ਕੀ ਫਿਰ 10 ਅਗੱਸਤ ਨੂੰ ਹੋਵੇਗਾ ਪੰਜਾਬ ਦਾ ਮਾਹੌਲ ਖ਼ਰਾਬ? 
Published : Aug 6, 2019, 11:16 am IST
Updated : Aug 6, 2019, 11:16 am IST
SHARE ARTICLE
Balasaheb Thakre
Balasaheb Thakre

ਸ਼ਿਵ ਸੈਨਿਕਾਂ ਵਲੋ ਜਨਰਲ ਵੈਦਯਾ ਦਾ ਸ਼ਹੀਦੀ ਦਿਹਾੜਾ 10 ਅਗੱਸਤ ਨੂੰ ਮਨਾਉਣ ਦੀਆਂ ਮੁਕੰਮਲ ਤਿਆਰੀਆਂ

ਫ਼ਿਰੋਜ਼ਪੁਰ 5 ਅਗੱਸਤ (ਬਲਬੀਰ ਸਿੰਘ ਜੋਸਨ,ਹਰਜੀਤ ਸਿੰਘ ਲਾਹੌਰੀਆ) : 1984 ਵੇਲੇ ਪੰਜਾਬ ਦੇ ਅੰਦਰ ਸੈਂਕੜੇ ਹੀ ਨੌਜ਼ਵਾਨ ਮਾਰੇ ਗਏ ਸਨ, ਜਿਨਾਂ ਦੇ ਵਿਚ ਸਿੱਖਾਂ ਤੋਂ ਇਲਾਵਾ ਕਈ ਗੈਰ ਸਿੱਖ ਵੀ ਸਨ। ਉਸ ਵੇਲੇ ਦੀ ਹਕੂਮਤ ਦੇ ਵਲੋਂ ਨੌਜ਼ਵਾਨਾਂ 'ਤੇ ਜੋ ਕਹਿਰ ਢਾਹਿਆ ਗਿਆ ਸੀ, ਉਹ ਹੁਣ ਤਕ ਕਿਸੇ ਨੂੰ ਭੁੱਲਿਆ ਨਹੀਂ। ਵੇਖਿਆ ਜਾਵੇ ਤਾਂ ਜਿਹੜਾ ਪੰਜਾਬ ਵਾਸੀ '84 ਹੀ ਭੁੱਲ ਗਿਆ, ਉਸ ਪੰਜਾਬੀ ਨੂੰ ਕੀ ਦਰਦ? ਜ਼ਿਕਰਯੋਗ ਕਿ ਕਈ ਕੱਟੜਪੰਥੀਆਂ ਦੇ ਵਲੋਂ 1984 ਵੇਲੇ ਦੰਗਾ ਪਸਾਦ ਕੀਤਾ ਗਿਆ ਸੀ ਅਤੇ ਕਈ ਨੌਜ਼ਵਾਨਾਂ 'ਤੇ ਕਹਿਰ ਕਮਾਇਆ ਗਿਆ ਸੀ। 

Sikh Genocide 1984Sikh Genocide 1984

ਹਿੰਦੂਤਵੀ ਜਥੇਬੰਦੀਆਂ ਦੇ ਵਲੋਂ ਉਸ ਵੇਲੇ ਹਕੂਮਤ ਦਾ ਸਾਥ ਦਿੰਦਿਆਂ ਹੋਇਆ, ਜਿਥੇ ਸਿੱਖਾਂ 'ਤੇ ਕਥਿਤ ਤੌਰ 'ਤੇ ਹਮਲੇ ਕਰਵਾਏ ਸਨ, ਉਥੇ ਹੀ ਕਈ ਸਿੱਖ ਜਥੇਬੰਦੀਆਂ ਨੇ ਕਈ ਹਿੰਦੂ ਨੌਜਵਾਨਾਂ 'ਤੇ ਵੀ ਹਮਲੇ ਕੀਤੇ ਸਨ। ਦੱਸ ਦਈਏ ਕਿ ਇੰਦਰ ਦੇ ਰਾਜ ਸਮੇਂ ਜਿਹੜੀਆਂ ਹਿੰਦੂਤਵੀ ਜਥੇਬੰਦੀਆਂ ਕਾਂਗਰਸ ਦਾ ਸਾਥ ਦਿੰਦੀਆਂ ਸਨ, ਉਹ ਅੱਜ ਕੱਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਹਨ, ਜੋ ਦੇਸ਼ ਦੇ ਅੰਦਰ ਨਫ਼ਰਤ ਫ਼ੈਲਾ ਰਹੀਆਂ ਹਨ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ 'ਤੇ ਤੁਲੀਆਂ ਹੋਈਆਂ ਹਨ। 

Shiv SenaShiv Sena

ਸ਼ਿਵ ਸੈਨਾ ਇਕ ਅਜਿਹੀ ਜਥੇਬੰਦੀ ਹੈ, ਜਿਸ ਦੇ ਪੰਜਾਬ ਦੇ ਅੰਦਰ ਹਜ਼ਾਰਾਂ ਹੀ ਸਮਰਥਕ ਹਨ, ਜੋ ਸਮੇਂ ਸਮੇਂ 'ਤੇ ਅਪਣੇ ਹੀ ਮੁੱਦੇ ਬਣਾ ਕੇ ਪੰਜਾਬ ਦਾ ਕਥਿਤ ਤੌਰ 'ਤੇ ਮਾਹੌਲ ਖ਼ਰਾਬ ਕਰਦੇ ਰਹਿੰਦੇ ਹਨ। ਸਰਹੱਦ 'ਤੇ ਕਦੇ ਤਾਂ ਇਨ੍ਹਾਂ ਸ਼ਿਵ ਸੈਨਿਕਾਂ ਨੂੰ ਨਸ਼ਾ ਵਿਕਦਾ ਦਿਸ ਜਾਂਦਾ ਹੈ ਅਤੇ ਕਦੇ ਪਾਕਿਸਤਾਨ ਦੇ ਅੰਦਰ ਬੈਠੇ ਨਸ਼ਾ ਤਸਕਰ। ਪਰ ਇਹ ਸ਼ਿਵ ਸੈਨਿਕਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਕੀ ਕੀ ਹੋ ਰਿਹਾ ਹੈ? ਕਿਉਂਕਿ ਭਾਰਤ ਦੇ ਤਸਕਰ ਹੀ ਪਾਕਿਸਤਾਨ ਤੋਂ ਨਸ਼ਾ ਲੈ ਕੇ ਭਾਰਤ ਦੇ ਅੰਦਰ ਸਪਲਾਈ ਕਰਦੇ ਹਨ।

Arun Shridhar VaidyaArun Shridhar Vaidya

ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸ਼ਿਵ ਸੈਨਿਕ ਸਿਰਫ਼ ਤੇ ਸਿਰਫ਼ ਸੁਰਖੀਆਂ ਬਟੋਰਨ ਦੀ ਖ਼ਾਤਰ ਹੀ ਪੰਜਾਬ ਦੇ ਅੰਦਰ ਮਾਹੌਲ ਖ਼ਰਾਬ ਕਰਨ ਵਿਚ ਜੁਟੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਤਾਜ਼ਾ ਜੋ ਵਿਵਾਦ ਸ਼ਿਵ ਸੈਨਿਕਾਂ ਨੇ ਛੇੜਿਆ ਹੈ, ਉਹ ਇਹ ਹੈ ਕਿ 10 ਅਗਸਤ ਨੂੰ ਪੰਜਾਬ ਵਿਚ ਅਤਿਵਾਦ ਨੂੰ ਕਰਾਰਾ ਜਵਾਬ ਦੇਣ ਦੇ ਲਈ ਜਨਰਲ ਵੈਦਯਾ ਦਾ ਸ਼ਹੀਦੀ ਦਿਵਸ ਦਾ ਹੈ। ਦੱਸ ਦਈਏ ਕਿ ਜਨਰਲ ਵੈਦਯਾ ਉਹ ਹੀ ਇਨਸਾਨ ਹੈ, ਜਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਵਲੋਂ ਹਮੇਸ਼ਾਂ ਹੀ ਜਨਰਲ ਵੈਦਯਾ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਸ਼ਿਵ ਸੈਨਿਕਾਂ ਦੇ ਵਲੋਂ ਇਸ ਤੋਂ ਉਲਟ ਜਾ ਕੇ 10 ਅਗੱਸਤ ਨੂੰ ਸੂਬੇ ਦੇ ਅੰਦਰ ਜਨਰਲ ਵੈਦਯਾ ਦਾ ਸ਼ਹੀਦੀ ਦਿਵਸ ਮਨਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ।

ਬੁੱਧੀਜੀਵੀਆਂ ਦਾ ਕਹਿਣਾ ਹੈ ਕਿ 10 ਅਗਸਤ ਨੂੰ ਸੂਬੇ ਦੇ ਅੰਦਰ ਮਾਹੌਲ ਜਰੂਰ ਖ਼ਰਾਬ ਹੋ ਸਕਦਾ ਹੈ, ਪਰ ਇਸ 'ਤੇ ਸਾਡੀ ਸਰਕਾਰ ਨੂੰ ਸੋਚਣਾ ਪਵੇਗਾ, ਕਿ ਆਖ਼ਰ ਪੰਜਾਬ ਦੇ ਅੰਦਰ ਕਦੋਂ ਤਕ ਐਹੋਂ ਜਿਹੇ ਦੰਗ ਪਸਾਦ ਵਾਲਾ ਮਾਹੌਲ ਬਣਦਾ ਰਹੇਗਾ? ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਅੱਜ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਸ਼ਿਵ ਸੈਨਾ ਬਾਬਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਦੋਸ਼ ਲਗਾਉਂਦਿਆਂ ਹੋਇਆ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਅਤਿਵਾਦ ਚਰਨ ਸੀਮਾ 'ਤੇ ਪਹੁੰਚ ਚੁੱਕਾ ਹੈ। ਕੱਟਰਵਾਦੀ ਸ਼ਰੇਆਮ ਨੰਗੀ ਤਲਵਾਰਾਂ ਲੈ ਕੇ ਘੁੰਮ ਰਹੇ ਹਨ।

Sant Jarnail Singh (Bhindranwale) |Sant Jarnail Singh (Bhindranwale) 

ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਦਿਨੀਂ 6 ਜੂਨ ਨੂੰ ਜਰਨੈਲ ਸਿੰਘ ਭਿੰਡਾਰਵਾਲੇ ਦੇ ਪੋਸਟ ਸੜਕਾਂ ਤੇ ਲਗਾ ਕੇ ਕੱਟਰਵਾਦੀ ਖ਼ਾਲਿਸਤਾਨੀਆਂ ਨੇ ਪੰਜਾਬ ਵਿਚ ਸ਼ਾਂਤੀ ਨਾਲ ਰਹਿ ਰਹੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਦੇਣ ਦੇ ਲਈ ਜਨਰਲ ਅਰੁਣ ਸ਼੍ਰੀਧਰ ਵੈਦਯਾ ਦਾ ਸ਼ਹੀਦੀ ਦਿਵਸ 10 ਅਗੱਸਤ ਨੂੰ ਪਟਿਆਲਾ ਦੇ ਆਰਿਆ ਸਮਾਜ ਚੋਂਕ ਵਿਚ ਰਾਜ ਪੱਧਰ 'ਤੇ ਮਨਾ ਰਹੇ ਹਨ। ਜਨਰਲ ਵੈਦਯਾ ਨੇ ਅਪਰੇਸ਼ਨ ਬਲੂ ਸਟਾਰ ਵਿਚ ਅਪਣੀ ਡਿਊਟੀ ਨਿਭਾਉਂਦੇ ਹੋਏ ਅਤਿਵਾਦੀਆਂ ਨੂੰ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ, ਪਰ ਅਤਿਵਾਦੀਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ।

Arun Shridhar VaidyaArun Shridhar Vaidya

ਜਿਸ ਵਜ੍ਹਾ ਨਾਲ ਅਤਿਵਾਦੀਆਂ ਨੇ 10 ਅਗੱਸਤ 1984 ਨੂੰ ਪੂਨੇ ਵਿਚ ਜਨਰਲ ਅਰਣ ਸ਼੍ਰੀਧਰ ਵੈਦਯਾ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਸੀ। ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਅਤਿਵਾਦ ਦਾ ਖ਼ਾਤਮਾ ਕਰਨ ਵਾਲੇ ਅਪਣੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਹਰ ਸਾਲ 10 ਅਗੱਸਤ ਨੂੰ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜ਼ਲੀ ਸਮਾਰੋਹ ਕੀਤਾ ਜਾਂਦਾ ਹੈ। ਸਾਡੇ ਸ਼ਹੀਦ ਸਾਡੇ ਅਤੇ ਸਾਡੇ ਦੇਸ਼ ਦੇ ਲਈ ਪ੍ਰੇਰਣਾ ਸਰੋਤ ਹਨ। ਦੇਖ਼ਣਾ ਹੁਣ ਇਹ ਹੋਵੇਗਾ ਕਿ ਕੀ ਸੂਬਾ ਸਰਕਾਰ ਸ਼ਿਵ ਸੈਨਿਕਾਂ ਨੂੰ ਜਨਰਲ ਵੈਦਯਾ 10 ਅਗਸਤ ਨੂੰ ਦਿਹਾੜਾ ਮਨਾਉਣ ਦਿੰਦੀ ਹੈ ਜਾਂ ਨਹੀਂ? ਕੀ ਖ਼ਾਲਿਸਤਾਨੀਆਂ ਦੇ ਵਾਂਗ ਸ਼ਿਵ ਸੈਨਿਕਾਂ 'ਤੇ ਵੀ ਸਰਕਾਰ ਸ਼ਿਕੰਜ਼ਾ ਕੱਸੇਗੀ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement