਨ ਬਾਰੇ ਗੱਲ ਕਰਦੇ ਹੋਏ, ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਗੈਂਗ ਦੇ ਮੈਂਬਰ ਅਸਲੀ ਮਾਪਿਆਂ ਦੇ ਨਾਲ-ਨਾਲ ’ਸਰੋਗੇਟ’ ਮਾਵਾਂ ਤੋਂ ਬੱਚੇ ਖਰੀਦਦੇ ਸਨ ਅਤੇ ਫਿਰ ਬੱਚਿਆਂ ਨੂੰ ਪ੍ਰਤੀ ਬੱਚਾ 4 ਤੋਂ 6 ਲੱਖ ਰੁਪਏ ਦੀ ਕੀਮਤ ’ਤੇ ਵੇਚਦੇ ਸਨ। ਇਹ ਮੁਲਜ਼ਮ ਕਈ ਬੇਔਲਾਦ ਜੋੜਿਆਂ ਨੂੰ ਗੋਦ ਲੈਣ ਸਬੰਧੀ ਜਾਅਲੀ ਦਸਤਾਵੇਜ਼ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਿੱਚ ਵੀ ਸ਼ਾਮਲ ਸਨ। ਤਲਾਸ਼ੀ ਦੌਰਾਨ ਸੀਬੀਆਈ ਨੇ 5.5 ਲੱਖ ਰੁਪਏ ਦੀ ਨਕਦੀ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
ਇਹ ਵੀ ਪੜੋ:Punjab News : ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ’ਚ ਲੜਕੀ ਦਾ ਹੋਇਆ ਕਤਲ
ਸੀਬੀਆਈ ਨੇ ਗ੍ਰਿਫ਼ਤਾਰ ਮੁਲਜ਼ਮਾਂ ਸਮੇਤ 10 ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਦੋਸ਼ ਹੈ ਕਿ ਬਾਲ ਤਸਕਰਾਂ ਦਾ ਇੱਕ ਨੈਟਵਰਕ ਗੋਦ ਲੈਣ ਦੇ ਉਦੇਸ਼ਾਂ ਦੇ ਨਾਲ-ਨਾਲ ਹੋਰ ਗੈਰ-ਕਾਨੂੰਨੀ ਉਦੇਸ਼ਾਂ ਲਈ ਭਾਰਤ ਭਰ ਵਿੱਚ ਬੱਚਿਆਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਹੈ।
ਇਹ ਵੀ ਪੜੋ:iPhone 16 series: ਆਈਫੋਨ 16 ਸੀਰੀਜ਼ ਦੇ ਮਾਡਲ, ਡਮੀ ਯੂਨਿਟ ਨਾਲ ਡਿਜ਼ਾਇਨ ਪੇਸ਼ ਕਰਨ ਜਾ ਰਿਹਾ
(For more news apart from CBI arrested seven members child trafficking gang News in Punjabi, stay tuned to Rozana Spokesman)