
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਮਸਲੇ ‘ਤੇ ਹਮੇਸ਼ਾ ਸੋਚ-ਸਮਝ ਕੇ ਬੋਲਣ ਵਾਲੀ ‘ਆਪ’...
ਸੰਗਰੂਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਮਸਲੇ ‘ਤੇ ਹਮੇਸ਼ਾ ਸੋਚ-ਸਮਝ ਕੇ ਬੋਲਣ ਵਾਲੀ ‘ਆਪ’ ਅੱਜ-ਕੱਲ੍ਹ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾ ਰਹੀ ਹੈ। ਗਰਮੀ ਦਾ ਮੌਸਮ ਹੈ ਪਰ ਨਵੇਂ ਬਿਜਲੀ ਮੰਤਰੀ ਨੇ ਅਜੇ ਤੱਕ ਆਪਣਾ ਅਹੁਦਾ ਨਹੀਂ ਸਾਂਭਿਆ ਹੈ।
Navjot Singh Sidhu
ਹਮੇਸ਼ਾਂ ਸਿੱਧੂ ਨੂੰ ‘ਆਪ’ ਵਿਚ ਸ਼ਾਮਲ ਹੋਣ ਦਾ ਆਫ਼ਰ ਦੇਣ ਵਾਲੇ ‘ਆਪ’ ਹੁਣ ਸਿੱਧੂ ‘ਤੇ ਹਮਲਾਵਰ ਹਨ, ਲਿਹਾਜ਼ਾ ਭਗਵੰਤ ਮਾਨ ਵੀ ਕਿਵੇਂ ਚੁੱਪ ਰਹਿੰਦੇ, ਉਨ੍ਹਾਂ ਨੇ ਵੀ ਨਵਜੋਤ ਸਿੱਧੂ ਨੂੰ ਆਪਣੀ ਜਿੰਮੇਵਾਰੀ ਸੰਭਾਲਣ ਦੀ ਸਲਾਹ ਦੇ ਦਿੱਤੀ ਹੈ। ਮਾਨ ਨੇ ਕਿਹਾ ਕਿ ਬਿਜਲੀ ਦਾ ਕੋਈ ਮੰਤਰੀ ਨਹੀਂ ਹੈ, ਇਸ ਲਈ ਤਾਂ ਪੰਜਾਬ ਵਿਚ ਬਿਜਲੀ ਦੇ ਰੇਟ ਦਿਨ-ਬ-ਦਿਨ ਵੱਧ ਰਹੇ ਹਨ।
Bhagwant Maan
ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਨੂੰ ਆਪਣਾ ਵਿਭਾਗ ਸੰਭਾਲਣਾ ਚਾਹੀਦਾ ਅਤੇ ਬਿਜਲੀ ਸਸਤੀ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੀ ਵੀ ਪ੍ਰਸ਼ੰਸਾ ਹੋਵੇਗੀ। ਕੈਪਟਨ-ਸਿੱਧੂ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਸਿੱਧੂ ਆਪਣਾ ਬਿਜਲੀ ਮਹਿਕਮਾ ਨਹੀਂ ਸਾਂਭ ਰਹੇ। ਅਜਿਹੇ ਵਿਚ ਮਾਨ ਨੇ ਸਿੱਧੂ ਨੂੰ ਜਿਥੇ ਸਲਾਹ ਵੀ ਦੇ ਦਿੱਤੀ ਓਥੇ ਹੀ ਮਿੱਠਾ ਵਾਰ ਵੀ ਕਰ ਦਿੱਤਾ।