Patiala News : ਸਮਾਣਾ ਸਕੂਲ ਵੈਨ ਹਾਦਸੇ ਦੇ ਪੀੜਤਾਂ ਦਾ DC 'ਤੇ ਫੁੱਟਿਆ ਗੁੱਸਾ, ਇਨਸਾਫ਼ ਦੀ ਕੀਤੀ ਮੰਗ

By : BALJINDERK

Published : Jun 6, 2025, 6:15 pm IST
Updated : Jun 6, 2025, 6:15 pm IST
SHARE ARTICLE
ਸਮਾਣਾ ਸਕੂਲ ਵੈਨ ਹਾਦਸੇ ਦੇ ਪੀੜਤਾਂ ਦਾ DC 'ਤੇ ਫੁੱਟਿਆ ਗੁੱਸਾ, ਇਨਸਾਫ਼ ਦੀ ਕੀਤੀ ਮੰਗ
ਸਮਾਣਾ ਸਕੂਲ ਵੈਨ ਹਾਦਸੇ ਦੇ ਪੀੜਤਾਂ ਦਾ DC 'ਤੇ ਫੁੱਟਿਆ ਗੁੱਸਾ, ਇਨਸਾਫ਼ ਦੀ ਕੀਤੀ ਮੰਗ

Patiala News : DC ਦੇ ਹਾਰ ਪਾ ਕੇ ਉਤਾਰੀ ਆਰਤੀ, ਪਰਿਵਾਰਾਂ ਨੂੰ ਧਰਨੇ ਵਾਲੀ ਥਾਂ ਮਿਲਣ ਪਹੁੰਚੇ ਸਨ DC

Patiala News in Punjabi : ਸਮਾਣੇ ਦੇ ਵਿੱਚ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਲਗਾਤਾਰ ਬੱਚਿਆਂ ਦੇ ਪਰਿਵਾਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਦੇ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ  ਸਮਾਣੇ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚੇ ਸਨ। ਜਿੱਥੇ ਪਰਿਵਾਰ ਦੇ ਮੈਂਬਰਾਂ ਨੇ ਪ੍ਰੀਤੀ ਯਾਦਵ ਦੀ ਆਰਤੀ ਉਤਾਰੀ ਅਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਕਿਹਾ ਕਿ ਤੁਹਾਡੀ ਆਰਤੀ ਉਤਾਰਦੇ ਹਾਂ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਪਤਾ ਨਹੀਂ ਤੁਸੀਂ ਕਰ ਕੀ ਰਹੇ ਹੋ। 

ਪੀੜਤਾਂ ਨੇ ਪੁੱਛਿਆ ਕਿ 1 ਮਹੀਨੇ ਬਾਅਦ ਕਿਉਂ ਕਿਵੇਂ ਆ ਗਏ ਇੱਥੇ। ਪ੍ਰੀਤੀ ਯਾਦਵ ਨੇ ਮਾਪਿਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਰੋਸਾ ਦਿਵਾਇਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆਂਦਾ ਜਾਵੇਗਾ।ਪੁਲਿਸ ਵੱਲੋਂ ਡੀਸੀ ਦਫ਼ਤਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਮਾਪਿਆਂ ਦੀ ਗਿਣਤੀ ਵੱਡੀ ਸੀ, ਪਰ ਉਨ੍ਹਾਂ ਵੱਲੋਂ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਕੀਤਾ ਗਿਆ। ਮਾਪਿਆਂ ਨੇ ਬੈਨਰਾਂ ਅਤੇ ਪੋਸਟਰਾਂ ਰਾਹੀਂ ਆਪਣੇ ਬਚਿਆਂ ਲਈ ਇਨਸਾਫ਼ ਦੀ ਮੰਗ ਕੀਤੀ।

 ਦੱਸ ਦੇਈਏ ਕਿ ਸਮਾਣਾ ਹਾਦਸੇ 'ਚ 7 ਬੱਚਿਆਂ ਦੀ ਮੌਤ ਹੋ ਗਈ ਸੀ । ਮੁੱਖ ਮੁਲਜ਼ਮ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ।

(For more news apart from Samana school van accident victims express anger at DC News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement