ਵਿਧਵਾ ਔਰਤ ਦਾ ਭਰਾ ਅਤੇ ਬੱਚਿਆਂ ਦਾ ਮਾਮਾ ਬਣ ਕੇ ਬਹੁੜਿਆ ASI, ਕੀਤੀ ਮਦਦ
Published : Jun 6, 2020, 3:05 pm IST
Updated : Jun 6, 2020, 3:05 pm IST
SHARE ARTICLE
Poorpeoples TarnTaran Punjab Police India
Poorpeoples TarnTaran Punjab Police India

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਪਰਿਵਾਰ ਬਾਰੇ...

ਤਰਨਤਾਰਨ: ਲਾਕਡਾਊਨ ਵਿਚ ਪੁਲਿਸ ਮੁਲਾਜ਼ਮਾਂ ਦੀ ਸਖ਼ਤੀ ਤਾਂ ਤੁਸੀਂ ਦੇਖ ਹੀ ਲਈ ਹੋਣੀ ਹੈ ਅਤੇ ਨਰਮੀ ਵੀ। ਪਰ ਹੁਣ ਪੁਲਿਸ ਦਾ ਨਰਮੀ ਅਤੇ ਹਲੀਮੀ ਭਰਿਆ ਚਿਹਰਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੁਲਿਸ ਅਧਿਕਾਰੀ ਗਰੀਬ ਪਰਿਵਾਰ ਲਈ ਮਸੀਹਾ ਬਣ ਬਹੁੜਿਆ।

Police officerPolice officer

ਜੀ ਹਾਂ, ਏਐਸਆਈ ਦਲਜੀਤ ਸਿੰਘ ਵਿਧਵਾ ਔਰਤ ਦਾ ਭਰਾ ਅਤੇ ਉਸ ਦੇ ਬੱਚਿਆਂ ਦਾ ਮਾਮਾ ਬਣ ਕੇ ਮਦਦ ਲਈ ਅੱਗੇ ਆਇਆ ਹੈ। ਦਰਅਸਲ ਪਿਛਲੇ ਦਿਨੀਂ ਪਿੰਡ ਡੱਲ ਦੇ ਇਸ ਗਰੀਬ ਪਰਿਵਾਰ ਦੀ ਮਦਦ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜੋ ਕਿ ਲੱਖਾਂ ਲੋਕਾਂ ਤੱਕ ਪਹੁੰਚੀ ਪਰ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਏ ਐੱਸ ਆਈ ਦਲਜੀਤ ਸਿੰਘ ਤੱਕ ਵੀ ਪਹੁੰਚੀ।

Lady Lady

ਬੱਸ ਫਿਰ ਕੀ ਸੀ ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ 70 ਕਿਲੋਮੀਟਰ ਦਾ ਸਫਰ ਤੈਅ ਕਰ ਇਸ ਪਰਿਵਾਰ ਲਈ ਰੱਬ ਬਣ ਬਹੁੜਿਆ ਤੇ ਪਰਿਵਾਰ ਲਈ ਰਾਸ਼ਨ ਦੇ ਭੰਡਾਰ ਲੈ ਪਹੁੰਚਿਆ ਤੇ ਇੱਥੇ ਹੀ ਬੱਸ ਨਹੀਂ ਏਐਸ ਆਈ ਨੇ  ਬੱਚਿਆ ਦੇ ਪੜ੍ਹਾਈ ਦਾ ਖਰਚਾ ਚੁੱਕਣ ਦਾ ਪ੍ਰਣ ਲੈ ਲਿਆ।

Taran TarnTaran Tarn

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਪਰਿਵਾਰ ਬਾਰੇ ਇਕ ਨਿਜੀ ਚੈਨਲ ਰਾਹੀਂ ਪਤਾ ਲੱਗਿਆ ਸੀ ਕਿ ਤਰਨਤਾਰਨ ਦੇ ਪਿੰਡ ਵਿਚ ਇਕ ਪਰਿਵਾਰ ਦੀ ਔਰਤ ਦਾ ਪਤੀ ਨਹੀਂ ਹੈ। ਉਸ ਦੀ ਮੌਤ ਹੋ ਚੁੱਕੀ ਹੈ ਤੇ ਉਹ ਪਰਿਵਾਰ ਬਹੁਤ ਗਰੀਬੀ ਹੇਠਾਂ ਅਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਤੋਂ ਬਾਅਦ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਦੀ ਠਾਨ ਲਈ ਤੇ ਉਹ ਰਾਸ਼ਨ ਤੇ ਕਿਤਾਬਾਂ ਲੈ ਕੇ ਉਹਨਾਂ ਦੇ ਘਰ ਪਹੁੰਚ ਗਏ।

Taran TarnTaran Tarn

ਉਹਨਾਂ ਦਸਿਆ ਕਿ ਜਦੋਂ ਉਹ ਉਸ ਪਰਿਵਾਰ ਕੋਲ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ ਕਿਉਂ ਕਿ ਇਹ ਪਰਿਵਾਰ ਬਹੁਤ ਹੀ ਗਰੀਬੀ ਹੇਠ ਰਹਿ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਪ੍ਰੇਰਣਾ ਦਿੱਤੀ ਹੈ ਕਿ ਸਾਨੂੰ ਸਾਰੇ ਭੇਦ-ਭਾਵ ਭੁੱਲ ਕੇ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।

FamilyFamily

ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦੀ ਇਕ ਸਾਲ ਮੌਤ ਹੋ ਗਈ ਸੀ। ਪਹਿਲਾਂ ਉਹ ਬਿਮਾਰ ਰਹੇ ਸਨ ਉਹਨਾਂ ਨੂੰ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦਾ ਖਰਚਾ ਜ਼ਿਆਦਾ ਹੋਣ ਕਰ ਕੇ ਉਹਨਾਂ ਨੂੰ ਘਰ ਲਿਆਂਦਾ ਗਿਆ ਤੇ ਇਕ ਦਿਨ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਸੋ ਇਸ ਪੁਲਿਸ ਮੁਲਾਜ਼ਮ ਨੇ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਝੱਟ ਨਾ ਲਾਇਆ। ਸੋ ਲੋੜ ਐ ਹੋਰ ਲੋਕਾਂ ਨੂੰ ਵੀ ਅਜਿਹੇ  ਅਧਿਕਾਰੀਆਂ ਤੋਂ ਸੇਧ ਲੈ ਗਰੀਬਾਂ ਦੀ ਮਦਦ ਲਈ ਅੱਗੇ ਆਉਣ ਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement