ਜਿੰਪਾ ਵੱਲੋਂ ਪੰਜਾਬ ਰਾਜ ਜ਼ਿਲ੍ਹਾ ਦਫਤਰ ਕਰਮਚਾਰੀ ਯੂਨੀਅਨ ਨਾਲ ਮੀਟਿੰਗ, ਜਾਇਜ਼ ਮੰਗਾਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ
Published : Jun 6, 2023, 6:47 pm IST
Updated : Jun 6, 2023, 6:47 pm IST
SHARE ARTICLE
PHOTO
PHOTO

ਇਸ ਮੌਕੇ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਿਲ੍ਹਾ ਪੱਧਰ ਤੇ ਖਾਲੀ ਪਈਆਂ ਆਸਾਮੀਆਂ ਦੀ ਭਰਤੀ ਵਾਸਤੇ ਪ੍ਰਕ੍ਰਿਆ ਨੂੰ ਹੋਰ ਤੇਜ ਕਰਨ ਲਈ ਕਿਹਾ

 

 

ਜਿੰਪਾ ਵੱਲੋਂ ਪੰਜਾਬ ਰਾਜ ਜ਼ਿਲ੍ਹਾ ਦਫਤਰ ਕਰਮਚਾਰੀ ਯੂਨੀਅਨ ਨਾਲ ਮੀਟਿੰਗ, ਜਾਇਜ਼ ਮੰਗਾਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

ਚੰਡੀਗੜ੍ਹ - ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਪੰਜਾਬ ਰਾਜ ਜਿਲ੍ਹਾ ਦਫ਼ਤਰ ਕਰਮਚਾਰੀ ਯੂਨੀਅਨ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਦੌਰਾਨ ਜਾਇਜ ਮੰਗਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।

ਇਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਯੂਨੀਅਨ ਵੱਲੋਂ ਉਠਾਏ ਗਏ ਮੁੱਦਿਆਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਯੂਨੀਅਨ ਦੇ ਆਗੂਆਂ ਵੱਲੋਂ ਉਠਾਏ ਗਏ ਮੁੱਦਿਆਂ ਤੇ ਕ੍ਰਮਵਾਰ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦੇ ਹੱਲ ਲਈ ਪਹਿਲਾਂ ਤੋਂ ਹੀ ਕਾਰਜ਼ਸ਼ੀਲ ਹੈ।

ਜਿਲ੍ਹਾ ਦਫਤਰਾਂ ਵਿੱਚ ਖਾਲੀ ਪਈਆਂ ਆਸਾਮੀਆਂ ਬਾਰੇ ਮਾਲ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਵਾਸਤੇ ਵੱਡੇ ਪੱਧਰ ‘ਤੇ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ ਹੁਣ ਤੱਕ 29000 ਦੇ ਲਗਭਗ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਿਲ੍ਹਾ ਪੱਧਰ ਤੇ ਖਾਲੀ ਪਈਆਂ ਆਸਾਮੀਆਂ ਦੀ ਭਰਤੀ ਵਾਸਤੇ ਪ੍ਰਕ੍ਰਿਆ ਨੂੰ ਹੋਰ ਤੇਜ ਕਰਨ ਲਈ ਕਿਹਾ।

ਪੁਨਰਗਠਨ ਦੌਰਾਨ ਖਤਮ ਹੋਈਆਂ ਅਸਾਮੀਆਂ ਬਹਾਲ ਕਰਨ ਅਤੇ ਕੁਝ ਹੋਰ ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦੀ ਮੰਗ ਬਾਰੇ ਮਾਲ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੁਝ ਮਾਮਲੇ ਪਹਿਲਾਂ ਤੋਂ ਹੀ ਵਿੱਤ ਵਿਭਾਗ ਦੇ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਹੋਰ ਲੋੜੀਂਦੀਆਂ ਅਸਾਮੀਆਂ ਦੀ ਬਹਾਲੀ ਜਾਂ ਨਵੀਂ ਰਚਨਾ ਬਾਰੇ ਵੀ ਤਜ਼ਵੀਜ ਜਲਦੀ ਹੀ ਵਿੱਤ ਵਿਭਾਗ ਨੂੰ ਭੇਜੀ ਜਾਵੇਗੀ। ਮਾਲ ਮੰਤਰੀ ਨੇ ਇੱਕ ਜਿਲ੍ਹੇ ਤੋਂ ਦੂਸਰੇ ਜਿਲ੍ਹੇ ਵਿੱਚ ਤਬਾਦਲੇ ਨਾਲ ਸਬੰਧਤ ਮਸਲਿਆਂ ਦਾ ਹੱਲ ਵੀ ਜਲਦੀ ਹੀ ਕਰਨ ਦਾ ਭਰੋਸਾ ਦਿੱਤਾ।

ਇਸ ਮੀਟਿੰਗ ਦੌਰਾਨ ਉਨ੍ਹਾਂ ਨਾਲ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਤੇ ਮੁੜ ਵਸੇਬਾ ਕੇ.ਏ.ਪੀ. ਸਿਨਹਾ, ਸਕੱਤਰ ਆਮ ਰਾਜ ਪ੍ਰਬੰਧ ਕੁਮਾਰ ਰਾਹੁਲ ਅਤੇ ਆਈ.ਜੀ.ਪੀ. (ਇੰਟੈਲੀਜੈਂਸ) ਜਸਕਰਨ ਸਿੰਘ ਵੀ ਹਾਜਰ ਸਨ।

SHARE ARTICLE

ਏਜੰਸੀ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement