ਨਸ਼ੇੜੀ ਡਾਕਟਰ ਨੇ ਘਰਵਾਲੀ ਦਾ ਵੱਢਿਆ ਨੱਕ
Published : May 21, 2019, 5:02 pm IST
Updated : May 21, 2019, 5:02 pm IST
SHARE ARTICLE
Doctor bites on wife's nose over domestic dispute
Doctor bites on wife's nose over domestic dispute

ਪਤੀ-ਪਤਨੀ ਵਿਚਕਾਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਝਗੜਾ

ਬਠਿੰਡਾ : ਸਥਾਨਕ ਸ਼ਹਿਰ ਦੀ ਅਗਰਵਾਲ ਕਾਲੋਨੀ 'ਚ ਰਹਿੰਦੇ ਪਤੀ-ਪਤਨੀ ਵਿਚਕਾਰ ਹੋਈ ਲੜਾਈ 'ਚ ਡਾਕਟਰ ਪਤੀ ਵਲੋਂ ਪਤਨੀ ਦਾ ਨੱਕ ਵੱਢਣ ਦੀ ਘਟਨਾ ਸਾਹਮਣੇ ਆਈ ਹੈ। ਗੰਭੀਰ ਰੂਪ 'ਚ ਜ਼ਖ਼ਮੀ ਹੋਈ ਪਤਨੀ ਨੂੰ ਪਤੀ ਸਥਾਨਕ ਮਾਡਲ ਟਾਊਨ 'ਚ ਸਥਿਤ ਥਾਣਾ ਸਿਵਲ ਲਾਈਨ ਦੇ ਨਜ਼ਦੀਕੀ ਦਾਦੀ ਪੋਤੀ ਪਾਰਕ ਕੋਲ ਸੁੱਟ ਕੇ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਔਰਤ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ।

Doctor bites on wife's nose over domestic disputeDoctor bites on wife's nose over domestic dispute

ਦੂਜੇ ਪਾਸੇ ਪੁਲਿਸ ਨੇ ਔਰਤ ਸ਼ੀਤਲ ਮਿੱਤਲ ਦੇ ਬਿਆਨਾਂ ਉਪਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਪਸਤਾਲ ਵਿਚ ਦਾਖ਼ਲ ਔਰਤ ਸ਼ੀਤਲ ਮਿੱਤਲ ਨੇ ਦਸਿਆ ਕਿ ਉਸ ਦਾ ਘਰ ਵਾਲਾ ਕਥਿਤ ਤੌਰ 'ਤੇ ਨਸ਼ਿਆਂ ਦਾ ਆਦੀ ਹੈ ਤੇ ਉਹ ਉਸ ਨੂੰ ਰੋਕਦੀ ਹੈ, ਜਿਸ ਕਾਰਨ ਕਲੇਸ਼ ਰਹਿੰਦਾ ਹੈ।  ਘਰੇਲੂ ਕਲੇਸ਼ ਦੇ ਚਲਦੇ ਹੀ ਉਹ ਅਗਰਵਾਲ ਕਾਲੋਨੀ 'ਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਇਹ ਵੀ ਪਤਾ ਚਲਿਆ ਹੈ ਕਿ ਉਕਤ ਔਰਤ ਦਾ ਘਰਵਾਲਾ ਅਮਨਦੀਪ ਸਿੰਘ ਡਾਕਟਰ ਹੈ ਤੇ ਉਸ ਦਾ ਇਹ ਤੀਜਾ ਵਿਆਹ ਹੈ ਜਦੋਂ ਕਿ ਸ਼ੀਤਲ ਦਾ ਉਸ ਨਾਲ ਇਹ ਦੂਜਾ ਵਿਆਹ ਹੈ।

Doctor bites on wife's nose over domestic disputeDoctor bites on wife's nose over domestic dispute

ਪਤਾ ਲਗਿਆ ਹੈ ਕਿ ਘਰੇਲੂ ਕਲੇਸ਼ ਦੇ ਚਲਦਿਆਂ ਸੋਮਵਾਰ ਨੂੰ ਦੋਹਾਂ ਵਿਚਕਾਰ ਵਿਵਾਦ ਹੋਇਆ, ਜਿਸ ਤੋਂ ਬਾਅਦ ਅਮਨਦੀਪ ਸਿੰਘ ਨੇ ਉਸ ਦੇ ਦੰਦੀਆਂ ਵੱਢਣੀਆਂ ਸ਼ੁਰੂ ਕਰ ਦਿਤੀਆਂ। ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦਸਿਆ ਕਿ ਔਰਤ ਦਾ ਨੱਕ ਵੱਢਿਆ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਉਸ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement