ਲੋਕਾਂ ਸਾਹਮਣੇ ਮੇਰੇ ਇਕੱਲੇ ’ਤੇ ਇਲਜ਼ਾਮ ਲਾਏ ਗਏ, ਜਵਾਬ ਤਾਂ ਮੈਂ ਦੇਣਾ ਹੀ ਸੀ ਲੋਕਾਂ ਨੂੰ: ਸਿੱਧੂ
Published : Jun 6, 2019, 7:21 pm IST
Updated : Jun 6, 2019, 7:21 pm IST
SHARE ARTICLE
Navjot Singh Sidhu
Navjot Singh Sidhu

ਇਹ ਮੇਰੀ ਡਿਊਟੀ ਬਣਦੀ ਹੈ ਕਿ ਜੇ ਮੇਰੇ ਬਾਰੇ ਕੋਈ ਗਲਤ ਗੱਲ ਕਹੀ ਗਈ ਹੈ ਤਾਂ ਮੈਂ ਉਹ ਸਪੱਸ਼ਟ ਕਰਾਂ

ਚੰਡੀਗੜ੍ਹ: ਲੋਕ ਸਭਾ ਚੋਣਾਂ ਮਗਰੋਂ ਵੀਰਵਾਰ ਨੂੰ ਪਹਿਲੀ ਵਾਰ ਪੰਜਾਬ ਦੀ ਕੈਬਨਿਟ ਮੀਟਿੰਗ ਹੋਈ, ਜਿਸ ਵਿਚ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਕੈਬਨਿਟ ਮੀਟਿੰਗ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਸਪੈਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਕੁਝ ਅਹਿਮ ਸਵਾਲਾਂ ਦੇ ਜਵਾਬ ਦਿਤੇ। ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: 8 ਸੀਟਾਂ ਜਿੱਤਣ ਦੀ ਖੁਸ਼ੀ ਅੱਜ ਕੈਬਨਿਟ ’ਚ ਮਨਾਈ ਗਈ, ਤੁਸੀਂ ਨਹੀਂ ਗਏ ਕੈਬਨਿਟ ’ਚ, ਕੀ ਗੱਲ ਕੋਈ ਨਾਰਾਜ਼ਗੀ ਹੈ?

ਜਵਾਬ: ਬਿਲਕੁਲ ਵੀ ਨਹੀਂ। ਮੈਂ ਮੁੱਖ ਮੰਤਰੀ ਸਾਬ੍ਹ ਤੋਂ ਕੋਈ ਕੋਹਾਂ ਦੂਰ ਨਹੀਂ ਬੈਠਦਾ, ਬਿਲਕੁਲ ਕੋਲ ਬੈਠਦਾ ਹਾਂ। ਜੇ ਮੈਂ 6 ਇੰਚ ਕੋਲ ਬੈਠਦਾ ਹੋਵਾਂ ਤੇ ਮੇਰੇ ਬੋਸ ਨੂੰ ਮੇਰੇ ’ਤੇ ਕੋਈ ਅਵਿਸ਼ਵਾਸੀ ਹੋਵੇ, ਉਹ ਵੀ ਇਕੱਲਾ ਮੇਰਾ ਡਿਪਾਰਟਮੈਂਟ ਕੱਢ ਕੇ, ਮੇਰੇ ਨਾਂਅ ਨੂੰ ਲੈ ਕੇ ਸਾਰੇ ਪੰਜਾਬ ਵਿਚ ਉਨ੍ਹਾਂ ਨੇ ਜਨਤਕ ਤੌਰ ’ਤੇ ਕਿਹਾ ਹੋਵੇ ਤਾਂ ਮੈਂ ਉਹ ਅਵਿਸ਼ਵਾਸੀ ਦੂਰ ਕਰਨੀ ਹੈ ਕਿ ਨਹੀਂ ਕਰਨੀ? ਤੇ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਮੇਰੀ ਡਿਊਟੀ ਵੀ।

ਇਹਦੇ ਵਿਚ ਕੋਈ ਰੰਜਸ਼ ਵਾਲੀ ਤਾਂ ਗੱਲ ਹੀ ਨਹੀਂ। ਇਹ ਮੇਰੀ ਡਿਊਟੀ ਬਣਦੀ ਹੈ ਕਿ ਜੇ ਮੇਰੇ ਬਾਰੇ ਕੋਈ ਗਲਤ ਗੱਲ ਕਹੀ ਗਈ ਹੈ ਤਾਂ ਮੈਂ ਉਹ ਸਪੱਸ਼ਟ ਕਰਾਂ। ਲਿਖ ਕੇ ਵੀ ਦਿਤਾ ਹੈ ਕਿ ਆਹ ਸੈਮੀ ਅਰਬਨ ਤੇ ਅਰਬਨ ਹਲਕੇ ਹਨ, ਜਿਸ ਨੂੰ ਪੀਪੀਸੀ (ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਮੰਨਦੀ ਹੈ। ਇਸ ਵਿਚ ਵਿਵਾਦ ਵਾਲੀ ਕੋਈ ਗੱਲ ਹੈ ਹੀ ਨਹੀਂ। ਉਸ ਵਿਚ ਕੁਲ ਪਾਰਟੀ ਦਾ ਰਿਜ਼ਲਟ 8/13 ਵਿਚੋਂ 61% ਹੈ, ਉਨ੍ਹਾਂ ਵਿਚੋਂ ਜਿੰਨੀਆਂ ਵੀ ਅਰਬਨ ਹਲਕਿਆਂ ਵਿਚੋਂ 34 ਜਿੱਤੀਆਂ ਹਨ 54 ਵਿਚੋਂ, ਰਿਜ਼ਲਟ 63 ਤੋਂ 64 ਫ਼ੀਸਦੀ ਹੈ।

‘ਆਪ’ 34 ਤੋਂ 7 ਸੀਟਾਂ ’ਤੇ ਆ ਗਈ ਹੈ, ਬੀਜੇਪੀ 16 ਤੋਂ 14 ਸੀਟਾਂ ’ਤੇ ਆ ਗਈ ਹੈ। ਪਿਛਲੀ ਵਾਰ ਵੀ ਇਸੇ ਤਰ੍ਹਾਂ ਹੀ ਸੀ, ਕਾਂਗਰਸ ਨੇ 37 ਸੀਟਾਂ ਜਿੱਤੀਆਂ ਸਨ ਤੇ ਇਸ ਵਾਰ 34 ਇਕੱਲੀਆਂ ਅਰਬਨ ਹਲਕਿਆਂ ਵਿਚੋਂ ਹੀ। ਪੰਜਾਬ ਵਿਚ ਜਿਹੜੀਆਂ ਪੂਰੀ ਤਰ੍ਹਾਂ ਅਰਬਨ ਸੀਟਾਂ ਹਨ ਉਹ 25 ਹਨ ਤੇ ਵਿਚੋਂ 14 ਸੀਟਾਂ ਜਿੱਤੀਆਂ ਹਨ। ਨਾਮ ਨੂੰ ਬਣਾਉਣਾ ਸੌਖਾ ਹੈ ਪਰ ਬਰਕਰਾਰ ਰੱਖਣਾ ਬਹੁਤ ਔਖਾ ਹੈ ਤੇ ਉਸ ਦੀ ਖੁਸ਼ੀ ਵੀ ਜ਼ਰੂਰ ਮਨਾਈ ਜਾਣੀ ਚਾਹੀਦੀ ਹੈ। ਜੇ ਮੇਰੇ ਬਾਰੇ ਜਨਤਕ ਤੌਰ ’ਤੇ ਕਿਹਾ ਸੀ ਤਾਂ ਮੈਂ ਵੀ ਜਨਤਾ ਵਿਚ ਦੱਸਿਆ ਹੈ ਕਿ ਆਹ ਗੱਲ ਸੀ ਤੇ ਮੁੱਖ ਮੰਤਰੀ ਸਾਬ੍ਹ ਦੀ ਵੀ ਅਵਿਸ਼ਵਾਸੀ ਦੂਰ ਕਰਨੀ ਜ਼ਰੂਰੀ ਸੀ।

ਸਵਾਲ: ਇਹ ਅਵਿਸ਼ਵਾਸੀ ਕਿਸ ਤਰ੍ਹਾਂ ਦੂਰ ਹੋਵੇਗੀ, ਤੁਸੀਂ ਨਾ ਉਨ੍ਹਾਂ ਦੀ ਕਿਸੇ ਮੀਟਿੰਗ ’ਚ ਜਾ ਰਹੇ ਹੋ ਤੇ ਨਾ ਕੈਬਨਿਟ ’ਚ ਜਾ ਰਹੇ ਹੋ?

ਜਵਾਬ: ਉਨ੍ਹਾਂ ਨੇ ਮੈਨੂੰ ਇਕ ਚਿੱਠੀ ਲਿਖੀ ਹੈ ਕਿ ਮਾਨਯੋਗ ਨਵਜੋਤ ਸਿੰਘ ਸਿੱਧੂ ਜੀ, ਤੇ ਮੈਂ ‘ਜੀ’ ਤੇ ਹੀ ਬੜਾ ਖੁਸ਼ ਹੋ ਗਿਆ ਕਿ ਚਲੋ ਸਾਡੇ ਬੋਸ ਨੇ ਸਾਨੂੰ ਥੋੜੀ ਇੱਜਤ ਦਿਤੀ ਹੈ, ਤੇ ਉਨ੍ਹਾਂ ਨੇ ਕਿਹਾ ਹੈ ਕਿ ਗਰੀਵੈਂਨਸ ਕਮੇਟੀ ਦੀ ਮੀਟਿੰਗ ਹੈ ਤੇ ਮੈਂ ਡੀਸੀ ਨਾਲ ਗੱਲਬਾਤ ਕਰਕੇ ਮੀਟਿੰਗ ਫਿਕਸ ਕਰ ਦਿਤੀ ਹੈ 10 ਤਰੀਕ ਦੀ ਤੇ 20 ਤਰੀਕ ਨੂੰ ਮਹਾਤਮਾ ਗਾਂਧੀ ਜੀ ਦੇ ਨਾਂਅ ’ਤੇ ਕੈਂਪਸ ਵੀ ਫਿਕਸ ਕਰ ਦਿਤੇ ਹਨ।

ਹੁਣ ਦੇਖੋ ਕੋਈ ਸੰਪਰਕ ਨਹੀਂ, ਜਦੋਂ ਕੋਈ ਸੰਪਰਕ ਨਹੀਂ ਤਾਂ ਫਿਰ ਸੰਦੇਹ ਆਪੇ ਆਉਣਾ ਹੈ। ਦੂਜੀ ਗੱਲ, ਸੰਪਰਕ ਨਾ ਹੋਣ ’ਤੇ ਪਬਲਿਕ ਵਿਚ ਇਹੋ ਜਿਹੀ ਗੱਲ, ਅਕਸਰ ਮੈਂ ਵੀ ਪ੍ਰਫ਼ਾਰਮਰ ਹਾਂ, ਚਾਹੇ ਉਹ ਕ੍ਰਿਕੇਟ, ਚਾਹੇ ਟੀਵੀ, ਚਾਹੇ ਰਾਜਨੀਤੀ ਹੈ। 5 ਵਾਰ ਚੋਣਾਂ ਜਿੱਤਿਆਂ ਹਾਂ, ਚਾਰ ਵਾਰ ਦਾ ਐਮ.ਪੀ. ਹਾਂ। ਚੰਗਾ ਨਾਂਅ ਬੰਦੇ ਦੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਸੰਪ੍ਰਦਾ ਹੁੰਦੀ ਹੈ ਤੇ ਇਹਦੇ ਵਿਚ ਮੇਰੇ ਮਾਪਿਆਂ ਦਾ ਨਾਂਅ ਵੀ ਜੁੜਿਆ ਹੈ।

ਪੰਜਾਬ ਦੇ ਲੋਕਾਂ ਦੇ ਸਾਹਮਣੇ ਜੇ ਉਨ੍ਹਾਂ ਨੇ ਮੇਰੇ ’ਤੇ ਇਲਜ਼ਾਮ ਲਗਾਏ ਹਨ, ਇਕੱਲੇ ’ਤੇ ਹੀ, ਤਾਂ ਮੈਂ ਜਵਾਬ ਤਾਂ ਦੇਣਾ ਹੀ ਹੈ ਲੋਕਾਂ ਨੂੰ। ਉਨ੍ਹਾਂ ਬਾਰੇ ਕੋਈ ਸ਼ਬਦ ਕਿਹਾ ਹੋਵੇ ਜਾਂ ਕਿਸੇ ਹੋਰ ਨੇ ਮੇਰੇ ਬਾਰੇ ਮਾੜਾ ਭਲਾ ਕਿਹਾ ਹੋਵੇ ਜਾਂ ਮੈਂ ਕਿਹਾ ਹੋਵੇ, ਮੇਰੇ ਸਾਰੇ ਅਪਣੇ ਨੇ ਪਰ ਜਿਹੜੀ ਮੇਰੀ ਪ੍ਰਫ਼ਾਰਮੈਂਸ ਹੈ ਮੈਂ ਉਸ ਨੂੰ ਡਿਫ਼ੈਂਡ ਕਰਦਾ ਹਾਂ। ਮੈਂ ਅਪਣੀ ਭਰੋਸੇਯੋਗਤਾ, ਅਪਣੀ ਪ੍ਰਫ਼ਾਰਮੈਂਸ ਨੂੰ ਡਿਫ਼ੈਂਡ ਕਰਦਾ ਹਾਂ ਕਿਉਂਕਿ ਇਹ ਮੇਰੇ ਮਾਂ-ਪਿਓ ਦੀ ਦਿਤੀ ਹੋਈ ਹੈ। ਇਸ ਲਈ ਗੱਲ ਸਾਫ਼ ਕਰਨੀ ਜ਼ਰੂਰੀ ਸੀ।

ਸਵਾਲ: ਸਿੱਧੂ ਸਾਬ੍ਹ ਬਿਨਾਂ ਅੱਗ ਤੋਂ ਧੂੰਆਂ ਨਹੀਂ ਹੁੰਦਾ, ਇਹ ਅੱਗ ਬਝਾਉਣੀ ਪੈਣੀ ਹੈ ਤੇ ਇਹ ਅੱਗ ਬੁਝੇਗੀ ਕਿਵੇਂ?

ਜਵਾਬ: ਦੇਖੋ, ਅੱਗ ਹੈ ਹੀ ਨਹੀਂ, ਠੰਡਾ ਪਾਣੀ ਹੈ। ਬਿਲਕੁਲ ਨਿਮਰਤਾ ਹੈ, ਕੋਈ ਗੁੱਸਾ ਨਹੀਂ ਹੈ, ਸਹਿਣਸ਼ੀਲਤਾ ਹੈ ਤੇ ਸ਼ੀਤਲਤਾ ਹੈ। ਦੇਖੋ ਬਰਫ਼ ਪਿਘਲ ਵੀ ਜਾਵੇ ਪਰ ਸ਼ੀਤਲਤਾ ਹਮੇਸ਼ਾ ਹੁੰਦੀ ਹੈ। ਮੇਰੀ ਲੜਾਈ ਵਿਰੋਧੀਆਂ ਨਾਲ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਸੁਖਬੀਰ ਬਾਦਲ ਹੈ, ਚਾਹੇ ਬਾਦਲ ਪਰਵਾਰ ਹੈ, ਚਾਹੇ ਅਕਾਲੀ ਦਲ ਹੈ। ਮੇਰੀ ਅਪਣਿਆਂ ਨਾਲ ਕੋਈ ਲੜਾਈ ਹੀ ਨਹੀਂ ਹੈ। ਪਰ ਪੰਜਾਬ ਦੇ ਲੋਕਾਂ ਲਈ ਜਵਾਬਦੇਹ ਹੋਣਾ ਕੋਈ ਗੁਨਾਹ ਹੈ ਤਾਂ ਦੱਸੋ।

ਸਵਾਲ: ਮੁੱਖ ਮੰਤਰੀ ਸਾਬ੍ਹ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਰਕੇ ਬਠਿੰਡਾ ਤੋਂ ਹਾਰੇ ਹਾਂ, ਉਸ ਤੋਂ ਬਾਅਦ ਉਸ ਖੇਮੇ ਵਿਚੋਂ ਕੋਈ ਯੋਰਕਰ, ਕੋਈ ਬਾਊਂਸਰ ਤੁਹਾਡੇ ਵੱਲ ਨਹੀਂ ਆਇਆ, ਸਾਰੇ ਮੰਤਰੀ ਚੁੱਪ ਨੇ?

ਜਵਾਬ: ਦੇਖੋ ਜੀ, ਉਨ੍ਹਾਂ ਨੇ ਇਕੱਲਾ ਇੰਨਾ ਹੀ ਨਹੀਂ ਕਿਹਾ, ਉਨ੍ਹਾਂ ਨੇ ਗੋਡੇ ਲਾਉਣ ਦੀ ਗੱਲ ਵੀ ਕਹੀ, ਉਨ੍ਹਾਂ ਨੇ ਦੋ ਗੱਲਾਂ ਹੋਰ ਵੀ ਕਹੀਆਂ, ਇਹ ਵੀ ਕਿਹਾ ਕਿ ਸ਼ਹਿਰਾਂ ਵਿਚ ਸਿੱਧੂ ਕਰਕੇ ਹਾਰ ਗਏ।

ਇਕੱਲਾ ਮੈਂ ਸੀ? ਇਕੱਲਾ ਮੈਂ ਨਹੀਂ ਸੀ, ਸਾਂਝੀ ਜ਼ਿੰਮੇਵਾਰੀ ਸੀ, ਸਹੁੰ ਚੁਕਾਈ ਜਾਂਦੀ ਹੈ ਕਿ ਇਕੱਠੇ ਸਾਰੇ ਹਰ ਚੀਜ਼ ਦੀ ਜ਼ਿੰਮੇਵਾਰੀ ਲਵਾਂਗੇ। ਕਈ ਲੋਕ ਹਾਰ ਗਏ ਤੇ ਕਈ ਲੋਕ ਜਿੱਤ ਗਏ। ਹੁਣ ਜੇ ਸਚਿਨ ਜ਼ੀਰੋ ਸਕੋਰ ਬਣਾਏ ਤਾਂ ਇਹਦਾ ਮਤਲਬ ਹੈ ਕਿ ਉਹਨੂੰ ਟੀਮ ਵਿਚੋਂ ਬਾਹਰ ਕੱਢ ਦਿਓ।

ਜਦੋਂ ਟੀਮ ਹੁੰਦੀ ਹੈ ਤਾਂ ਕੋਈ ਮਾੜਾ ਕਰਦਾ ਹੈ ਤੇ ਕੋਈ ਚੰਗਾ ਕਰਦਾ ਹੈ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਪਰ ਮੈਂ ਕਹਿੰਦਾ ਹਾਂ ਕਿ ਸ਼ਹਿਰਾਂ ਨੇ ਸਭ ਤੋਂ ਚੰਗਾ ਕੀਤਾ ਹੈ।

ਸਵਾਲ: ਜੀ ਬਿਲਕੁਲ ਤੁਸੀਂ ਤੱਥ ਪੇਸ਼ ਕੀਤੇ ਹਨ ਸ਼ਹਿਰਾਂ ਨੇ ਚੰਗਾ ਕੀਤਾ ਹੈ। ਮੁੱਖ ਸਵਾਲ ਇਹ ਹੈ ਕਿ ਉਸ ਪਾਸਿਓਂ ਨਾ ਯੋਰਕਰ ਪੈ ਰਹੀ ਹੈ ਨਾ ਬਾਊਂਸਰ ਤੇ ਤੁਸੀਂ ਕਿਓਂ ਕਰੀਜ਼ ਤੋਂ ਬਾਹਰ ਹੋ ਕੇ ਖੇਡ ਰਹੇ ਹੋ?

ਜਵਾਬ: ਮੈਂ ਨਾ ਯੋਰਕਰ ਮਾਰ ਰਿਹਾ ਹਾਂ, ਨਾ ਮੈਂ ਕੁਝ ਹੋਰ ਕਰ ਰਿਹਾ ਹਾਂ। ਮੈਂ ਤਾਂ ਕੁਝ ਕਰ ਹੀ ਨਹੀਂ ਰਿਹਾ। ਮੈਂ ਤਾਂ ਸਿਰਫ਼ ਜਵਾਬ ਦੇ ਰਿਹਾ ਹਾਂ।

ਸਵਾਲ: ਤੁਹਾਡਾ ਕੈਬਨਿਟ ਵਿਚ ਨਾ ਜਾਣਾ ਤੇ ਮੈਡਮ ਸਿੱਧੂ ਦਾ ਕਹਿਣਾ ਕਿ ਕੈਬਨਿਟ ਵਿਚ ਬੁਲਾਇਆ ਨਹੀਂ, ਇਸ ਬਾਰੇ ਕੀ ਕਹੋਗੇ?

ਜਵਾਬ: ਦੇਖੋ, ਪੰਜਾਬ ਦੇ ਲੋਕਾਂ ਨੇ ਇਹ ਫ਼ੈਸਲੇ ਕਰਨੇ ਨੇ। ਮੇਰੇ ਵਲੋਂ ਕੋਈ ਜਵਾਬੀ ਹੀ ਨਹੀਂ ਹੋਈ, ਕਿਸੇ ਨੇ ਗਾਲ੍ਹ ਵੀ ਕੱਢ ਲਈ ਤਾਂ ਮੈਂ ਕਦੇ ਕਿਹਾ ਹੀ ਨਹੀਂ ਕੁਝ, ਮੈਂ ਚੁੱਪ ਕਰਕੇ ਸੁਣਿਆ ਹੈ।

ਸਵਾਲ: ਇਸ ਰੌਲੇ-ਰੱਪੇ ਦਾ ਹੱਲ ਕਿਵੇਂ ਹੋਵੇਗਾ?

ਜਵਾਬ: ਹੱਲ ਹੋਇਆ ਪਿਆ ਹੈ, ਮੈਂ ਤਾਂ ਜਵਾਬ ਦੇ ਰਿਹਾ ਹਾਂ। ਉਨ੍ਹਾਂ ਨੇ ਸਵਾਲ ਚੁੱਕੇ ਹਨ ਤੇ ਮੈਂ ਬੜੀ ਨਿਮਰਤਾ ਨਾਲ ਜਵਾਬ ਦੇ ਰਿਹਾ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਦੇ ਰਿਹਾ ਹਾਂ। ਜੇ ਉਨ੍ਹਾਂ ਨੇ ਮੇਰੇ ਬਾਰੇ ਪਬਲਿਕ ਵਿਚ ਕੋਈ ਗੱਲ ਕੀਤੀ ਹੈ ਤਾਂ ਮੈਂ ਪਬਲਿਕ ਵਿਚ ਹੀ ਸਪੱਸ਼ਟ ਕੀਤਾ ਹੈ।

ਤੁਸੀਂ ਦੇਖ ਲਓ ਮੈਂ ਤਾਂ ਅੱਜ ਤੱਕ ਚੌਰਾਹੇ ਵਿਚ ਖੜ੍ਹ ਕੇ ਇਹੋ ਜਿਹੀ ਕਿਸੇ ਬਾਰੇ ਗੱਲ ਨਹੀਂ ਕੀਤੀ।

ਜੇ ਮੇਰੇ ਡਿਪਾਰਟਮੈਂਟ ਦਾ ਕੋਈ ਛੋਟਾ ਜਿਹਾ ਵੀ ਏਜੰਡਾ ਹੁੰਦਾ ਤਾਂ ਮੈਂ ਕੈਬਨਿਟ ਵਿਚ ਜ਼ਰੂਰ ਜਾਂਦਾ ਪਰ ਅਵਿਸ਼ਵਾਸੀ ਮਿਟਾਉਣੀ ਬਹੁਤ ਜ਼ਰੂਰੀ ਸੀ। ਮੈਂ ਉਨ੍ਹਾਂ ਤੋਂ ਕੋਈ 2 ਕਿਲੋਮੀਟਰ ਦੂਰ ਨਹੀਂ ਬੈਠਦਾ। ਮੈਂ ਉਨ੍ਹਾਂ ਤੋਂ 6 ਇੰਚ ਦੂਰ ਬੈਠਦਾ ਹਾਂ ਤੇ ਜੇ ਮੇਰੇ ਬੋਸ ਨੂੰ ਮੇਰੇ ਉਤੇ ਅਵਿਸ਼ਵਾਸੀ ਹੋਵੇ ਤਾਂ ਮੇਰਾ ਫਰਜ਼ ਹੈ ਮੈਂ ਉਸ ਅਵਿਸ਼ਵਾਸੀ ਨੂੰ ਦੂਰ ਕਰਾਂ।

ਸਵਾਲ: ਇਹ ਅਵਿਸ਼ਵਾਸੀ ਦੂਰ ਕਿਵੇਂ ਹੋਵੇਗੀ?

ਜਵਾਬ: ਦੇਖੋ ਜੀ, ਇਹ ਤਾਂ ਵੱਡਿਆਂ ਨੇ ਵੇਖਣਾ ਹੈ। ਜਿੱਥੇ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਮੈਂ ਅੱਗੇ ਤੁਰਿਆਂ ਹਾਂ। ਜੇ ਕੋਈ ਮੇਰੇ ਵਲੋਂ ਰੰਜ ਹੋਵੇ ਤਾਂ ਦੱਸੋ। ਜੇ ਕੋਈ ਉਹ ਨਿਰਣਾ ਲੈਣਾ ਚਾਹੁੰਦੇ ਹੋਣ ਤਾਂ ਲੈਣ ਪਰ ਮੈਨੂੰ ਵੀ ਹੱਕ ਹੈ ਕਿ ਅਪਣਾ ਨਿਰਣਾ ਸੁਣਾ ਸਕਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement