ਮੀਂਹ ਦੀ ਰਿਮਝਿਮ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ
ਮੀਂਹ ਦੀ ਰਿਮਝਿਮ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਚਮੜੀ ਸਬੰਧੀ ਕਈ ਛੋਟੀ - ਮੋਟੀ ਤਕਲੀਫਾਂ ਹੋ ਸਕਦੀਆਂ ਹਨ। ਇਹਨਾਂ ਵਿਚੋਂ ਇਕ ਆਮ ਸਮੱਸਿਆ ਹੈ ਪੈਰਾਂ ਵਿਚ ਸੰਕਰਮਣ ਹੋਣਾ। ਵਰਖਾ ਦੇ ਮੌਸਮ ਵਿਚ ਆਪਣੇ ਪੈਰਾਂ ਨੂੰ ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਨੀ ਜਰੂਰੀ ਹੈ। ਇਸ ਮੌਸਮ ਵਿਚ ਥੋੜ੍ਹਾ ਜਿਹਾ ਸਮਾਂ ਆਪਣੇ ਪੈਰਾਂ ਨੂੰ ਦੇਵੋ, ਤਾਂ ਤੁਹਾਡੇ ਪੈਰ ਖੂਬਸੂਰਤ ਬਣੇ ਰਹਿਣਗੇ।
ਪੈਰਾਂ ਨਾਲ ਜੁੜੀ ਸਮੱਸਿਆਵਾਂ - ਬਾਰਿਸ਼ ਵਿਚ ਭਿੱਜਣ ਦੇ ਕਾਰਨ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਵਿਚ ਫੰਗਸ ਇੰਨਫੈਕਸ਼ਨ ਵੀ ਹੋ ਸਕਦਾ ਹੈ। ਮੀਂਹ ਵਿਚ ਜਗ੍ਹਾ - ਜਗ੍ਹਾ ਪਾਣੀ ਜਮਾਂ ਹੋ ਜਾਂਦਾ ਹੈ ਅਤੇ ਕਈ ਵਾਰ ਚਾਹੇ - ਅਨਚਾਹੇ ਤੁਹਾਨੂੰ ਉਸ ਵਿਚ ਪੈਦਲ ਚੱਲਣਾ ਪੈਂਦਾ ਹੈ। ਅਜਿਹੇ ਵਿਚ ਤੁਹਾਡੇ ਪੈਰਾਂ ਵਿਚ ਪੱਥਰ ਜਾਂ ਹੋਰ ਕਿਸੇ ਨੁਕੀਲੀ ਚੀਜ ਨਾਲ ਚੋਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮੀਂਹ ਦੇ ਦਿਨਾਂ ਵਿਚ ਕੀੜੇ ਵੀ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਤੁਹਾਡੇ ਪੈਰਾਂ ਵਿਚ ਸੰਕਰਮਣ ਹੋ ਸਕਦਾ ਹੈ।
ਪੈਰਾਂ ਦਾ ਬਚਾਅ - ਵਰਖਾ ਵਿਚ ਆਪਣੇ ਪੈਰਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ। ਪੈਰਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋਵੋ ਅਤੇ ਪਾਣੀ ਵਿਚ ਡੇਟੋਲ ਜਾਂ ਸੇਵਲਾਨ ਜਰੂਰ ਮਿਲਾਓ। ਪੈਰਾਂ ਨੂੰ ਧੋਣ ਤੋਂ ਬਾਅਦ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਕੇ ਉਨ੍ਹਾਂ 'ਤੇ ਪਾਊਡਰ ਛਿੜਕੋ ਅਤੇ ਉਸ ਤੋਂ ਬਾਅਦ ਹੀ ਜੁੱਤੇ ਜਾਂ ਚੱਪਲ ਪਹਿਨੋ।
ਪੈਰਾਂ ਨੂੰ ਹਮੇਸ਼ਾ ਸੁਕਾ ਕੇ ਰੱਖੋ - ਮੀਂਹ ਦੇ ਸਮੇਂ ਨੰਗੇ ਪੈਰ ਬਿਲਕੁੱਲ ਨਾ ਚਲੋ। ਇਸ ਨਾਲ ਪੈਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਘਾਵ ਨਹੀਂ ਹੋਵੇਗਾ। ਨਾਲ ਹੀ ਵਾਇਰਸ ਅਤੇ ਬੈਕਟੀਰੀਆ ਤੋਂ ਵੀ ਬਚਾਵ ਹੋਵੇਗਾ। ਵਰਖਾ ਵਿਚ ਅਪਣੀਆਂ ਜੁਰਾਬਾਂ ਨੂੰ ਰੋਜਾਨਾ ਬਦਲੋ। ਜਿੱਥੇ ਤੱਕ ਹੋ ਸਕੇ, ਸੂਤੀ ਜੁਰਾਬਾਂ ਹੀ ਪਹਿਨੋ। ਗਿੱਲੀਆਂ ਜੁਰਾਬਾਂ ਨੂੰ ਬਦਲਨ ਵਿਚ ਦੇਰੀ ਨਾ ਕਰੋ। ਬਾਰਿਸ਼ ਦੇ ਮੌਸਮ ਵਿਚ ਜੇਕਰ ਪੈਰ ਵਿਚ ਚੋਟ ਲੱਗ ਜਾਵੇ, ਤਾਂ ਡਾਕਟਰੀ ਸਲਾਹ ਜ਼ਰੂਰ ਲਓ। ਜੇਕਰ ਤੁਹਾਡੇ ਪੈਰ ਵਿਚ ਪਹਿਲਾਂ ਤੋਂ ਕੋਈ ਜਖ਼ਮ ਹੈ ਤਾਂ ਡਾਕਟਰ ਨੂੰ ਜਰੂਰ ਦਿਖਾਓ। ਅਜਿਹੇ ਮੌਸਮ ਵਿਚ ਖੁੱਲੇ ਜੁੱਤੇ ਪਹਿਨੋ ਜਾਂ ਅਜਿਹੀਆ ਚੱਪਲਾਂ ਪਹਿਨੋ ਜੋ ਆਸਾਨੀ ਨਾਲ ਸੁੱਕ ਜਾਣ।
ਪੈਡੀਕਿਓਰ ਕਿਵੇਂ ਕਰੀਏ- ਪੈਡੀਕਿਓਰ ਕਰਣ ਲਈ ਸਭ ਤੋਂ ਪਹਿਲਾਂ ਪਾਣੀ ਨੂੰ ਹਲਕਾ ਗਰਮ ਕਰ ਲਓ। ਇਸ ਵਿਚ ਅੱਧਾ ਚਮਚ ਹਾਈਡਰੋਜਨ ਪਰਆਕਸਾਇਡ ਜਾਂ ਬਲੀਚ ਐਕਟੀਵੇਟਰ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ 5 ਤੋਂ 6 ਮਿੰਟ ਤੱਕ ਇਸ ਵਿਚ ਪੈਰਾਂ ਨੂੰ ਡੂਬਾ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਪੂੰਝ ਲਓ। ਪੈਰ ਉੱਤੇ ਸਕਰਬ ਲਗਾ ਕੇ 5 ਮਿੰਟ ਲਈ ਛੱਡ ਦਿਓ।
ਨਹੁੰਆਂ ਵਿਚ ਚੰਗੀ ਤਰ੍ਹਾਂ ਕੋਲਡ ਕਰੀਮ ਲਗਾਓ ਅਤੇ ਕਿਊਟੀਕਲ ਬਰਸ਼ ਦੀ ਸਹਾਇਤਾ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਨਹੁੰ ਕੱਟ ਕੇ ਫਾਇਲ ਕਰ ਲਓ। ਹੁਣ ਪੈਰਾਂ ਤੋਂ ਸਕਰਬ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ। ਹੁਣ ਪੈਰਾਂ ਉੱਤੇ ਕੋਈ ਵੀ ਕੋਲਡ ਕਰੀਮ ਲਗਾ ਕੇ 3 ਤੋਂ 5 ਮਿੰਟ ਮਾਲਿਸ਼ ਕਰੋ। ਅਖੀਰ ਵਿਚ ਫਰੂਟ ਪੈਕ ਲਗਾ ਲਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।