
ਪਿਛਲੇ ਕੁਝ ਸਮੇ ਤੋਂ ਪੰਜਾਬ ਵਿੱਚ ਨਸ਼ਾ ਕਾਫ਼ੀ ਮਾਤਰਾ ਵਿਚ ਵਧ ਰਿਹਾ ਹੈ। ਨਸ਼ਾ ਜੋ ਕਿ ਨੌਜਵਾਨਾਂ ਨੂੰ ਘੁਣ ਦੀ ਤਰਾਂ ਖਾਂ ਰਿਹਾ ਹੈ। ਇਸੇ ਹੀ ਤਰਾਂ ਹੁਣ ਤੱਕ ਇਸ ਨਸ਼ੇ ਨੇ
ਪਿਛਲੇ ਕੁਝ ਸਮੇ ਤੋਂ ਪੰਜਾਬ ਵਿੱਚ ਨਸ਼ਾ ਕਾਫ਼ੀ ਮਾਤਰਾ ਵਿਚ ਵਧ ਰਿਹਾ ਹੈ। ਨਸ਼ਾ ਜੋ ਕਿ ਨੌਜਵਾਨਾਂ ਨੂੰ ਘੁਣ ਦੀ ਤਰਾਂ ਖਾਂ ਰਿਹਾ ਹੈ। ਇਸੇ ਹੀ ਤਰਾਂ ਹੁਣ ਤੱਕ ਇਸ ਨਸ਼ੇ ਨੇ ਪੰਜਾਬ ਦੇ ਕਈ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾ ਨਸ਼ੇ ਦੀ ਆਮਦ ਐਨੀ ਜਿਆਦਾ ਹੋ ਗਈ ਹੈ ਕਿ ਦਿਨ ਬ ਦਿਨ ਪੰਜਾਬ ਵਿੱਚ ਮੌਤਾਂ ਹੋ ਰਹੀਆਂ ਹਨ। ਇਸੇ ਤਰਾਂ ਇਸ ਨਸ਼ੇ ਦੀ ਦਲਦਲ ਵਿਚ ਪੰਜਾਬ ਦੀਇੱਕ ਹੋਰ ਜਵਾਨੀ ਫਸ ਗਈ। ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਦੋ ਦੋਸਤ ਹਿਮਾਚਲ ਦੇ ਸ਼ਿਮਲਾ ‘ਚ ਨਸ਼ਾ ਖਰੀਦਣ ਗਏ ਸਨ।
harpreet
ਜਿੰਨਾਂ ਵਿਚੋਂ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਚੱਲਦਿਆਂ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਦਾ ਨਾਮ ਹਰਪ੍ਰੀਤ ਸਿੰਘ ਮਾਂਗਾ ਦੱਸਿਆ ਜਾ ਰਿਹਾ ਹੈ। ਦਸ ਦੇਈਏ ਕਿ ਮ੍ਰਿਤਕ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਜਦੋ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਚਲਿਆ ਤਾ ਸਾਰੇ ਪਰਿਵਾਰ ਵਿੱਚ ਮਾਤਮ ਛਾਂ ਗਿਆ। ਇਸ ਮਾਮਲੇ ਦੀ ਜਾਣਕਾਰੀ ਜਦੋ ਪੁਲਿਸ ਨੂੰ ਮਿਲੀ ਤਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਮੁਤਾਬਿਕ ਪੁਲਿਸ ਨੇ ਹਰਪ੍ਰੀਤ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਦਸ ਦੇਈਏ ਕਿ ਮ੍ਰਿਤਕ ਪਿਛਲੇ ਦਿਨੀਂ ਆਪਣੇ ਇੱਕ ਦੋਸਤ ਸੁਰਜੀਤ ਸਿੰਘ ਸੁੱਖਾ ਨਾਲ ਹਿਮਾਚਲ ਵਿੱਚ ਨਸ਼ਾ ਖਰੀਦਣ ਗਿਆ ਸੀ, ਅਤੇ ਟੀਕਾ ਲਗਾਉਂਦੇ ਹੋਏ ਓਵਰਡੋਜ਼ ਕਾਰਨ ਹਰਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ। ਹਰਪ੍ਰੀਤ ਨੂੰ ਮ੍ਰਿਤਕ ਦੇਖ ਕੇ ਸੁਰਜੀਤ ਸਿੰਘ ਸਿੱਧਾ ਆਪਣੇ ਘਰ ਆ ਗਿਆ
lash
ਅਤੇ ਕਿਸੇ ਨੂੰ ਕੁਝ ਨਹੀਂ ਦੱਸਿਆ।ਜਿਸ ਉਪਰੰਤ ਪੁਲਿਸ ਨੇ ਜਾਂਚ ਕੀਤੀ ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਇਕੱਠੇ ਘਰ ਤੋਂ ਨਿਕਲੇ ਸਨ, ਜਿਸ ਤੋਂ ਬਾਅਦ ਸੁਰਜੀਤ ਨੇ ਸਾਰੀ ਕਹਾਣੀ ਬਿਆਨ ਕੀਤੀ।ਦਸ ਦੇਈਏ ਕਿ ਮ੍ਰਿਤਕ ਆਪਣੇ ਪਿੱਛੇ ਦੋ ਭੈਣਾਂ ਅਤੇ ਆਪਣੀ ਵਿਧਵਾ ਮਾਂ ਨੂੰ ਛੱਡ ਗਿਆ ਹੈ.ਤੇ ਹੁਣ ਇਹਨਾਂ ਔਰਤਾਂ ਦਾ ਕੋਈ ਸਹਾਰਾ ਨਹੀਂ ਹੈ। ਪਰ ਸਥਾਨਕ ਲੋਕਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ।ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਇਕੱਠੇ ਘਰ ਤੋਂ ਨਿਕਲੇ ਸਨ, ਜਿਸ ਤੋਂ ਬਾਅਦ ਸੁਰਜੀਤ ਨੇ ਸਾਰੀ ਕਹਾਣੀ ਬਿਆਨ ਕੀਤੀ।