
ਪ੍ਰਸ਼ਾਸਨ ਵਲੋਂ ਬੋਰ ਦੇ ਬਰਾਬਰ ਇਕ ਹੋਰ ਟੋਇਆ ਪੁੱਟ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼
ਸੰਗਰੂਰ: ਇੱਥੋਂ ਦੇ ਪਿੰਡ ਭਗਵਾਨਪੁਰਾ ’ਚ 2 ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰ ਵਿਚ ਡਿੱਗ ਜਾਣ ਦੀ ਖ਼ਬਰ ਹੈ। ਬੱਚੇ ਨੂੰ ਬਾਹਰ ਕੱਢਣ ਲਈ ਲੋਕਾਂ ਵਲੋਂ ਰਾਹਤ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਪ੍ਰਸ਼ਾਸਨ ਨੇ ਤੁਰਤ ਜੇਸੀਬੀ ਮਸ਼ੀਨਾਂ ਲਾ ਕੇ ਬੱਚੇ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਹਨ। ਬੱਚਾ ਛੋਟਾ ਹੋਣ ਤੇ ਬੋਰ ਡੂੰਘਾ ਹੋਣ ਕਾਰਨ ਖ਼ਤਰਾ ਕਾਫ਼ੀ ਜ਼ਿਆਦਾ ਹੈ।
Two year boy fell in borewell
ਬੱਚੇ ਦੇ ਦਾਦਾ ਰੂਹੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਅਪਣੇ ਕੁਝ ਦੋਸਤਾਂ ਨਾਲ ਖੇਡ ਰਿਹਾ ਸੀ ਪਰ ਅਚਾਨਕ ਉਹ ਬੋਰ ਵਿਚ ਡਿੱਗ ਗਿਆ। ਪ੍ਰਸ਼ਾਸਨ ਨੇ ਦੱਸਿਆ ਕਿ ਬੋਰ ਦੇ ਬਰਾਬਰ ਹੀ ਇਕ ਹੋਰ ਵੱਖਰਾ ਟੋਇਆ ਪੁੱਟਣ ਲਈ ਤਿੰਨ ਜੇਸੀਬੀ ਮਸ਼ੀਨਾਂ ਕੰਮ ’ਤੇ ਲਗਾਈਆਂ ਗਈਆਂ ਹਨ ਤਾਂ ਜੋ ਬੱਚੇ ਨੂੰ ਜਲਦੀ ਬਾਹਰ ਕੱਢਿਆ ਜਾਵੇ। ਬੱਚਾ ਸਹੀ ਤਰੀਕੇ ਨਾਲ ਸਾਹ ਲੈ ਸਕੇ ਇਸ ਦੇ ਲਈ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ। ਪਿੰਡ ਦੇ ਲੋਕ ਵੀ ਅਪਣੇ ਟਰੈਕਟਰਾਂ ਨਾਲ ਰਾਹਤ ਕਾਰਜ ਵਿਚ ਹਿੱਸਾ ਲੈ ਰਹੇ ਹਨ।
Two year boy fell in borewell