
ਦੇਸ਼ ਵਿਚ ਗਰਮੀਂ ਦੇ ਕਹਿਰ ਤੋਂ ਬਾਅਦ ਹੁਣ ਕਈ ਥਾਵਾਂ ਤੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਇਆ ਹੈ।
ਨਵੀਂ ਦਿੱਲੀ : ਦੇਸ਼ ਵਿਚ ਗਰਮੀਂ ਦੇ ਕਹਿਰ ਤੋਂ ਬਾਅਦ ਹੁਣ ਕਈ ਥਾਵਾਂ ਤੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਇਆ ਹੈ। ਹੁਣ ਉਤਰ ਭਾਰਤ ਦੇ ਲੋਕਾਂ ਨੂੰ ਹਲਕੀ ਬਾਰਿਸ਼ ਤੋਂ ਬਾਅਦ ਕੁਝ ਠੰਡਕ ਮਹਿਸੂਸ ਹੋਈ ਹੈ। ਇਸ ਦੇ ਬਾਅਦ ਹੁਣ ਤਾਪਮਾਨ ਵਿਚ ਥੋੜੀ ਗਿਰਾਵਟ ਦਰਜ਼ ਕੀਤੀ ਗਈ ਹੈ। ਦੱਸ ਦੱਈਏ ਕਿ ਪਿਛਲੇ ਦਿਨੀਂ ਗਰਮੀਂ ਨਾਲ ਵਗ ਰਹੀ ਲੂ ਨੇ ਲੋਕਾਂ ਦਾ ਜੀਵਨ ਬਿਹਾਲ ਕਰ ਦਿੱਤਾ ਸੀ।
Weather
ਹੁਣ ਐਤਵਾਰ ਦਾ ਦਿਨ ਠੰਡਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਕੁਝ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸ਼ੰਕਾ ਵੀ ਜਾਤਾਈ ਹੈ। ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਦਵਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 2 ਜੂਨ ਤੱਕ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਗਰਮੀਂ ਤੋਂ ਰਾਹਤ ਅਤੇ ਮੌਸਮ ਠੰਡਾ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।
Weather
ਇਸੇ ਨਾਲ ਹੀ ਦੱਖਣ-ਪੱਛਮ ਵਿਚ ਮੌਨਸੂਨ ਪਹਿਲੀ ਜੂਨ ਤੋਂ ਕੇਰਲ ਵਿਚ ਦਸਤਕ ਦੇ ਸਕਦਾ ਹੈ। ਜਿਸ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿਚ ਬਾਰਿਸ਼ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
Weather