
ਸਥਾਨਕ ਕਸਬੇ ਢਿਲਵਾਂ ਵਿਚ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਢਿਲਵਾਂ ਸਬ ਇੰਸ:
ਢਿਲਵਾਂ, 5 ਮਈ (ਬਲਜੀਤ ਸਿੰਘ): ਸਥਾਨਕ ਕਸਬੇ ਢਿਲਵਾਂ ਵਿਚ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਢਿਲਵਾਂ ਸਬ ਇੰਸ: ਹਰਜਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਬਲਬੀਰ ਸਿੰਘ 28 ਸਾਲ ਵਾਸੀ ਤਹਿਸੀਲ ਮੁਹੱਲਾ ਢਿਲਵਾਂ ਅਪਣੀ ਮਾਤਾ ਨਾਲ ਪੈਸੇ ਮੰਗਣ ਉਤੇ ਲੜਾਈ-ਝਗੜਾ ਕਰ ਕੇ ਕਮਰੇ ਵਿਚ ਗਿਆ ਅਤੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਦਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਕਰ ਕੇ ਪੋਸਟਮਾਰਟਮ ਲਈ ਕਪੂਰਥਲਾ ਭੇਜ ਦਿਤਾ ਹੈ।