
ਪੈਨ ਸਟੇਟ ਅਤੇ ਮਿਨੇਸੋਟਾ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਵੀਂ ਤਕਨਾਲੋਜੀ ਵਿਕਸਤ ਕਰ ਲਈ ਹੈ
ਪੈਨ ਸਟੇਟ ਅਤੇ ਮਿਨੇਸੋਟਾ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਵੀਂ ਤਕਨਾਲੋਜੀ ਵਿਕਸਤ ਕਰ ਲਈ ਹੈ ਜਿਸ ਨਾਲ ਅਜਿਹੀਆਂ ਹੱਥ ’ਚ ਚੁਕੇ ਜਾ ਸਕਣ ਵਾਲੇ ਲੈਂਪ ਤਿਆਰ ਕੀਤੇ ਜਾ ਸਕਣਗੇ ਜੋ ਕਿ ਕੋਰੋਨਾ ਵਾਇਰਸ ਨੂੰ ਮਾਰ ਸਕਦੇ ਹਨ। ਅਜਿਹੀਆਂ ਮਸ਼ੀਨਾਂ ਅਜੇ ਵੀ ਮੌਜੂਦ ਹਨ ਪਰ ਉਹ ਏਨੀਆਂ ਭਾਰੀ-ਭਰਕਮ ਹੁੰਦੀਆਂ ਹਨ ਜਿਨ੍ਹਾਂ ਨੂੰ ਕਿਤੇ ਵੀ ਲੈ ਕੇ ਜਾ ਸਕਣਾ ਮੁਸ਼ਕਲ ਹੁੰਦਾ ਹੈ।
ultraviolet rays
ਇਨ੍ਹਾਂ ਦੀ ਬੈਟਰੀ ਦੀ ਬਹੁਤ ਘੱਟ ਸਮੇਂ ਤਕ ਚਲਦੀ ਹੈ। ਨਿਊਯਾਰਕ ਦੇ ਮੈਟਰੋਪੋਲੀਟਨ ਟਰਾਂਜ਼ਿਟ ਅਥਾਰਟੀ ਨੇ ਇਨ੍ਹਾਂ ਮਸ਼ੀਨਾਂ ਦਾ ਪ੍ਰਯੋਗ ਸ਼ੁਰੂ ਵੀ ਕਰ ਦਿਤਾ ਹੈ ਤੇ ਇਨ੍ਹਾਂ ਨੂੰ ਸਬਵੇ ’ਚੋਂ ਲੰਘਣ ਵਾਲੀਆਂ ਕਾਰਨਾਂ ਅਤੇ ਹੋਰ ਚੀਜ਼ਾਂ ’ਤੇ ਵਾਇਰਸ ਖ਼ਤਮ ਕਰਨਨ ਲਈ ਵਰਤਿਆ ਜਾ ਰਿਹਾ ਹੈ। ਪਰ ਇਹ ਬਹੁਤ ਬਿਜਲੀ ਖਪਤ ਕਰਦੇ ਹਨ ਅਤੇ ਇਨ੍ਹਾਂ ਦਾ ਬੱਲਬ ਮਰਕਰੀ ਦਾ ਬਣਿਆ ਹੁੰਦਾ ਹੈ।
Corona Virus
ਹਾਲਾਂਕਿ ਵਿਗਿਆਨੀਆਂ ਨੇ ਇਸ ਕੰਮ ਲਈ ਨਵੀਂ ਸ਼੍ਰੇਣੀ ਦੇ ਕੰਡਕਟਰ ਦੀ ਖੋਜ ਕੀਤੀ ਹੈ ਜਿਸ ਨੂੰ ਜਦੋਂ ਯੂ.ਵੀ. ਐਲ.ਈ.ਡੀ. ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਵਾਇਰਸ ਖ਼ਤਮ ਕਰ ਦਿੰਦਾ ਹੈ। ਇਹ ਬਿਜਲੀ ਦੀ ਵੀ ਜ਼ਿਆਦਾ ਖਪਤ ਨਹੀਂ ਕਰਦਾ। ਇਸ ਨੂੰ ਪੂਰੇ ਦੇ ਪੂਰੇ ਥੀਏਟਰ ਅਤੇ ਖੇਡ ਸਟੇਡੀਅਮਾਂ ਨੂੰ ਕੋਰੋਨਾ ਵਾਇਰਸ ਮੁਕਤ ਕਰਨ ਲਈ ਵਰਤਿਆ ਜਾ ਸਕਦਾ ਹੈ
Corona Virus
। ਭਵਿੱਖ ’ਚ ਇਨ੍ਹਾਂ ਨਾਲ ਜੇਬ ’ਚ ਰੱਖੇ ਜਾ ਸਕਣ ਵਾਲੇ ਉਪਕਰਨ ਵੀ ਬਣ ਸਕਣਗੇ। ਪਰਾਵੈਂਗਣੀ ਕਿਰਨਾਂ ਵਾਇਰਸ ਨੂੰ ਖ਼ਤਮ ਕਰ ਸਕਦੀਆਂ ਹਨ ਪਰ ਇਨ੍ਹਾਂ ਦੀ ਜ਼ਿਆਦਾ ਮਾਤਰਾ ਮਨੁੱਖੀ ਚਮੜੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਇਨ੍ਹਾਂ ਦਾ ਪ੍ਰਯੋਗ ਮਨੁੱਖੀ ਸਰੀਰ ’ਤੇ ਨਹੀਂ ਹੋ ਸਕਦਾ।