ਪਠਾਨਕੋਟ ‘ਚ ਜਿਸਮਫਿਰੋਸ਼ੀ ਦੇ ਵੱਡੇ ਰੇੈਕੇਟ ਦਾ ਪਰਦਾਫ਼ਾਸ਼
Published : Jul 6, 2019, 6:07 pm IST
Updated : Jul 6, 2019, 6:07 pm IST
SHARE ARTICLE
Arrest
Arrest

ਸ਼ਹਿਰ 'ਚ ਜਿਮਸਫਿਰੋਸ਼ੀ ਦੇ ਵੱਡੇ ਰੈਕਟ ਦਾ ਖੁਲਾਸਾ ਹੋਇਆ ਹੈ। ਪਠਾਨਕੋਟ ਸ਼ਹਿਰ ਦੇ ਮੁਹੱਲਾ...

ਪਠਾਨਕੋਟ: ਸ਼ਹਿਰ 'ਚ ਜਿਮਸਫਿਰੋਸ਼ੀ ਦੇ ਵੱਡੇ ਰੈਕਟ ਦਾ ਖੁਲਾਸਾ ਹੋਇਆ ਹੈ। ਪਠਾਨਕੋਟ ਸ਼ਹਿਰ ਦੇ ਮੁਹੱਲਾ ਢਾਕੀ 'ਚ ਜਿਸਮਫਿਰੋਸ਼ੀ ਦੇ ਇਸ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਵੀਰਵਾਰ ਰਾਤ 11 ਵਜੇ ਛਾਪਾ ਮਾਰ ਕੇ ਧੰਦੇ ਨੂੰ ਚਲਾਉਣ ਵਾਲੀ ਔਰਤ ਸਮੇਤ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪੂਰੇ ਰੈਕੇਟ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ। ਜਾਣਕਾਰੀ ਮੁਤਾਬਿਕ, ਇਕ ਮਹਿਲਾ ਪੂਰਾ ਰੈਕੇਟ ਆਪਣਾ ਭਰਾ ਦੇ ਘਰ 'ਚ ਕਾਫੀ ਸਮੇਂ ਤੋਂ ਚਲਾ ਰਹੀ ਸੀ।

Rape Case Rape Case

ਇਸ ਦੇ ਤਾਰ ਹੋਰ ਥਾਵਾਂ ਤੋਂ ਜੁੜੇ ਹੋਏ ਹਨ। ਪੁਲਿਸ ਨੇ ਮੌਕੇ 'ਤੇ ਕਰੀਬ 80 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸ ਸਬੰਧ 'ਚ ਥਾਣਾ ਡਿਵੀਜ਼ਨ ਨੰਬਰ ਦੋ 'ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਢਾਕੀ ਮੁਹੱਲੇ ਦੇ ਇਕ ਮਕਾਨ 'ਚ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ।

Case Registered against women for filling false rape caseCase Registered 

ਇਸ ਤੋਂ ਬਾਅਦ ਥਾਣਾ ਮਾਮੂਨ ਦੀ ਇੰਚਾਰਜ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਘਰ 'ਚ ਛਾਪਾ ਮਾਰਿਆ। ਐੱਸਐੱਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਘਰ 'ਚ ਔਰਤ ਗੈਰ-ਕਾਨੂੰਨੀ ਧੰਦਾ ਚਲਾ ਰਹੀ ਹੈ। ਅਜਿਹੇ 'ਚ ਪੁਲਿਸ ਨੇ ਅਚਨਚੇਤ ਕਾਰਵਾਈ ਕਰਦੇ ਹੋਏ ਇਸ ਦਾ ਪਰਦਾਫਾਸ਼ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement