
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਾਤੜਾਂ ਖਨੌਰੀ ਵਿਚਕਾਰ ਪੈਂਦੇ ਕਸਬਾ ਪਿੰਡ ਗੋਬਿੰਦੁਪਰਾ (ਪੈਂਦ) ਵਿਖੇ ਲੱਗੇ ਟੋਲ ਪਲਾਜਾ.............
ਸ਼ੁਤਰਾਣਾ : ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਾਤੜਾਂ ਖਨੌਰੀ ਵਿਚਕਾਰ ਪੈਂਦੇ ਕਸਬਾ ਪਿੰਡ ਗੋਬਿੰਦੁਪਰਾ (ਪੈਂਦ) ਵਿਖੇ ਲੱਗੇ ਟੋਲ ਪਲਾਜਾ ਲੋਕਾਂ ਦੇ ਸਿਰ ਭਾਰੂ ਬਣਾ ਦਿੱਤਾ ਗਿਆ ਹੈ ਕਿਉਂਕਿ ਸੰਗਰੂਰ ਤੋਂ ਖਨੌਰੀ ਤੱਕ ਰੋਡ ਦਾ ਕੰਮ ਕਈ ਥਾਵਾਂ ਤੋਂ ਅਧੂਰਾ ਪਿਆ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਦੌਰਾਨ ਪੱਤਰਕਾਰਾਂ ਨਾਲ ਵਾਅਦਾ ਕੀਤਾ ਸੀ ਹੈ ਕਿ ਪੰਜਾਬ ਅੰਦਰ ਮੀਡੀਆ ਕਰਮੀ ਜਿਹਨਾਂ ਕੋਲ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸਨਾਖਤੀ ਕਾਰਡ ਹੋਣਗੇ ਉਨ੍ਹਾਂ ਨੂੰ ਟੌਲ ਟੈਕਸ ਮੂਆਫ਼ ਹੋਵੇਗਾ। ਦੂਸਰੇ ਪਾਸੇ ਆਮ ਪਬਲਿਕ ਦੇ ਨਾਲ-ਨਾਲ ਪੱਤਰਕਾਰਾਂ ਨੂੰ ਵੀ ਟੋਲ ਪਲਾਜਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਜੇਕਰ ਕੋਈ ਪੱਤਰਕਾਰ ਆਪਣਾ ਸਨਾਖਤੀ ਕਾਰਡ ਦਿਖਾਉਂਦਾ ਹੈ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਹੁਕਮ ਨਹੀਂ ਟੋਲ ਪਲਾਜਾ ਕੰਪਨੀ ਦੀ ਮਰਜੀ ਚੱਲਾਗੀ। ਇਸ ਦੀ ਤਾਜਾ ਮਿਸਾਲ ਉਸ ਸਮੇਂ ਵਾਪਰੀ ਜਦੋਂ ਪਾਤੜਾਂ ਤੋਂ ਇੱਕ ਪੱਤਰਕਾਰ ਕਵਰੇਜ ਕਰਨ ਤੋਂ ਬਾਅਦ ਵਾਪਿਸ ਆ ਰਿਹਾ ਸੀ ਤਾਂ ਟੋਲ ਪਲਾਜਾ ਦੇ ਕਰਮੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਟੋਲ ਪਰਚੀ ਕੱਟ ਦਿੱਤੀ। ਕੰਪਨੀ ਵੱਲੋਂ ਨਿਯੁਕਤ ਕੀਤੇ ਗਏ ਇੱਕ ਸੁਪਰਵਾਈਜਰ ਹਰੀਸ਼ ਕੁਮਾਰ ਨੂੰ ਜਦੋਂ ਪੱਤਰਕਾਰ ਵੱਲੋਂ ਪੰਜਾਬ ਸਰਕਾਰ ਦਾ ਸ਼ਨਾਖਤੀ ਕਾਰਡ ਦਿਖਾਇਆ ਗਿਆ
ਤਾਂ ਉਸ ਵੱਲੋਂ ਗੱਲ ਸੁਣਨ ਦੀ ਬਜਾਏ ਧਮਕੀ ਦਿੰਦਿਆ ਕਿਹਾ ਗਿਆ ਕਿ ਤੁਸੀ ਜਿਹੜੀ ਖਬਰ ਲਗਾਉਣੀ ਹੈ ਲਗਾ ਲਵੋ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਨੂੰ ਵੀ ਕਹਿ ਦਿਓ। ਇਸ ਘਟਨਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪੱਤਰਕਾਰ ਭਾਈਚਾਰੇ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਕਈ ਵਾਰ ਟੋਲ ਪਲਾਜਾ ਪਾਰ ਕਰਕੇ ਕਵਰੇਜ ਕਰਨ ਲਈ ਜਾਣਾ ਪੈਂਦਾ ਹੈ ਜੇਕਰ ਟੋਲ ਪਲਾਜਾ ਵਾਲੇ ਇਸ ਤਰਾਂ੍ਹ ਹੀ ਉਹਨਾਂ ਦੀ ਪਰਚੀ ਕੱਟਣਗੇ ਤਾਂ ਉਹਨਾਂ ਨੂੰ ਕਵਰੇਜ ਕਰਨ ਵਿੱਚ ਕਾਫੀ ਦਿੱਕਤ ਆਵੇਗੀ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਅੰਦਰ ਸਾਰੇ ਟੋਲ ਪਲਾਜਿਆਂ ਤੋਂ ਟੋਲ ਪਰਚੀ ਤੋਂ ਛੋਟ ਦਿਤੀ ਜਾਵੇ।