ਮਹਿੰਗਾਈ ਵਿਰੁੱਧ 8 ਜੁਲਾਈ ਨੂੰ ਹਾਈਵੇ ’ਤੇ ਰੋਸ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ
Published : Jul 6, 2021, 1:45 pm IST
Updated : Jul 6, 2021, 1:45 pm IST
SHARE ARTICLE
Samyukta Kisan Morcha to protest against high prices on 8 july
Samyukta Kisan Morcha to protest against high prices on 8 july

ਪੈਟਰੋਲ-ਡੀਜ਼ਲ ਤੇ ਹੋਰ ਚੀਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚਾ 8 ਜੁਲਾਈ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਰੇਗਾ ਪ੍ਰਦਰਸ਼ਨ।

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ (Samyukta Kisan Morcha) ਵਲੋਂ 8 ਜੁਲਾਈ, ਵੀਰਵਾਰ ਨੂੰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ( To Protest against Rising prices) ਕਰਨ ਦਾ ਐਲਾਨ ਕੀਤਾ ਗਿਆ। ਇਸ ਵੱਕਰੇ ਕਿਸਮ ਦੇ ਪ੍ਰਦਰਸ਼ਨ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਹਾਈਵੇ ਕਿਨਾਰੇ ਆਪਣਾ ਟਰੈਕਟਰ, ਕਾਰ, ਟਰੱਕ ਅਤੇ ਮੋਟਰਸਾਈਕਲ ਲਗਾ ਕੇ ਆਪਣਾ ਵਿਰੋਧ ਜ਼ਾਹਿਰ ਕਰਨ।

ਇਹ ਵੀ ਪੜ੍ਹੋ- ਦਿਨ-ਰਾਤ ਇਕ ਕਰਕੇ ਪਿਓ ਨੇ ਕੀਤੀ ਮਿਹਨਤ, ਪੁੱਤ ਨੇ ਵਕਾਲਤ ਦੀ ਪੜ੍ਹਾਈ ਕਰਕੇ ਮੋੜਿਆ ਮਿਹਨਤ ਦਾ ਮੁੱਲ

Samyukt Kisan MorchaSamyukt Kisan Morcha

ਸੰਯੁਕਤ ਕਿਸਾਨ ਵਲੋਂ ਕਿਹਾ ਗਿਆ ਕਿ ਆਮ ਲੋਕ ਪੈਟਰੋਲ-ਡੀਜ਼ਲ (Petrol-Diesel), ਰਸੋਈ ਗੈਸ, ਦਾਲਾਂ (Cooking Gas, Pulses) ਅਤੇ ਹੋਰ ਚੀਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ (High Prices) ਕਾਰਨ ਪਰੇਸ਼ਾਨ ਹੋ ਰਹੇ ਹਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਹਾਈਵੇ ’ਤੇ ਕਿਸੇ ਵੀ ਤਰ੍ਹਾਂ ਦਾ ਜਾਮ ਨਹੀਂ ਲਗਾਇਆ ਜਾਵੇਗਾ ਅਤੇ ਉਹ ਸੜ੍ਹਕ ਕਿਨਾਰੇ ਹੀ ਆਪਣੇ ਵਾਹਨ ਖੜ੍ਹੇ (Park Vehicles on the side of Highway) ਕਰਨਗੇ।

ਇਹ ਵੀ ਪੜ੍ਹੋ- Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ

PHOTOFarmers Protest

ਦੱਸ ਦੇਈਏ ਕਿ ਇਹ ਰੋਸ ਮਾਰਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਵੇਗਾ। ਕਿਸਾਨਾਂ (Farmers) ਦਾ ਖੇਤੀਬਾੜੀ ਬਿਲਾਂ (Farm Bills) ਨੂੰ ਲੈ ਕੇ ਵਿਰੋਧ ਤਾਂ ਜਾਰੀ ਹੀ ਹੈ ਪਰ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਸ ਤੋਂ ਇਲਾਵਾ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ  ਦੇ ਸਬੰਧ ਵਿਚ ਵੀ ਸੰਘਰਸ਼ ਸ਼ੁਰੂ ਕੀਤਾ ਹੈ। 

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement