ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਨੇ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਮਾਰੇ ਛਾਪੇ
Published : Sep 6, 2018, 6:45 pm IST
Updated : Sep 6, 2018, 6:45 pm IST
SHARE ARTICLE
State-wide raids to check the sale ofpsychotropic drugs
State-wide raids to check the sale ofpsychotropic drugs

ਹੁਸ਼ਿਆਰਪੁਰ ਵਿਖੇ ਪਾਬੰਦੀਸ਼ੁਦਾ ਦਵਾਈਆਂ ਕੀਤੀਆਂ ਜਬਤ

ਚੰਡੀਗੜ : ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵਲੋਂ ਸੂਬੇ ਦੀਆਂ ਵੱਖ-ਵੱਖ ਥਾਂਵਾਂ 'ਤੇ ਨਸ਼ੀਲੀਆਂ ਦਵਾਈਆਂ ਦੀ ਜਾਂਚ ਅਤੇ ਡਰੱਗ ਅਤੇ ਕਾਸਮੈਟਿਕ ਰੂਲਜ਼ ਦੀ ਪਾਲਣਾ ਸਬੰਧੀ ਜਾਂਚ ਲਈ ਛਾਪੇ ਮਾਰੇ ਗਏ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ। ਉਨ•ਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਮਾਸੀਤਾਨ ਵਿਖੇ ਗੈਰ-ਲਾਇਸੰਸਸ਼ੁਦਾ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ ਤੇ ਦਵਾਈਆਂ ਵੇਚਣ ਲਈ ਲਾਇਸੰਸ ਜਾਂ ਆਰ.ਐਮ.ਪੀ. ਸਰਟੀਫਿਕੇਟ ਨਾ ਹੋਣ 'ਤੇ 45 ਕਿਸਮਾਂ ਦੇ 46500 ਰੁਪਏ ਦੀਆਂ ਐਲੋਪੈਥੀ ਦਵਾਈਆਂ ਜਬਤ ਕੀਤੀਆਂ ਗਈਆਂ।

ਹੁਸ਼ਿਆਰਪੁਰ ਵਿਖੇ ਬੱਸੀ ਖਵਾਜ਼ਾ ਦੀ ਆਹੁਜਾ ਮੈਡੀਕਲ ਏਜੰਸੀ ਵਿਖੇ ਜਾਂਚ ਕੀਤੀ ਗਈ। ਜਾਂਚ ਦੌਰਾਨ 47,540 ਰੁਪਏ ਦੀਆਂ 6 ਕਿਸਮਾਂ ਦੇ ਐਲੋਪੇਥੀ ਦਵਾਈਆਂ ਜਬਤ ਕੀਤੀਆਂ ਗਈਆਂ, ਜਿਨ•ਾਂ ਵਿੱਚ ਟਰਾਮਾਡੋਲ ਹਾਈਡ੍ਰੋਕਲੋਰਾਈਡ ਦੀਆਂ 3080 ਗੋਲੀਆਂ, ਕਲੋਨਾਜਿਪਾਮ ਦੀਆਂ 6500 ਗੋਲੀਆਂ ਤੇ ਐਲਪਰਾਜੋਲਮ ਦੀਆਂ 6600 ਗੋਲੀਆਂ ਸ਼ਾਮਿਲ ਹਨ ਅਤੇ ਜਾਂਚ ਲਈ 3 ਕਿਸਮਾਂ ਦੀਆਂ ਦਵਾਈਆਂ ਦੇ ਸੈਂਪਲ ਵੀ ਲਏ ਗਏ ਹਨ।

ਡਰੱਗ ਅਤੇ ਕਾਸਮੈਟਿਕ ਰੂਲਜ਼ 1945 ਦੀ ਉਲੰਘਣਾ ਕਰਨ 'ਤੇ ਅੰਮ੍ਰਿਤਸਰ ਵਿੱਚ 8 ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕੀਤੇ ਗਏ ਅਤੇ ਜਲੰਧਰ ਅਤੇ ਅੰਮ੍ਰਿਤਸਰ ਦੀ ਸਾਂਝੀ ਜਾਂਚ ਟੀਮ ਵੱਲੋਂ ਜਾਂਚ ਦੌਰਾਨ ਇੱਕ ਗੈਰ ਲਾਇਸੰਸਸ਼ੁੱਦਾ ਗੋਦਾਮ ਵੀ ਸੀਲ ਕੀਤਾ ਗਿਆ। ਅੰਮ੍ਰਿਤਸਰ ਵਿਖੇ ਹੋਈ ਇੱਕ ਹੋਰ ਜਾਂਚ ਦੌਰਾਨ, 3 ਥਾਂਵਾਂ 'ਤੇ ਦਵਾਈਆਂ ਜਬਤ ਕੀਤੀਆਂ ਗਈਆਂ ਅਤੇ 4 ਨਮੂਨੇ ਟੈੱਸਟ ਤੇ ਜਾਂਚ ਲਈ ਲਏ ਗਏ।

ਗੁਰਦਾਸਪੁਰ ਵਿਖੇ ਬਟਾਲਾ ਤਹਿਸੀਲ ਦੇ ਮਰਾੜ ਪਿੰਡ ਦੇ ਸਹਿਤਾਜ ਮੈਡੀਕਲ ਸਟੋਰ ਵਿਖੇ ਨਸ਼ੀਆਂ ਦਵਾਈਆਂ ਦੀ ਖਰੀਦ ਸਬੰਧੀ ਜਾਣਕਾਰੀ ਨਾ ਦੇਣ ਤੇ 1026 ਨਸ਼ੀਲੀਆਂ ਗੋਲੀਆਂ ਜਬਤ ਕੀਤੀਆਂ ਗਈਆਂ।ਏਸ ਹਰਟ ਹਸਪਤਾਲ, ਸੈਕਟਰ-68 ਮੋਹਾਲੀ ਵਿਖੇ ਕਾਰਡਿਐਕ ਸਟੰਟਾਂ ਦੀ  ਕੀਮਤ ਸਬੰਧੀ ਜਾਂਚ ਕੀਤੀ ਗਈ ਜੋ ਕਿ ਡੀ.ਪੀ.ਸੀ.ਓ (ਡਰੱਗ ਪਰਾਇਸ ਕੰਟਰੋਲ ਆਰਡਰ) ਦੇ ਅਧੀਨ ਆਉਂਦੇ ਹਨ। ਇਹਨਾਂ ਦੀ ਕੀਮਤ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਇਸਿੰਗ ਅਥਾਰਟੀ (ਐਨ.ਪੀ.ਪੀ.ਏ.) ਦੁਆਰਾ ਨਿਰਧਾਰਤ ਕੀਮਤਾਂ ਨਾਲ ਮੇਲ ਖਾਂਦੀ ਹੈ।

ਇਸੇ ਦੌਰਾਨ ਹਸਪਤਾਲ ਦੀ ਫਾਰਮੇਸੀ ਦੀ ਵੀ ਜਾਂਚ ਕੀਤੀ ਗਈ ਅਤੇ ਕੁਝ ਮਿਆਦ ਖਤਮ ਹੋਈਆਂ ਦਵਾਈਆਂ ਵੀ ਮਿਲੀਆਂ ਅਤੇ ਉਹਨਾਂ ਨੂੰ ਜਬਤ ਕੀਤਾ ਗਿਆ। ਦਵਾਈਆਂ ਦੇ ਨਮੂਨੇ ਟੈਸਟ ਅਤੇ ਵਿਸ਼ਲੇਸ਼ਣ ਲਈ ਲਏ ਗਏ ਅਤੇ ਡਰੱਗ ਅਤੇ ਕਾਸਮੈਟਿਕ ਰੂਲਜ਼ ਦੀ ਉਲੰਘਣਾ ਵੀ ਪਾਈ ਗਈ।ਲੁਧਿਆਣਾ ਅਤੇ ਸੰਗਰੂਰ ਦੇ ਮਲੇਰਕੋਟਲਾ ਤੇ ਅਹਿਮਦਗੜ• ਦੇ ਵੱਖ-ਵੱਖ ਖੇਤਰਾਂ ਵਿਚ ਵੀ ਜਾਂਚ ਕੀਤੀ ਗਈ, ਜਿੱਥੇ ਵਿਕਰੀ / ਖਰੀਦ ਰਿਕਾਰਡ ਨਾ ਰੱਖਣ, ਐਚ-1 ਰਜਿਸਟਰ ਅਤੇ ਯੋਗ ਵਿਅਕਤੀ / ਫਾਰਮਾਸਿਸਟ ਦੀ ਗ਼ੈਰ-ਹਾਜ਼ਰੀ ਪਾਈ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement