
ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ।
ਜਲੰਧਰ : ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਕੁਝ ਨੌਜਵਾਨ ਇਕ ਬਾਂਦਰ ਨੂੰ ਨਸ਼ਾ ਕਰਵਾਉਂਦੇ ਦਿਖਾਈ ਦੇ ਰਹੇ ਹਨ। ਨੌਜਵਾਨਾਂ ਦਾ ਇਲਜ਼ਾਮ ਹੈ ਕਿ ਟਰੱਕ ਚਾਲਕ ਦੇ ਵੱਲੋਂ ਬਾਂਦਰ ਨੂੰ ਨਸ਼ੇ ਦੀ ਆਦਤ ਲਗਾਈ ਗਈ ਹੈ, ਜਿਸ ਕਾਰਨ ਉਹ ਰੋਟੀ, ਕੇਲੇ ਅਤੇ ਹੋਰ ਫ਼ਲ ਖਾਣ ਦੀ ਬਜਾਏ ਭੁੱਕੀ ਅਤੇ ਅਫ਼ੀਮ ਖਾਣ ਦਾ ਆਦੀ ਹੋ ਗਿਆ।
video viral on social media
ਨੌਜਵਾਨਾਂ ਦੇ ਮੁਤਾਬਕ ਜਦੋਂ ਬਾਂਦਰ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਇਸ ਤੋਂ ਚੱਲਿਆ ਵੀ ਨਹੀਂ ਜਾਂਦਾ।ਇੱਥੇ ਤੱਕ ਕਿ ਉਹ ਇੱਕ ਵਾਰ ਤਾਂ ਖੰਭੇ ਤੋਂ ਹੇਠਾਂ ਵੀ ਡਿੱਗ ਗਿਆ ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗੀ। ਇਸਦੇ ਨਾਲ ਹੀ ਨੌਜਵਾਨਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਨਸ਼ੇ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਅਪੀਲ ਵੀ ਕੀਤੀ ਹੈ।