
ਕਿਹਾ, ਸਰਕਾਰੀ ਮੁਲਾਜਮਾਂ ਵਾਂਗ ਡੀਪੂ ਮਾਲਕ ਦਾ 50 ਲੱਖ ਦਾ ਬੀਮਾ ਕਰੇ ਸਰਕਾਰ
ਨਵੀਂ ਦਿੱਲੀ, 5 ਮਈ (ਸੁਖਰਾਜ ਸਿੰਘ): ਪੰਜਾਬ ਦੇ ਲੋੜਮੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕੇ ਅਸੀਂ ਇਸ ਦੁੱਖ ਦੀ ਘੜੀ ਵਿਚ ਗਰੀਬ ਲੋੜਮੰਦ ਲੋਕਾਂ ਨੂੰ ਬਿਲਕੁਲ ਮੁਫ਼ਤ ਬਿਨ੍ਹਾਂ ਕਿਸੇ ਕਮਿਸ਼ਨ ਤੋਂ ਸੇਵਾ ਭਾਵਨਾ ਨਾਲ ਰਾਸਨ ਵੰਡਣਾ ਚਾਹੁੰਦੇ ਸੀ। ਸਿਰਫ਼ ਸਰਕਾਰ ਤੋਂ ਚਾਰ ਮੰਗਾਂ ਰੱਖੀਆ ਸਨ ਕੋਵਿਡ-19 ਸਬੰਧੀ, ਜਿਸ ਵਿਚੋਂ ਤਿੰਨ ਮੰਗਾਂ ਜੋਂ ਬਹੁਤੀਆਂ ਮਹੱਤਵਪੂਰਨ ਨਹੀਂ ਸਨ, ਉਹ ਮੰਨ ਲਈਆ ਸਨ ਪਰ ਬਹੁਤ ਜ਼ਰੂਰੀ ਇਕ ਮੰਗ ਕਿ ਜੇ 70 ਲੱਖ ਦੇ ਕਰੀਬ ਨੀਲੇ ਕਾਰਡ ਧਾਰਕ ਲੋਕਾਂ ਨੂੰ ਕਣਕ ਵੰਡਣ ਮੌਕੇ ਕਿਸੇ ਡੀਪੂ ਮਾਲਕ ਨੂੰ ਕਰੋਨਾ ਹੋ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਬਾਕੀ ਸਰਕਾਰੀ ਮੁਲਾਜ਼ਮਾਂ ਵਾਂਗ ਡੀਪੂ ਮਾਲਕ ਦੇ ਪਰਵਾਰ ਨੂੰ 50 ਲੱਖ ਬੀਮੇ ਦੀ ਰਕਮ ਅਦਾ ਕਰੇ।
ਅਸੀਂ ਬਹੁਤ ਸਾਰੀਆਂ ਚਿੱਠੀਆਂ ਤੇ ਟੈਲੀਫੋਨ ਤੇ ਸਰਕਾਰ ਨੂੰ ਇਸ ਮੰਗ ਨੂੰ ਪੂਰਾ ਕਰਨ ਲਈ ਬੇਨਤੀ ਕਰ ਚੁੱਕੇ ਹਾਂ ਪ੍ਰੰਤੂ ਸਰਕਾਰ ਵਲੋਂ ਸਾਡੀ ਇਹ ਮੰਗ ਅੱਜ ਤਕ ਨਹੀਂ ਮੰਨੀ ਗਈ ਇਸ ਦੇ ਸੰਦਰਭ ਵਿੱਚ ਯੂਨੀਅਨ ਦੀ ਕੌਰ ਕਮੇਟੀ ਨੇ ਫੈਸਲਾ ਲਿਆ ਕੇ ਡਿਪੂ ਮਾਲਕ ਬਿਨ੍ਹਾਂ ਸਾਡੀ ਮੰਗ ਪੂਰੀ ਹੋਣ ਤੋਂ ਕਣਕ ਅਤੇ ਦਾਲ ਦੀ ਵੰਡ ਨਹੀਂ ਕਰਨਗੇ ਅਤੇ 8 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਗੇ ਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਸਬੰਧੀ ਸੂਬਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਮਜਦੂਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਡੀ ਇਸ ਜਾਇਜ਼ ਮੰਗ ਨੂੰ ਪੂਰਾ ਕਰਵਾਉਣ ਲਈ ਸਹਿਯੋਗ ਦੇਣ।
ਇਸ ਮੌਕੇ ਸਰਪ੍ਰਸਤ ਬ੍ਰਮਦਾਸ, ਜਰਨਲ ਸਕੱਤਰ ਕਰਮਜੀਤ ਸਿੰਘ, ਸੁਰਜੀਤ ਸਿੰਘ, ਮਾਸਟਰ ਫਾਕੀਰ ਚੰਦ, ਅਵਤਾਰ ਸਿੰਘ, ਸੰਜੀਵ ਕੁਮਾਰ ਲਾਡੀ, ਹਰਭਜਨ ਸਿੰਘ ਬਿੱਲੂ ਬਜਾਜ, ਸੁਰਿੰਦਰ ਕੁਮਾਰ ਛਿੰਦਾ, ਲਖਵਿੰਦਰ ਸਿੰਘ ਲਾਲੀ, ਸੁਭਾਸ਼ ਬਾਂਸਲ, ਰਣਯੋਧ ਸਿੰਘ, ਰਾਜ ਕੁਮਾਰ, ਬਿੱਕਰ ਸਿੰਘ, ਰਜਿੰਦਰ ਕੁਮਾਰ, ਰਾਜ ਕੁਮਾਰ, ਸੂਬੇਦਾਰ ਦੀਦਾਰ ਸਿੰਘ, ਲਖਵੀਰ ਸਿੰਘ ਡੇਰਾ ਬਾਬਾ ਨਾਨਕ, ਬਲਵੰਤ ਕੁਮਾਰ ਮਹਿਲ ਕਲਾਂ, ਬਲਦੀਪ ਸਿੰਘ ਸਰਪੰਚ, ਤਰਸੇਮ ਸਮਾਣਾ ਆਦਿ ਆਗੂ ਮੌਜੂਦ ਸਨ।