ਵਿਦੇਸ਼ ਜਾਣ ਦੀ ਚਾਹ ’ਚ ਨੌਜਵਾਨ ਬਦਲ ਰਹੇ ਹੁਲੀਆ, ਪੰਜਾਬ ਤੇ ਹਰਿਆਣਾ ਦੇ 30 ਨੌਜਵਾਨਾਂ ਨੇ ਬਣਵਾਏ ਫਰਜ਼ੀ ਪਾਸਪੋਰਟ
Published : Jul 6, 2022, 11:04 am IST
Updated : Jul 6, 2022, 11:04 am IST
SHARE ARTICLE
30 youths from Punjab and Haryana forged passports to get visas
30 youths from Punjab and Haryana forged passports to get visas

ਸੂਤਰਾਂ ਅਨੁਸਾਰ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਸਬੰਧਤ ਥਾਣਾ ਪੁਲਿਸ ਨੂੰ ਸ਼ਿਕਾਇਤ ਭੇਜ ਦਿੱਤੀ ਹੈ।



ਚੰਡੀਗੜ੍ਹ: ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਆਪਣਾ ਹੁਲੀਆ ਬਦਲ ਰਹੇ ਹਨ। ਦੋਹਾਂ ਸੂਬਿਆਂ ਦੇ ਕਰੀਬ 30 ਅਜਿਹੇ ਨੌਜਵਾਨਾਂ ਦੇ ਫਰਜ਼ੀ ਪਾਸਪੋਰਟ ’ਤੇ ਆਸਟ੍ਰੇਲੀਆ-ਕੈਨੇਡਾ ਲਈ ਲਗਾਏ ਗਏ ਵੀਜ਼ੇ ਰੱਦ ਕੀਤੇ ਗਏ ਹਨ। ਇਹਨਾਂ ਨੌਜਵਾਨਾਂ ਨੇ ਦੁਬਾਰਾ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਆਪਣਾ ਹੁਲੀਆ ਬਦਲਿਆ ਅਤੇ ਨਵੇਂ ਪਾਸਪੋਰਟ ਬਣਵਾ ਲਏ। ਕਈ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਹੇਅਰ ਸਟਾਈਲ ਬਦਲ ਲਿਆ ਅਤੇ ਕਈਆਂ ਨੇ ਦਾੜ੍ਹੀ ਦਾ ਸਟਾਈਲ ਬਦਲਿਆ।   

PassportPassport

ਇਸ ਤੋਂ ਬਾਅਦ ਇਹਨਾਂ ਨੇ ਵੀਜ਼ੇ ਲਈ ਦੁਬਾਰਾ ਅੰਬੈਸੀ ਅਪਲਾਈ ਕੀਤਾ। ਜਦੋਂ ਅੰਬੈਸੀ ਵਿਚ ਬਾਇਓਮੈਟ੍ਰਿਕ ਫਿੰਗਰ ਚੈੱਕ ਹੋਏ ਤਾਂ ਉਹਨਾਂ ਨੂੰ ਸ਼ੱਕ ਹੋਇਆ। ਅੰਬੈਸੀ ਨੇ ਜਾਂਚ ਲਈ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨਾਲ ਸੰਪਰਕ ਕੀਤਾ। ਚੰਡੀਗੜ੍ਹ ਦਫ਼ਤਰ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨਾਂ ਨੇ ਮੁੜ ਵੀਜ਼ਾ ਲੈਣ ਲਈ ਅਜਿਹਾ ਕੀਤਾ ਹੈ। ਸੂਤਰਾਂ ਅਨੁਸਾਰ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਸਬੰਧਤ ਥਾਣਾ ਪੁਲਿਸ ਨੂੰ ਸ਼ਿਕਾਇਤ ਭੇਜ ਦਿੱਤੀ ਹੈ।

VisaVisa

ਇਹਨਾਂ ਵਿਚ 14 ਨੌਜਵਾਨ ਪੰਜਾਬ ਅਤੇ 16 ਹਰਿਆਣਾ ਦੇ ਰਹਿਣ ਵਾਲੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ, ਉਹਨਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ। ਇਹਨਾਂ ਨੌਜਵਾਨਾਂ ਨੇ ਫਰਜ਼ੀ ਡਾਕੂਮੈਂਟ ਬਣਵਾਏ ਅਤੇ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਹੋਈ ਹੈ। ਜਿਨ੍ਹਾਂ ਪੁਲਿਸ ਕਰਮਚਾਰੀਆਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਹੈ, ਉਹਨਾਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਪਾਸਪੋਰਟ ਦਫ਼ਤਰ ਨੇ ਸਾਰੇ ਸਬੰਧਤ ਜ਼ਿਲ੍ਹਿਆਂ ਦੇ ਐਸਪੀ ਨੂੰ ਇਸ ਸਬੰਧੀ ਸੂਚਨਾ ਭੇਜੀ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement