
ਓਡੀਸ਼ਾ ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ
ਭੁਵਨੇਸ਼ਵਰ: ਓਡੀਸ਼ਾ ਸਰਕਾਰ ਨੇ ਲਾਸ਼ਾਂ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਅਤੇ ਜਾਅਲੀ ਦਾਅਵੇਦਾਰਾਂ ਤੋਂ ਬਚਣ ਲਈ ਕੁੱਝ ਸ਼ੱਕੀ ਮਾਮਲਿਆਂ ਵਿਚ ਲਾਸ਼ਾਂ ਨੂੰ ਅਸਲ ਰਿਸ਼ਤੇਦਾਰਾਂ ਨੂੰ ਸੌਂਪਣ ਤੋਂ ਪਹਿਲਾਂ ਡੀਐਨਏ ਨਮੂਨੇ ਲੈਣੇ ਸ਼ੁਰੂ ਕਰ ਦਿਤੇ ਹਨ।
ਇਹ ਵੀ ਪੜ੍ਹੋ: ਬਰਫ਼ ਵਾਲੇ ਸੂਏ ਨਾਲ ਹਮਲਾ ਕਰ ਨੌਜੁਆਨ ਨੂੰ ਦਿਤੀ ਬੇਰਹਿਮ ਮੌਤ, ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਵਾਰਦਾਤ
ਬਿਹਾਰ ਦੇ ਭਾਗਲਪੁਰ ਦੇ ਦੋ ਵੱਖ-ਵੱਖ ਪ੍ਰਵਾਰਾਂ ਵਲੋਂ ਇਕ ਲਾਸ਼ ਨੂੰ ਅਪਣੇ ਰਿਸ਼ਤੇਦਾਰ ਦੀ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਲਾਸ਼ ਸੜੀ ਹੋਈ ਹੋਣ ਕਾਰਨ ਉਸ ਦੀ ਪਛਾਣ ਕਰਨੀ ਔਖੀ ਹੋ ਗਈ ਸੀ। ਦਸਿਆ ਜਾ ਰਿਹਾ ਹੈ ਕਿ ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਸੱਤਾ ਵਿਹੂਣੇ ਭਾਊਆਂ ਦੀਆਂ ਜੱਫੀਆਂ ਸੱਤਾ ਲਈ ਤਰਲੇ ਮਾਰਨ ਵਾਸਤੇ ਨਾ ਕਿ ਪੰਜਾਬ ਦੇ ਮਸਲਿਆਂ ਵਾਸਤੇ
ਲਾਸ਼ ਕਿਸ ਨੂੰ ਸੌਂਪੀ ਜਾਣੀ ਹੈ, ਇਹ ਫ਼ੈਸਲਾ ਕਰਨ ਵਿਚ ਸਰਕਾਰ ਅਸਮਰੱਥ ਹੋ ਗਈ ਹੈ, ਇਸ ਲਈ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਵਿਚ ਦਾਅਵੇਦਾਰਾਂ ਦੇ ਡੀਐਨਏ ਨਮੂਨੇ ਲੈਣ ਅਤੇ ਇਸ ਨੂੰ ਇਕ ਆਮ ਪ੍ਰਕਿਰਿਆ ਬਣਾਉਣ ਦਾ ਫ਼ੈਸਲਾ ਕੀਤਾ। ਇਕ ਅਧਿਕਾਰੀ ਨੇ ਕਿਹਾ, “ਅਸੀਂ ਡੀਐਨਏ ਮੈਚ ਹੋਣ ਤੋਂ ਬਾਅਦ ਹੀ ਲਾਸ਼ ਨੂੰ ਸੌਂਪਾਂਗੇ। ਸਾਨੂੰ ਸ਼ੱਕ ਹੈ ਕਿ ਰੇਲਵੇ ਅਤੇ ਸਬੰਧਤ ਸੂਬਾ ਸਰਕਾਰਾਂ ਤੋਂ ਮਿਲੇ ਮੁਆਵਜ਼ੇ ਕਾਰਨ ਕੁੱਝ ਲੋਕ ਲਾਸ਼ਾਂ 'ਤੇ ਝੂਠੇ ਦਾਅਵੇ ਕਰ ਸਕਦੇ ਹਨ”।