Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ
Published : Jul 6, 2021, 1:15 pm IST
Updated : Jul 23, 2021, 1:07 pm IST
SHARE ARTICLE
Indian Women in Tokyo Olympics
Indian Women in Tokyo Olympics

ਟੋਕਿਓ ਉਲੰਪਿਕ ਦੀ ਸ਼ੁਰੂਆਤ 23 ਜੁਲਾਈ ਤੋਂ ਹੋ ਰਹੀ ਹੈ। ਇਸ ਦੌਰਾਨ ਉਲੰਪਿਕ ਕੁਆਲੀਫਾਈ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਵੀ ਲਗਭਗ ਤੈਅ ਹੈ।

ਨਵੀਂ ਦਿੱਲੀ: ਟੋਕਿਓ ਉਲੰਪਿਕ (Tokyo Olympics) ਦੀ ਸ਼ੁਰੂਆਤ 23 ਜੁਲਾਈ ਤੋਂ ਹੋ ਰਹੀ ਹੈ। ਇਸ ਦੌਰਾਨ ਉਲੰਪਿਕ ਕੁਆਲੀਫਾਈ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਵੀ ਲਗਭਗ ਤੈਅ ਹੈ। ਭਾਰਤ ਵੱਲੋਂ 117 ਖਿਡਾਰੀ ਟੋਕਿਓ ਉਲੰਪਿਕ ਵਿਚ 18 ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਖ਼ਾਸ ਗੱਲ ਇਹ ਹੈ ਕਿ ਇਹਨਾਂ ਵਿਚੋਂ ਪੰਜ ਖੇਡਾਂ ਦੀ ਜ਼ਿੰਮੇਵਾਰੀ ਮਹਿਲਾ ਖਿਡਾਰੀਆਂ (Indian Women in Tokyo Olympics) ਸਿਰ ਹੋਵੇਗੀ। ਇਹਨਾਂ ਵਿਚ ਕੁਝ ਖੇਡਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਪਹਿਲੀ ਵਾਰ ਭਾਰਤ ਦੇ ਕਿਸੇ ਖਿਡਾਰੀ ਨੇ ਕੁਆਲੀਫਾਈ ਕੀਤਾ ਹੈ।

Tokyo OlympicsTokyo Olympics

ਇਹ ਵੀ ਪੜ੍ਹੋ -  Mountain Trekking ਕਰਨ ਗਈਆਂ ਦੋ ਸਹੇਲੀਆਂ ਦੀ ਬਰਫ਼ ਨਾਲ ਜੰਮਣ ਕਾਰਨ ਹੋਈ ਮੌਤ

ਟੈਨਿਸ (Tennis):

ਇਸ ਵਾਰ ਟੋਕਿਓ ਉਲੰਪਿਕ ਲਈ ਭਾਰਤ ਵਿਚ ਮਹਿਲਾ ਟੈਨਿਸ ਨੂੰ ਪਛਾਣ ਦਿਵਾਉਣ ਵਾਲੀ ਸਾਨੀਆ ਮਿਰਜ਼ਾ (Sania Mirza) ਅਤੇ ਅੰਕਿਤਾ ਰੈਨਾ (Ankita Raina) ਦੀ ਜੋੜੀ ਨੇ  ਕੁਆਲੀਫਾਈ ਕੀਤਾ ਹੈ। ਦੱਸ ਦਈਏ ਕਿ ਇਸ ਵਾਰ ਕਿਸੇ ਵੀ ਭਾਰਤੀ ਪੁਰਸ਼ ਟੈਨਿਸ ਖਿਡਾਰੀ ਨੇ ਉਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ। ਇਹ ਅੰਕਿਤਾ ਰੈਨਾ ਦਾ ਪਹਿਲਾ ਉਲੰਪਿਕ ਹੈ। ਇਸ ਤੋਂ ਪਹਿਲਾਂ ਅੰਕਿਤਾ 2016 ਸਾਊਥ ਏਸ਼ੀਅਨ ਖੇਡਾਂ ਵਿਚ ਦੇਸ਼ ਲਈ ਵਿਮੈਨ ਸਿੰਗਲਜ਼ ਵਿਚ ਅਤੇ ਮਿਕਸਡ ਡਬਲਜ਼ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਸਾਨੀਆ ਮਿਰਜ਼ਾ ਦਾ ਇਹ ਤੀਜਾ ਉਲੰਪਿਕ ਹੈ।

Sania Mirza and Ankita rainaSania Mirza and Ankita raina

ਇਹ ਵੀ ਪੜ੍ਹੋ - ਸਾਬਕਾ ਪੁਲਿਸ ਮੁਖੀ ਮੁਹੰਮਦ ਇਜ਼ਹਾਰ ਆਲਮ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਜੂਡੋ (Judo) :

ਟੋਕਿਓ ਉਲੰਪਿਕ ਵਿਚ ਇਸ ਵਾਰ ਜੂਡੋ ਵਿਚ ਸੁਸ਼ੀਲਾ ਦੇਵੀ (Sushila Devi) ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਖਿਡਾਰੀ ਹੈ। ਉਹਨਾਂ ਨੇ ਏਸ਼ੀਆਈ ਕੋਟੇ ਤੋਂ ਉਲੰਪਿਕ ਲਈ 48 ਕਿਲੋਗ੍ਰਾਮਟ ਕੈਟੇਗਰੀ ਵਿਚ ਕੁਆਲੀਫਾਈ ਕੀਤਾ ਹੈ। ਉਹਨਾਂ ਦੀ ਏਸ਼ੀਆਈ ਰੈਂਕਿੰਗ 7 ਹੈ। ਇਸ ਤੋਂ ਪਹਿਲਾਂ ਉਹਨਾਂ ਨੇ 2014 ਵਿਚ ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਸੀ।

Judoka Sushila DeviJudoka Sushila Devi

ਹੋਰ ਪੜ੍ਹੋ: ਵਿਦਿਆਰਥੀਆਂ ਲਈ ਸੁਨਿਹਰੀ ਮੌਕਾ, 95% ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ UAE ਦੇਵੇਗਾ ਗੋਲਡਨ ਵੀਜ਼ਾ

ਵੇਟਲਿਫਟਿੰਗ (Weightlifting) :

ਵੇਟਲਿਫਟਿੰਗ ਵਿਚ 26 ਸਾਲਾ ਮੀਰਾਬਾਈ ਚਾਨੂੰ (Saikhom Mirabai Chanu) ਦੂਜੀ ਵਾਰ ਉਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਮੀਰਾਬਾਈ ਵਿਸ਼ਵ ਰੈਂਕਿੰਗ ਵਿਚ ਨੰਬਰ-4 ’ਤੇ ਹੈ। ਇਸ ਵਾਰ ਉਹ 49 ਕਿਲੋ ਵੇਟ ਕੈਟੇਗਰੀ ਵਿਚ ਮੈਡਲ ਦੀ ਮਜ਼ਬੂਤ ​​ਦਾਅਵੇਦਾਰ ਹੈ।

Saikhom Mirabai Chanu Saikhom Mirabai Chanu

ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਫਿਰ ਕੀਤੇ ਟਵੀਟ, ‘PPA ਰੱਦ ਕੀਤੇ ਬਿਨ੍ਹਾਂ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਖੋਖਲੇ’

ਤਲਵਾਰਬਾਜ਼ੀ (Fencing):

ਭਾਰਤ ਦੀ ਭਵਾਨੀ ਦੇਵੀ (Bhavani Devi) ਉਲੰਪਿਕ ਵਿਚ ਤਲਵਾਰਬਾਜ਼ੀ ਵਿਚ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਤਲਵਾਰਬਾਜ਼ ਹੈ। ਇਸ ਦੇ ਨਾਲ ਹੀ ਉਹ ਦੇਸ਼ ਨੂੰ ਕਾਮਨਵੇਲਥ ਫੇਸਿੰਗ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿਤਾਉਣ ਵਾਲੀ ਪਹਿਲੀ ਤਲਵਾਰਬਾਜ਼ ਹੈ। ਦੱਸ ਦਈਏ ਕਿ ਭਵਾਨੀ ਦੇਵੀ ਇਸ ਸਮੇਂ ਇਟਲੀ ਵਿਚ ਤਿਆਰੀ ਕਰ ਰਹੀ ਹੈ।

Bhavani DeviBhavani Devi

ਹੋਰ ਪੜ੍ਹੋ: ਸੰਗਰੂਰ ਦੇ ਇਸ ਪਿੰਡ ਦਾ ਪਾਣੀ ਬਣਿਆ 'ਜ਼ਹਿਰ', ਨਹਿਰ 'ਚੋਂ ਪਾਣੀ ਢੋਹਣ ਨੂੰ ਮਜਬੂਰ ਲੋਕ

ਜਿਮਨਾਸਟਿਕ (Gymnastics):

ਟੋਕਿਓ ਉਲੰਪਿਕ ਵਿਚ ਜਿਮਨਾਸਟਿਕ ਵਿਚ ਪ੍ਰਣਤੀ ਨਾਇਕ (Pranati Nayak) ਨੇ ਕੁਲਾਈਫਾਈ ਕੀਤਾ ਹੈ। ਪ੍ਰਣਤੀ ਦੂਜੀ ਭਾਰਤੀ ਜਿਮਨਾਸਟ ਹੈ, ਜਿਨ੍ਹਾਂ ਨੇ ਉਲੰਪਿਕ ਲਈ ਕੁਆਲੀਫਾਈ ਕੀਤਾ ਹੈ। ਪਹਿਲੀ ਵਾਰ ਦੀਪਾ ਕਰਮਾਕਰ ਰਿਓ 2016 ਉਲੰਪਿਕ ਲਈ ਕੁਆਲੀਫਾਈ ਕੀਤਾ ਸੀ।

Pranati NayakPranati Nayak

ਹੋਰ ਪੜ੍ਹੋ: ਜੇਕਰ ਬਲਾਤਕਾਰੀ ਭੱਜਣ ਦੀ ਕੋਸ਼ਿਸ਼ ਕਰੇ ਤਾਂ ਐਨਕਾਉਂਟਰ ਦਾ ਤਰੀਕਾ ਅਪਣਾਏ ਪੁਲਿਸ: Assam CM

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement