
ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੀਡੀਓ ਨਿਗਰਾਨੀ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ ਜਾਵੇਗੀ।
ਟੋਲ ਪਲਾਜ਼ਿਆਂ 'ਤੇ ਲੋਕਾਂ ਨੂੰ ਪੇਸ਼ ਆਉਂਦੀਆਂ ਸਬੰਧੀ ਮੁਸ਼ਕਿਲਾਂ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੀਡੀਓ ਨਿਗਰਾਨੀ ਕਰਨ ਲਈ ਡ੍ਰੋਨ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਵੱਡੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੇ ਭੀੜ-ਭੜੱਕੇ ਨੂੰ ਨਿਯੰਤਰਿਤ ਕਰਨ ਲਈ ਮੈਪਿੰਗ ਤਕਨੀਕ ਦਾ ਸਹਾਰਾ ਵੀ ਲਿਆ ਜਾਵੇਗਾ।
Toll Plazaਇਹ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਸਿੰਗਲਾ ਨੇ ਕਿਹਾ ਕਿ ਤਕਨੀਕੀ ਰੂਪ ਵਿੱਚ ਕਿਸੇ ਵੀ ਟੋਲ ਪਲਾਜ਼ਾ ਦੀ ਸਮਰੱਥਾ ਦਾ ਅਨੁਮਾਨ ਉੱਥੇ ਲੱਗਣ ਵਾਲੀ ਕਤਾਰ ਅਤੇ ਇੰਤਜ਼ਾਰ ਕਰਨ ਦੇ ਸਮੇਂ ਤੋਂ ਲਾਇਆ ਜਾਂਦਾ ਹੈ। ਕਈ ਵਾਰ ਜਦੋਂ ਵਾਹਨਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਤਾਂ ਇਸਦੇ ਕਾਰਨ ਵਧੀਆ ਸੜਕਾਂ ਹੋਣ ਦੇ ਬਾਵਜੂਦ ਵੀ ਟੋਲ ਪਲਾਜ਼ਿਆਂ 'ਤੇ ਆਵਾਜਾਈ ਦੀ ਗਤੀ ਮੱਧਮ ਹੋ ਜਾਂਦੀ ਹੈ।
Vijay Inder Singlaਇਸ ਕਾਰਨ ਡ੍ਰੋਨ ਤਕਨੀਕ ਦੀ ਵਰਤੋਂ ਨਾਲ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ ਕੋਸ਼ਿਸ਼ ਕਰਨ 'ਤੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਕਰਨਾ ਅਤੇ ਰਾਜ ਮਾਰਗਾਂ 'ਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਕਰਨਾ ਹੈ। ਟੋਲ ਪਲਾਜ਼ਿਆਂ 'ਤੇ ਲੰਬੀਆਂ ਕਤਾਰਾਂ ਅਤੇ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਵੱਲੋਂ ਦੁਰ-ਵਿਹਾਰ ਸਬੰਧੀ ਸ਼ਿਕਾਇਤਾਂ ਦੇ ਸੁਝਾਅ ਲਈ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਅਤੇ ਕੌਮੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਸੀ।
Toll Plazaਇਸ ਵਿੱਚ ਹਿੱਸਾ ਲੈਣ ਵਾਲੇ ਟੋਲ ਪਲਾਜ਼ਾ ਆਪਰੇਟਰ ਕੌਮੀ ਰਾਜ ਮਾਰਗਾਂ 'ਤੇ 15 ਅਤੇ ਸੂਬੇ ਦੀਆਂ ਸੜਕਾਂ 'ਤੇ 23 ਟੋਲ ਪਲਾਜ਼ਿਆਂ ਦਾ ਸੰਚਾਲਨ ਕਰਦੇ ਹਨ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਲੰਬੀਆਂ ਕਤਾਰਾਂ ਅਤੇ ਭੀੜ-ਭੜੱਕੇ ਦੇ ਕਾਰਨ ਟੋਲ ਪਲਾਜ਼ਿਆਂ 'ਤੇ ਲੋਕਾਂ ਨੂੰ ਹੋਣ ਵਾਲੀ ਦੇਰੀ ਅਤੇ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਟੋਲ ਪਲਾਜ਼ਾ ਆਪਰੇਟਰਾਂ ਨੂੰ 30 ਦਿਨਾਂ ਵਿੱਚ ਆਪਣੀਆਂ ਸੇਵਾਵਾਂ ਵਿੱਚ ਵਿਆਪਕ ਸੁਧਾਰ ਕਰਨ ਅਤੇ ਆਪਣੇ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਟੋਲ ਪਲਾਜ਼ਿਆਂ 'ਤੇ ਸਮੁੱਚੀ ਜਨ-ਹਿਤਕਾਰੀ ਸਹੂਲਤਾਂ ਦੇਣ ਦਾ ਆਦੇਸ਼ ਦਿੱਤਾ
Drone for Toll Plaza ਜਿਸ ਵਿੱਚ ਸਾਰੀਆਂ ਸਹੂਲਤਾਵਾਂ ਨਾਲ ਲੈਸ ਐਂਬੂਲੈਂਸ, ਰਿਕਵਰੀ ਵੈਨ, ਪੀਣ ਦਾ ਪਾਣੀ, ਰੌਸ਼ਨੀ ਦੀ ਵਿਵਸਥਾ, ਦਿਸ਼ਾ ਸੂਚਕ ਬੋਰਡ ਅਤੇ ਪਖਾਨੇ ਦੀਆਂ ਸੁਵਿਧਾਵਾਂ ਸ਼ਾਮਿਲ ਹਨ। ਇਸ ਦੌਰਾਨ ਟੋਲ ਪਲਾਜ਼ਾ ਕਰਮਚਾਰੀਆਂ ਦੇ ਨਿਮਰਤਾਪੂਰਵਕ ਵਿਵਹਾਰ, ਯਾਤਰੀਆਂ ਲਈ ਵਧੀਆ ਸਹੂਲਤਾਵਾਂ, ਜਿੱਥੋਂ ਤੱਕ ਸੰਭਵ ਹੋਵੇ ਹੋਰ ਲੇਨਾਂ ਦਾ ਨਿਰਮਾਣ, ਬੀ.ਓ.ਟੀਂ ਸੜਕਾਂ ਦਾ ਨਿਰੰਤਰ ਨਿਰਮਾਣ, ਪੌਦੇ ਲਗਾਉਣ ਤੋਂ ਇਲਾਵਾ ਕਈ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ।
Toll Plazaਲੁਧਿਆਣਾ ਦੇ ਨੇੜੇ ਐਨ.ਐੱਚ -1 ਲਾਡੋਵਾਲ ਟੋਲ ਪਲਾਜ਼ਾ ਦੇ ਸੰਚਾਲਨ ਲਈ ਉੱਤਰਦਾਈ ਮੈਸਰਜ਼ ਸੋਨਾ ਇੰਟਰਪ੍ਰਾਈਜਿਜ਼ ਦੇ ਨੁਮਾਇੰਦੇ ਦੀ ਮੀਟਿੰਗ ਵਿਚ ਗੈਰ-ਹਾਜ਼ਰੀ ਅਤੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਦੀਆਂ ਸ਼ਿਕਾਇਤਾਂ 'ਤੇ ਵਿਭਾਗ ਨੇ ਟੋਲ ਪਲਾਜ਼ਾ ਆਪਰੇਟਰ ਦੇ ਖਿਲਾਫ਼ ਐਨ.ਐੱਚ.ਆਈ.ਏ. ਨੂੰ ਜ਼ਰੂਰੀ ਕਾਰਵਾਈ ਲਈ ਲਿਖਿਆ ਅਤੇ ਜਦੋਂ ਤੱਕ ਆਪਰੇਟਰ ਆਪਣੇ ਤਰੀਕਿਆਂ ਵਿੱਚ ਸੋਧ ਅਤੇ ਸੁਧਾਰਾਤਮਕ ਉਪਾਅ ਨਹੀਂ ਕਰਦਾ ਉਦੋਂ ਤੱਕ ਆਰਜ਼ੀ ਤੌਰ ਤੇ ਟੋਲ ਪਲਾਜ਼ਾ ਤੋਂ ਆਵਾਜਾਈ ਨੂੰ ਮੁਫ਼ਤ ਆਉਣ-ਜਾਣ ਦੀ ਮੰਗ ਕੀਤੀ।