ਰੋਪੜ ਪੁਲਿਸ ਵਲੋਂ ਵੱਡੇ ਵਾਹਨ ਘੁਟਾਲੇ ਦਾ ਪਰਦਾਫ਼ਾਸ਼, ਹੁਣ ਤੱਕ 2 ਗ੍ਰਿਫ਼ਤਾਰੀਆਂ ਤੇ 93 ਵਾਹਨ ਜ਼ਬਤ
Published : Jul 6, 2019, 7:07 pm IST
Updated : Jul 6, 2019, 7:07 pm IST
SHARE ARTICLE
SSP Swapan Sharma
SSP Swapan Sharma

ਮੁੱਢਲੀ ਜਾਂਚ ਨੇ ਟਰਾਂਸਪੋਰਟ ਵਿਭਾਗ ਦੇ ਕੁਝ ਦਫ਼ਤਰਾਂ ਦੀ ਮਿਲੀ-ਭੁਗਤ ਦੇ ਕੀਤੇ ਖ਼ੁਲਾਸੇ

ਰੋਪੜ: ਰੋਪੜ ਪੁਲਿਸ ਨੇ ਟਰਾਂਸਪੋਰਟ ਵਿਭਾਗ ਦੇ ਫ਼ਤਹਿਗੜ ਸਾਹਿਬ, ਤਰਨਤਾਰਨ, ਸੰਗਰੂਰ ਤੇ ਮੋਗਾ ਦਫ਼ਤਰਾਂ ਦੀ ਮਿਲੀ-ਭੁਗਤ ਨਾਲ ਚਲਾਏ ਜਾ ਰਹੇ 4 ਕਰੋੜ ਦੀ ਕੀਮਤ ਵਾਲੇ ਵੱਡੇ ਵਾਹਨ ਘੁਟਾਲੇ ਦਾ ਪਰਦਾਫ਼ਾਸ਼ ਕੀਤਾ ਹੈ। ਅੱਜ ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ 93 ਵਾਹਨਾਂ ਦੀ ਜ਼ਬਤੀ ਕੀਤੀ ਜਾ ਚੁੱਕੀ ਹੈ।

ਹੁਣ ਤੱਕ ਪੁਲਿਸ ਨੂੰ ਘੁਟਾਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਦੋ ਦੋਸ਼ੀਆਂ ਪਾਸੋਂ ਫਰਜ਼ੀ ਆਧਾਰ ਕਾਰਡ ਬਰਾਮਦ ਹੋਏ ਹਨ। ਉਕਤ ਘੁਟਾਲੇ ਵਿਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ ਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਸਨ। ਇਹ ਘੁਟਾਲਾ ਇਕ ਵੱਡੇ ਸੰਗਠਨ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ ਜਿਸ ਵਿਚ ਇਕ ਸੂਬੇ ਤੋਂ ਸੈਕੰਡ-ਹੈਂਡ ਵਾਹਨ ਖਰੀਦ ਕੇ, ਚਾਸੀ ਤੇ ਇੰਜਨ ਨੰਬਰ ਬਦਲ ਕੇ ਦੂਜੇ ਸੂਬੇ ਦੇ ਕਾਰ ਡੀਲਰਾਂ ਨੂੰ ਵੇਚ ਦਿਤੇ ਜਾਂਦੇ ਸਨ।

Arrest Arrest

ਸ਼ਰਮਾ ਨੇ ਦੱਸਿਆ ਕਿ ਜ਼ਬਤ ਕੀਤੇ ਬਹੁਤੇ ਵਾਹਨਾਂ ਵਿਰੁਧ ਅਪਣੇ ਸਬੰਧਤ ਸੂਬਿਆਂ ਦੇ ਕਰਜ਼ੇ ਵੀ ਬਕਾਇਆ ਹਨ। ਇਕ ਜਾਅਲੀ ਆਧਾਰ ਕਾਰਡ ’ਤੇ ਕਈ ਕਈ ਵਾਹਨ ਰਜਿਸਟਰ ਸਨ। ਮਹਾਰਾਸ਼ਟਰ ਤੋਂ ਬੜੀ ਘੱਟ ਕੀਮਤ ’ਤੇ ਖ਼ਰੀਦੇ ਸੈਕੰਡ-ਹੈਂਡ ਵਾਹਨਾਂ ਦੇ ਇਕ ਵੱਡੇ ਜ਼ਖੀਰੇ ਦੀ ਬਰਾਮਦਗੀ ਤੋਂ ਬਾਅਦ ਹੀ ਇਹ ਘੁਟਾਲਾ ਜੱਗ ਜ਼ਾਹਰ ਹੋਇਆ। ਕਾਰ ਡੀਲਰਾਂ ਨੇ 5000 ਤੋਂ ਵੱਧ ਟੋਇਟਾ ਵਾਹਨ ਵੱਖ ਵੱਖ ਸੂਬਿਆਂ ਤੋਂ ਚੱਕੇ ਸਨ, ਜਿਨ੍ਹਾਂ ’ਚੋਂ 500 ਵਾਹਨ ਪੰਜਾਬ ਪਹੁੰਚੇ ਸਨ।

ਟਰਾਂਸਪੋਰਟ ਵਿਭਾਗ ਦੇ ਕਲਰਕਾਂ ਦੀ ਮਿਲੀ-ਭੁਗਤ ਨਾਲ ਇਹ ਵੱਡਾ ਗਿਰੋਹ ਸਾਰੇ ਸਰਕਾਰੀ ਨਿਯਮਾਂ, ਪ੍ਰਕਿਰਿਆਵਾਂ ਤੇ ਟੈਕਸਾਂ ਦੀਆਂ ਧੱਜੀਆਂ ਉੜਾਕੇ, ਜਾਅਲੀ ਦਸਤਾਵੇਜ਼ ਜਮਾਂ ਕਰਵਾ ਕੇ ਵਾਹਨਾਂ ਨੂੰ ਨਵੇਂ ਰੂਪ ਵਿਚ ਰਜਿਸਟਰ ਕਰਵਾ ਲੈਂਦਾ ਸੀ। ਸਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਚੱਲਿਆ ਹੈ ਕਿ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਵਲੋਂ ਜੁਟਾਏ  ਡਾਟਾ ਵਿਚ ਕੁਝ ਊਣਤਾਈਆਂ ਹੋਣ ਕਰਕੇ ਅਤੇ ‘ਵਾਹਨ 3’ ਤੇ ‘ਵਾਹਨ 4’ ਸਾਫਟਵੇਅਰ ਵਿਚਲੀਆਂ ਕਮੀਆਂ ਦਾ ਉਕਤ ਗਿਰੋਹ ਵਲੋਂ ਲਾਹਾ ਲਿਆ ਗਿਆ।

ਪਿਛਲੇ ਦੋ ਸਾਲਾਂ ਤੋਂ ਸਰਗਰਮ ਇਹ ਗਿਰੋਹ ਮੱਧਮ ਵਰਗੀ ਲੋਕਾਂ ਨੂੰ ਅਪਣਾ ਸ਼ਿਕਾਰ ਬਣਾਉਂਦਾ ਸੀ। ਇਸ ਘੁਟਾਲੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਰੋਪੜ ਪੁਲਿਸ ਟਰਾਂਸਪੋਰਟ ਵਿਭਾਗ ਅਤੇ ਹੋਰਾਂ ਜ਼ਿਲ੍ਹਿਆਂ ਨਾਲ ਲਗਾਤਾਰ ਸੰਪਰਕ ਵਿਚ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement