ਚੰਡੀਗੜ੍ਹ 'ਚ ਕੋਰੋਨਾ ਦੇ 13 ਨਵੇਂ ਮਾਮਲੇ, ਕੁਲ ਗਿਣਤੀ 115 ਹੋਈ
Published : May 6, 2020, 11:24 am IST
Updated : May 6, 2020, 11:24 am IST
SHARE ARTICLE
corona
corona

ਚੰਡੀਗੜ੍ਹ 'ਚ ਕੋਰੋਨਾ ਦੇ 13 ਨਵੇਂ ਮਾਮਲੇ, ਕੁਲ ਗਿਣਤੀ 115 ਹੋਈ


ਚੰਡੀਗੜ੍ਹ, 5 ਮਈ (ਤਰੁਣ ਭਜਨੀ): ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮੰਗਲਵਾਰ ਸ਼ਾਮ ਤਕ 13 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਬਾਪੂਧਾਮ ਕਾਲੋਨੀ ਤੋਂ ਹਨ। ਇਸ ਦੇ ਨਾਲ ਹੀ ਸੈਕਟਰ 30 ਅਤੇ ਧਨਾਸ ਤੋਂ ਵੀ ਮਾਮਲੇ ਆਏ ਹਨ। ਚੰਡੀਗੜ੍ਹ ਵਿਚ ਹੁਣ ਕੋਰੋਨਾ ਦੇ ਕੁਲ ਮਾਮਲੇ 115 ਹੋ ਗਏ ਹਨ। ਮੰਗਲਵਾਰ ਬਾਪੂਧਾਮ ਕਾਲੋਨੀ ਵਿਚ ਇਕ ਪਰਵਾਰ ਦੇ 6 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 42 ਸਾਲ ਦੀ ਮਹਿਲਾ, 4 ਸਾਲ ਦੀ ਬੱਚੀ, 16 ਸਾਲ ਦੀ ਲੜਕੀ ਅਤੇ 20 ਸਾਲ ਦਾ ਨੌਜਵਾਨ ਵੀ ਬਾਪੂਧਾਮ ਕਾਲੋਨੀ ਵਿਚ ਪਾਜ਼ੇਟਿਵ ਪਾਏ ਗਏ ਹਨ। ਸੈਕਟਰ 30 ਵਿਚ 49 ਸਾਲ ਦਾ ਵਿਅਕਤੀ ਅਤੇ 12 ਸਾਲ ਦੀ ਲੜਕੀ ਕੋਰੋਨਾ ਪਾਜ਼ੇਟਿਵ ਪਾਈ ਗਈ। ਧਨਾਸ ਕਾਲੋਨੀ ਵਿਚ 60 ਸਾਲ ਦੀ ਔਰਤ ਵੀ ਕੋਰੋਨਾ ਪਾਜ਼ੇਟਿਵ ਮਿਲੀ ਹੈ।


ਇਸ ਤੋਂ ਪਹਿਲਾਂ ਮੰਗਲਵਾਰ ਸਵੇਰ ਤਕ 9 ਅਤੇ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਬਾਕੀ ਦੇ ਮਾਮਲੇ ਦੁਪਹਿਰ ਬਾਅਦ ਆਏ। ਇਨ੍ਹਾਂ ਵਿਚੋਂ ਸੱਤ ਲੋਕ ਸ਼ਹਿਰ ਦੇ ਹਾਟਸਪਾਟ ਇਲਾਕੇ ਬਾਪੂਧਾਮ ਤੋਂ ਹਨ। ਇਸ ਇਸ ਤੋਂ ਪਹਿਲਾਂ ਸੋਮਵਾਰ ਤਕ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਦਾ ਅੰਕੜਾ 102 ਤਕ ਪਹੁੰਚ ਗਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਸੈਰ ਕਰਨ ਲਈ ਨਿਕਲ ਰਹੇ ਹਨ। ਸਵੇਰ ਹੁੰਦੇ ਹੀ ਸੁਖਨਾ ਝੀਲ, ਰੋਜ ਗਾਰਡਨ ਸਹਿਤ ਸੁਸਾਇਟੀਆਂ, ਪਾਰਕਾਂ ਅਤੇ ਕਾਲੋਨੀਆਂ ਵਿਚ ਲੋਕ ਸੈਰ ਕਰਨ ਨਿਕਲ ਪੈਂਦੇ ਹਨ।


ਉਥੇ ਹੀ, ਸਵੇਰੇ 10 ਵਜੇ ਪੰਚਕੂਲਾ, ਜ਼ੀਰਕਪੁਰ ਅਤੇ ਮੋਹਾਲੀ ਨਾਲ ਦਾਖ਼ਲ ਹੋਣ ਵਾਲੇ ਰਸਤਿਆਂ ਤੇ ਗੱਡੀਆਂ ਦੀ ਇਕ- ਇਕ ਕਿਲੋਮੀਟਰ ਦੀ ਲੰਮੀ ਲਾਈਨਾਂ ਲੱਗ ਗਈਆਂ। ਸ਼ਹਿਰ ਦੀ ਅੰਦਰੂਨੀ ਮਾਰਕੀਟਾਂ, ਪਾਰਕਿੰਗ ਅਤੇ ਸੜਕਾਂ ਵੀ ਗੱਡੀਆਂ ਨਾਲ ਖਚਾਖਚ ਨਜ਼ਰ ਆਈਆਂ। ਨਿਯਮਾਂ ਵਿਰੁਧ ਕਾਰ ਵਿਚ ਚਾਰ ਅਤੇ ਮੋਟਰਸਾਈਕਲ ਦੋ ਲੋਕ ਜਾਂਦੇ ਵਿਖਾਈ ਦਿਤੇ। ਦੁਕਾਨਾਂ ਵਿਚ ਲੋਕਾਂ ਦੀ ਭੀੜ ਨੇ ਸਰੀਰਕ ਦੂਰੀ ਦੀ ਜੰਮ ਕੇ ਧੱਜੀਆਂ ਉਡਾਈਆਂ। ਇਸ ਦੌਰਾਨ ਐਸ.ਐਸ.ਪੀ. ਨੀਲਾਂਬਰੀ ਵਿਜੈ ਜਗਦਲੇ ਦੀ ਅਗਵਾਈ ਵਿਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਸਮਝਾਉਣ ਲਈ ਦਿਨ ਭਰ ਇਧਰ-ਉਧਰ ਭਜਦੇ ਰਹੇ।  ਫੋਟੋ ਸੰਤੋਖ਼ ਸਿਘਫੋਟੋ ਸੰਤੋਖ਼ ਸਿਘ


ਸ਼ਰਾਬ ਲਈ ਠੇਕਿਆਂ ਤੇ ਮਾਰੋਮਾਰੀ : ਸ਼ਰਾਬ ਦੇ ਠੇਕਿਆਂ ਨੇ ਪ੍ਰਸ਼ਾਸਨ ਦੇ ਲਾਕਡਾਉਨ ਨੂੰ ਪੂਰੀ ਤਰ੍ਹਾਂ ਫੇਲ ਕਰ ਦਿਤਾ ਹੈ। ਸੋਮਵਾਰ ਸਵੇਰੇ 9 ਵਜੇ ਤੋਂ ਮੰਗਲਵਾਰ ਸ਼ਾਮ ਤਕ ਠੇਕਿਆਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕ ਠੇਕਿਆਂ ਤੇ ਸ਼ਰਾਬ ਖ਼ਰੀਦਣ ਲਈ ਭਾਰੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ।  ਪ੍ਰਸ਼ਾਸਨ ਨੇ ਠੇਕਿਆਂ 'ਤੇ ਇਕ ਸਮੇਂ 'ਤੇ ਪੰਜ ਲੋਕਾਂ ਨੂੰ ਹੀ ਸ਼ਰਾਬ ਖ਼ਰੀਦਣ ਦੀ ਇਜਾਜ਼ਤ ਦਿਤੀ ਸੀ ਪਰ ਕੋਰੋਨਾ ਸੰਕਰਮਣ ਦੇ ਵਿਚ ਲੋਕਾਂ ਨੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਜੰਮ ਕੇ ਧੱਜੀਆਂ ਉਡਾਈਆਂ। ਸੈਕਟਰ-21, ਧਨਾਸ, ਮਨੀਮਾਜਰਾ, ਸੈਕਟਰ-20 ਅਤੇ 45 ਵਿਚ ਸ਼ਰਾਬ ਖ਼ਰੀਦਣ ਲਈ ਮਾਰਾਮਾਰੀ ਦੇਖਣ ਨੂੰ ਮਿਲੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement