
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਐਨਸੀਆਰ ਤੋਂ ਇਲਾਵਾ ਮਹਾਰਾਸ਼ਟਰ...
ਚੰਡੀਗੜ੍ਹ: ਜੂਨ ਮਹੀਨੇ ਪੰਜਾਬ ਅਤੇ ਭਾਰਤ ਵਿਚ ਅੱਤ ਦੀ ਗਰਮੀ ਪੈਂਦੀ ਹੈ। ਪਰ ਹੁਣ ਕਈ ਦਿਨਾਂ ਤੋਂ ਮੌਸਮ ਨੇ ਕਰਵਟ ਲਈ ਹੈ। ਹਾਲ ਹੀ ਵਿੱਚ ਨਿਸਰਗ ਤੂਫਾਨ ਨਾਲ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ ਅਤੇ ਹੋਰ ਸੂਬਿਆਂ ਵਿੱਚ ਵੀ ਭਾਰੀ ਬਾਰਸ਼ ਹੋਈ। ਤੂਫਾਨ ਨੇ ਮਹਾਰਾਸ਼ਟਰ ਦੇ ਰਾਏਗੜ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ।
Rain
ਇਸ ਤੋਂ ਬਾਅਦ ਹਾਲਾਂਕਿ ਕੁਝ ਰਾਜਾਂ ਵਿੱਚ ਮੌਸਮ (Weather) ਫਿਰ ਬਦਲ ਗਿਆ ਹੈ ਅਤੇ ਗਰਮੀ ਮਹਿਸੂਸ ਹੋ ਰਹੀ ਹੈ, ਪਰ ਅਗਲੇ 2 ਦਿਨਾਂ ਵਿੱਚ ਦਿੱਲੀ ਸਣੇ ਦੇਸ਼ ਦੇ 10 ਸੂਬਿਆਂ ‘ਚ ਭਾਰੀ ਬਾਰਸ਼ (Heavy rain) ਹੋ ਸਕਦੀ ਹੈ। ਇੰਨਾ ਹੀ ਨਹੀਂ, ਗੜੇਮਾਰੀ ਦੇ ਨਾਲ-ਨਾਲ ਕੁਝ ਥਾਂਵਾਂ ‘ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਲਈ ਰਾਜਧਾਨੀ ਦਿੱਲੀ ਵਿੱਚ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਹੈ।
Rain
ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਸ਼ੁਰੂ ਹੋਈ ਤੇਜ਼ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੋਹਲ਼ੇਧਾਰ ਬਾਰਸ਼ ਨਾਲ ਗੜ੍ਹਸ਼ੰਕਰ ਸ਼ਹਿਰ ਸਮੇਤ ਇਲਾਕਾ ਜਲ-ਥਲ ਹੋ ਗਿਆ ਹੈ। ਤੇਜ਼ ਬਾਰਸ਼ ਕਾਰਨ ਲੋਕਾਂ ਦੇ ਸਵੇਰ ਸਮੇਂ ਦੇ ਰੁਝੇਵੇਂ ਪ੍ਰਭਾਵਿਤ ਹੋਏ ਹਨ।
Heavy Rain
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਐਨਸੀਆਰ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ, ਬਿਹਾਰ, ਝਾਰਖੰਡ, ਗੁਜਰਾਤ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਨਾਲ-ਨਾਲ ਯੂ.ਪੀ. ‘ਚ ਵੀ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
Rain
Rain