
ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਮਿਉਂਸਪਲ ਭਵਨ............
ਚੰਡੀਗੜ੍ਹ: ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਮਿਉਂਸਪਲ ਭਵਨ ਪੰਜਾਬ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਹੈ। ਇਥੇ ਤੈਨਾਤ ਪੀ.ਸੀ.ਐਸ.ਅਧਿਕਾਰੀ ਰਾਕੇਸ਼ ਕੁਮਾਰ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਖਲਬਲੀ ਤੇ ਘਬਰਾਹਟ ਦਾ ਮਾਹੌਲ ਬਣ ਗਿਆ ਹੈ।
corona virus
ਜ਼ਿਕਰਯੋਗ ਹੈ ਕਿ ਇਥੇ ਹੀ ਤੈਨਾਤ ਇਕ ਹੋਰ ਮੁਲਾਜ਼ਮ ਦੀ ਰੀਪੋਰਟ ਵੀ ਪਿਛਲੇ ਦਿਨੀਂ ਪਾਜ਼ੇਟਿਵ ਆਈ ਸੀ ਪਰ ਉਸ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਗਿਆ ਪਰ ਹੁਣ ਪੀ.ਸੀ.ਐਸ ਅਧਿਕਾਰੀ ਜੋ ਮਿਉਂਸਪਲ ਭਵਨ ਵਿਚ ਜਾਇੰਟ ਡਾਇਰੈਕਟਰ ਪੱਧਰ ਦੇ ਅਹੁਦੇ 'ਤੇ ਸਨ, ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਸਰਕਾਰ ਹਰਕਤ ਵਿਚ ਆਈ ਹੈ।
Coronavirus
ਅਤੇ ਲੋਕਲ ਬਾਡੀਜ਼ ਵਿਭਾਗ ਦੇ ਸੂਬਾ ਮੁੱਖ ਦਫ਼ਤਰ ਪੰਜਾਬ ਮਿਉਂਸਪਲ ਭਵਨ ਨੂੰ 7 ਜੁਲਾਈ ਤਕ ਬੰਦ ਕਰ ਦਿਤਾ ਗਿਆ ਹੈ। ਇਸ ਸਬੰਧ ਵਿਚ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦੀਆਂ ਹਦਾਇਤਾਂ ਬਾਅਦ ਲਿਖਤੀ ਹੁਕਮ ਜਾਰੀ ਕੀਤੇ ਗਏ ਸਨ। ਇਸ ਹੁਕਮ ਵਿਚ ਵਿਭਾਗ ਦੇ ਸਟਾਫ਼ ਨੂੰ ਛੁੱਟੀ 'ਤੇ ਨਾ ਜਾਣ ਅਤੇ ਚੰਡੀਗੜ੍ਹ ਵਿਚ ਹੀ ਉਪਲਬੱਧ ਰਹਿਣ ਦੇ ਨਿਰਦੇਸ਼ ਦਿਤੇ ਗਏ ਹਨ।
Coronavirus
ਮੁੱਖ ਦਫ਼ਤਰ ਦੇ ਪੂਰੇ ਭਵਨ ਵਿਚ ਸਥਿਤ ਸਾਰੀਆਂ ਇਮਾਰਤਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ੇਸ਼ਨ ਕਰਨ ਲਈ ਕਿਹਾ ਗਿਆ ਹੈ। ਪੀ.ਸੀ.ਐਸ. ਅਫ਼ਸਰ ਦੇ ਪਰਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕਰ ਦਿਤਾ ਗਿਆ ਹੈ ਤੇ ਉਨ੍ਹਾਂ ਨੂੰ ਮਿਲਣ ਵਾਲੇ ਹੋਰ ਲੋਕਾਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।
corona
ਜ਼ਿਕਰਯੋਗ ਹੈ ਕਿ ਜਾਇੰਟ ਡਾਇਰੈਕਟਰ ਦਾ ਅਹੁਦਾ ਇਸ ਵਿਭਾਗ ਵਿਚ ਅਹਿਮ ਹੈ ਜਿਸ ਦਾ ਵਾਹ ਰੋਜ਼ਾਨਾ ਕੰਮਾਂ-ਕਾਰਾਂ ਵਾਲੇ ਬਾਹਰੋਂ ਆਏ ਲੋਕਾਂ ਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਪੈਂਦਾ ਹੈ।
ਪੂਰੇ ਸੂਬੇ ਵਿਚ ਨਗਰ ਨਿਗਮਾਂ ਦੇ ਮੇਅਰ, ਕੌਂਸਲਾਂ ਦੇ ਪ੍ਰਧਾਨ ਅਤੇ ਨਿਗਮਾਂ ਤੇ ਕੌਂਸਲਾਂ ਦੇ ਈ.ਓ. ਤੇ ਹੋਰ ਸਟਾਫ਼ ਮੈਂਬਰ ਪੰਜਾਬ ਮਿਉਂਸਪਲ ਭਵਨ ਵਿਚ ਕੰਮਕਾਰਾਂ ਲਈ ਆਉਂਦੇ ਰਹਿੰਦੇ ਹਨ। ਇਥੇ ਵਿਭਾਗ ਦੇ ਮੰਤਰੀ ਦਾ ਸਕੱਤਰੇਤ ਤੋਂ ਇਲਾਵਾ ਇਕ ਵਖਰਾ ਦਫ਼ਤਰ ਵੀ ਬਣਿਆ ਹੋਇਆ ਹੈ। ਇਹ ਭਵਨ ਆਲੀਸ਼ਾਨ ਬਿਲਡਿੰਗਾਂ ਵਾਲਾ ਹੈ, ਜੋ ਕਿਸੇ ਫ਼ਾਈਵ ਸਟਾਰ ਹੋਟਲ ਵਰਗਾ ਲਗਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ