CM ਭਗਵੰਤ ਮਾਨ ਦਾ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ, ਝੋਨੇ ਦੇ ਸੀਜ਼ਨ ਲਈ ਵਾਧੂ ਬਿਜਲੀ ਦੀ ਕੀਤੀ ਮੰਗ
Published : Jun 6, 2023, 10:27 am IST
Updated : Jun 6, 2023, 1:29 pm IST
SHARE ARTICLE
CM Bhagwant Mann's letter to Union Power Minister
CM Bhagwant Mann's letter to Union Power Minister

15 ਜੂਨ ਤੋਂ 15 ਅਕਤੂਬਰ ਤਕ ਮੰਗੀ 1000 ਮੈਗਾਵਾਟ ਬਿਜਲੀ

 

ਚੰਡੀਗੜ੍ਹ: ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੂੰ ਅਪੀਲ ਕੀਤੀ ਕਿ ਭਾਰੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੂੰ ਕੇਂਦਰੀ ਪੂਲ ਵਿਚੋਂ ਵਾਧੂ ਬਿਜਲੀ ਮੁਹਈਆ ਕੀਤੀ ਜਾਵੇ। ਕੇਂਦਰੀ ਬਿਜਲੀ ਮੰਤਰੀ ਨੂੰ ਲਿਖੀ ਚਿੱਠੀ ਵਿਚ ਭਗਵੰਤ ਮਾਨ ਨੇ ਆਗਾਮੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੀ ਭਾਰੀ ਲੋੜ ਹੋਣ ਦਾ ਮੁੱਦਾ ਚੁਕਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਪੀ.ਸੀ.ਐਲ.) ਲਗਾਤਾਰ ‘ਪੁਸ਼ਪ ਪੋਰਟਲ’ ਉਤੇ ਬਿਜਲੀ ਦੀ ਉਪਲਬਧਤਾ ਉਤੇ ਨਜ਼ਰ ਰੱਖ ਰਿਹਾ ਹੈ।
 

Photo

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸਾ: ਪ੍ਰਵਾਰਾਂ ਤੋਂ ਦੇਹ ਸੌਂਪਣ ਤੋਂ ਪਹਿਲਾਂ ਸ਼ੱਕੀ ਮਾਮਲਿਆਂ 'ਚ ਹੋਵੇਗਾ ਡੀਐਨਏ ਟੈਸਟ

ਉਨ੍ਹਾਂ ਕਿਹਾ ਕਿ ਪਤਾ ਲਗਿਆ ਹੈ ਕਿ ਹਾਲ ਦੀ ਘੜੀ ਇਸ ਪੋਰਟਲ ਉਤੇ ਬਿਜਲੀ ਦੀ ਉਪਲਬਧਤਾ ਅਨਿਸ਼ਚਤ ਹੈ ਅਤੇ ਇੱਥੇ ਸਿਰਫ਼ ਥੋੜ੍ਹੇ ਸਮੇਂ ਜਾਂ ਰੋਜ਼ਾਨਾ ਦੇ ਆਧਾਰ ਉਤੇ ਹੀ ਬਿਜਲੀ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਵਟਾਂਦਰੇ ਦੀ ਸਾਂਝੀ ਤਬਾਦਲਾ ਸ਼੍ਰੇਣੀ ਰਾਹੀਂ ਬਿਜਲੀ ਦੀ ਪੂਰਤੀ ਦੀ ਭਰੋਸੇਯੋਗਤਾ ਨਾ ਹੋਣ ਕਾਰਨ ਸੂਬੇ ਨੂੰ 15 ਜੂਨ ਤੋਂ 15 ਅਕਤੂਬਰ ਤੱਕ ਦੇ ਸਮੇਂ ਲਈ ਰੋਜ਼ਾਨਾ 24 ਘੰਟੇ ਇਕ ਹਜ਼ਾਰ ਮੈਗਾਵਾਟ ਦੀ ਬਿਜਲੀ ਸਪਲਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਵੱਲੋਂ ਹਾਲ ਹੀ ਵਿਚ ਪੰਜਾਬ ਸਣੇ ਪੂਰੇ ਉੱਤਰ-ਪੱਛਮ ਭਾਰਤ ਵਿਚ ਘੱਟ ਬਰਸਾਤ ਹੋਣ ਦੀ ਭਵਿੱਖਬਾਣੀ ਨੂੰ ਦੇਖਦਿਆਂ ਵਾਧੂ ਬਿਜਲੀ ਦੀ ਲੋੜ ਹੋਰ ਵਧ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਬਾਰੇ ਕੌਮੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚਾਰੂ ਤੇ ਬਿਨਾਂ ਕਿਸੇ ਅੜਿੱਕੇ ਤੋਂ ਕਾਸ਼ਤ ਨੂੰ ਲਾਜ਼ਮੀ ਤੌਰ ਉਤੇ ਯਕੀਨੀ ਬਣਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕੇਂਦਰ ਮੰਤਰੀ ਆਰ.ਕੇ. ਸਿੰਘ ਦੇ ਧਿਆਨ ਵਿਚ ਲਿਆਂਦਾ ਕਿ ਉਹ ਸੂਬੇ ਨੂੰ ਕੇਂਦਰੀ ਖ਼ੇਤਰ ਦੇ ਬਿਜਲੀ ਉਤਪਾਦਨ ਸਟੇਸ਼ਨਾਂ ਤੋਂ ਵਾਧੂ ਬਿਜਲੀ ਦਾ ਨਿਰਧਾਰਨ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਆਪਣੇ ਤਾਪ ਬਿਜਲੀ ਘਰਾਂ ਲਈ ਪਛਵਾੜਾ (ਕੇਂਦਰੀ) ਕੋਲਾ ਖਾਣ ਤੋਂ ਬਾਕਾਇਦਾ ਆਧਾਰ ਉਤੇ ਕੋਲੇ ਦੀ ਸਪਲਾਈ ਮਿਲ ਰਹੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਸ ਦੇ ਬਾਵਜੂਦ ਸੂਬੇ ਦੀ ਕੁੱਲ ਬਿਜਲੀ ਉਤਪਦਾਨ ਸਮਰੱਥਾ 6500 ਮੈਗਾਵਾਟ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਵੇਲੇ ਇਸ ਮੰਗ ਦੇ 15,500 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ।

Photo

ਮੁੱਖ ਮੰਤਰੀ ਨੇ ਆਖਿਆ ਕਿ ਇਸ ਲਈ ਬਿਜਲੀ ਦੀ ਭਾਰੀ ਮੰਗ ਦੀ ਪੂਰਤੀ ਲਈ ਆਗਾਮੀ ਝੋਨੇ/ਗਰਮੀਆਂ ਦੇ ਸੀਜ਼ਨ ਦੌਰਾਨ ਪੰਜਾਬ ਨੂੰ ਕੇਂਦਰੀ ਸਹਾਇਤਾ ਦੀ ਲੋੜ ਹੈ। ਇਕ ਹੋਰ ਮਸਲਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਮੰਤਰਾਲੇ ਨੇ 20 ਫਰਵਰੀ 2023 ਨੂੰ ਦਰਾਮਦ ਕੋਲਾ ਆਧਾਰਤ ਪਲਾਂਟਾਂ ਲਈ ਬਿਜਲੀ ਐਕਟ, 2003 ਦੀ ਧਾਰਾ 1 ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਇਹ 15 ਜੂਨ 2023 ਤੱਕ ਲਾਗੂ ਰਹਿਣੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਗਰਮੀਆਂ ਦੇ ਆ ਰਹੇ ਸੀਜ਼ਨ ਕਾਰਨ ਸੀ.ਜੀ.ਪੀ.ਐਲ. ਮੁੰਦਰਾ ਵਿਚ ਸਾਡੇ 475 ਮੈਗਾਵਾਟ ਦੇ ਹਿੱਸੇ ਕਾਰਨ ਪੰਜਾਬ ਦੇ ਮਾਮਲੇ ਵਿਚ ਇਹ ਹਦਾਇਤਾਂ ਕਾਫ਼ੀ ਮਹੱਤਵਪੂਰਨ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਭਾਰੀ ਮੰਗ ਤੇ ਝੋਨੇ ਦਾ ਸੀਜ਼ਨ 10 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਇਸ ਸਮੇਂ ਦੌਰਾਨ ਸੂਬੇ ਨੂੰ 24 ਘੰਟੇ ਬਿਜਲੀ ਦੀ ਬੇਹੱਦ ਲੋੜ ਹੈ। ਇਸ ਲਈ ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਇਹ ਹਦਾਇਤਾਂ 15 ਅਕਤੂਬਰ ਤੱਕ ਵਧਾਉਣ ਲਈ ਆਖਿਆ ਤਾਂ ਕਿ ਸਮਾਜ ਦੇ ਹਰੇਕ ਵਰਗ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਦੇਸ਼ ਨੂੰ ਖੁਰਾਕ ਉਤਪਾਦਨ ਵਿਚ ਆਤਮ-ਨਿਰਭਰ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ, ਪੰਜਾਬ ਨੂੰ ਨਿਰੰਤਰ ਵਾਧੂ ਬਿਜਲੀ ਸਪਲਾਈ ਜ਼ਰੂਰ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

ਪਿਓ ਦੇ ਰੈਂਕ ਬਰਾਬਰ ਪਾਈ ਬੈਠੀ ਨਾਲ ਅੱਜ ਵਰਦੀ! 22 ਸਾਲਾ ਕੁੜੀ ਬਣੀ Punjab Police 'ਚ Officer

03 Oct 2023 11:14 AM

ਸੱਸ-ਨੂੰਹ ਨੂੰ ਲੁਟੇਰਿਆਂ ਨੇ ਸ਼ਰੇਆਮ ਲੁੱਟਿਆ, ਸਕੂਟੀ ਨੂੰ ਮਾਰਿਆ ਧੱਕਾ, ਫਿਰ ਪਰਸ ਖੋਹ ਕੇ ਹੋਏ ਰਫੂ ਚੱਕਰ

03 Oct 2023 11:13 AM

ਆਹ ਪਿੰਡ 'ਚ ਲੱਗਦੀ ਸੀ ਚਿੱਟੇ ਦੀ ਮੰਡੀ! ਰੋਜ਼ 5-5 ਲੱਖ ਦਾ ਵਿਕਦਾ ਸੀ ਨਸ਼ਾ!

02 Oct 2023 12:17 PM

ਕਿਸਾਨਾਂ ਨੇ ਫੜੇ ਬਾਸਮਤੀ ਦੇ 5 ਟਰੱਕ, Haryana ਤੋਂ Punjab ਆਏ ਸੀ ਵੇਚਣ

02 Oct 2023 11:10 AM

Auto ਵਾਲੇ ਨੇ ਕੁਚਲੇ ਸੀ 2 Cycle ਚਾਲਕ, Viral ਹੋਈ CCTV ਬਾਰੇ ਨਵੇਂ ਖੁਲਾਸੇ

02 Oct 2023 11:09 AM