ਖਹਿਰਾ ਦਾ ਹਾਈਕਮਾਨ `ਤੇ  ਦੂਜਾ ਵੱਡਾ ਹੱਲਾ
Published : Aug 6, 2018, 1:14 pm IST
Updated : Aug 6, 2018, 1:14 pm IST
SHARE ARTICLE
sukhpal singh khaira
sukhpal singh khaira

ਆਮ ਆਦਮੀ ਪਾਰਟੀ ਦੇ ਬਗਾਵਤ `ਤੇ ਉਤਾਰੂ ਵਿਧਾਇਕਾਂ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਹਾਈਕਮਾਨ `ਤੇ ਦੂਜਾ ਵੱਡਾ ਹੱਲਾ ਬੋਲ ਦਿੱਤਾ

ਆਮ ਆਦਮੀ ਪਾਰਟੀ ਦੇ ਬਗਾਵਤ `ਤੇ ਉਤਾਰੂ ਵਿਧਾਇਕਾਂ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਹਾਈਕਮਾਨ `ਤੇ ਦੂਜਾ ਵੱਡਾ ਹੱਲਾ ਬੋਲ ਦਿੱਤਾ ਹੈ। ਅੱਜ ਜਿਥੇ ਗੜਸੰਕਰ ਤੋਂ ਪਾਰਟੀ ਵਿਧਾਇਕ ਜੈ ਕਿਸਨ ਸਿੰਘ ਰੋੜੀ ਮੁੜ ਖਹਿਰਾ ਖੇਮੇ `ਚ ਪਰਤ ਆਏ,ਉਥੇ ਹੀ ਰੋੜੀ ਦੀ ਵਾਪਸੀ ਬਹਾਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਪੰਜਾਬ `ਚ ਰੈਲੀਆਂ ਅਤੇ ਮੀਟਿੰਗਾਂ ਦਾ ਪ੍ਰੋਗਰਾਮ ਐਲਾਨ ਦਿਤਾ ਹੈ।

ਖਹਿਰਾ ਨੇ 11 ਅਗਸਤ ਵਾਲੀ ਹੁਸ਼ਿਆਰਪੁਰ ਕਨਵੇਨਸਨ ਦਾ ਸਥਾਨ ਬਦਲ ਕੇ ਗੜਸ਼ੰਕਰ ਕਰ ਦਿੱਤਾ ਉਥੇ ਹੀ 15 ਅਗਸਤ ਨੂੰ ਇਸੜੂ ਵਿਖੇ ਵੀ ਇਕੱਠ ਕਰਨ ਦਾ ਸੱਦਾ ਆਪਣੇ ਸਮਰਥਕਾਂ ਨੂੰ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਬੜੀ ਇੰਚਾਰਜ ਮਨੀਸ਼ ਸਿਸੋਦੀਆ ਨੇ ਪਹਿਲਾ ਹੀ 13 ਅਗਸਤ ਨੂੰ ਪੰਜਾਬ `ਚ ਰੈਲੀ ਐਲਾਨੀ ਹੋਈ ਹੈ।  ਜਿਸ ਮਗਰੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ `ਚ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ।  ਖਹਿਰਾ ਨੇ ਹਾਈਕਮਾਨ ਦੇ ਬਰਾਬਰ ਆਪਣੇ ਪ੍ਰੋਗਰਾਮ ਐਲਾਨ ਕੇ ਇਕ ਵਾਰ ਤਾ ਪਾਰਟੀ ਲਈ ਸੰਕਟ ਖੜਾ ਕਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement