
ਪਿੰਡ ਮਾਹੋਰਾਣਾ ਕੋਰੋਨਾ ਟੈਸਟ ਕਰਨ ਵਾਲਿਆਂ ਦਾ ਹੋਇਆ ਵਿਰੋਧ, ਪਿੰਡ ਚਪੜੌਦਾ ਵਿਖੇ ਆਸਾ ਵਰਕਰ 'ਤੇ ਹਮਲਾ
ਅਮਰਗੜ੍ਹ, 5 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਅਮਨਦੀਪ ਸਿੰਘ ਮਾਹੋਰਾਣਾ)-ਕਰੋਨਾ ਸੈਂਪਲਿੰਗ ਲਈ ਟਰੇਂਡ ਡਾਕਟਰਾਂ ਦੀ ਟੀਮ ਅਤੇ ਪੈਰਾਮੇਡੀਕਲ ਸਟਾਫ ਡਾ.ਕੁਸਮ ਬੱਗਾ,ਡਾ.ਕਿਰਨਦੀਪ ਕੌਰ,ਸੀ.ਐਚ.À ਅਮਨਪ੍ਰੀਤ ਕੌਰ,ਲਖਵਿੰਦਰ ਸਿੰਘ,ਸੁਪਰਵਾਇਜਰ ਪਰਮਜੀਤ ਸਿੰਘ,ਤਜਿੰਦਰ ਸਿੰਘ,ਹਲਕਾ ਪਟਵਾਰੀ ਗੁਰਿੰਦਰ ਸਿੰਘ,ਪੰਚਾਇਤ ਸਕੱਤਰ ਸਤਨਾਮ ਸਿੰਘ ਤੇ ਅਧਾਰਿਤ ਇੱਕ ਟੀਮ ਅੱਜ ਮਾਹੋਰਾਣਾ ਪਿੰਡ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿਖੇ ਪਹੁੰਚੀ।ਪਿੰਡ ਦੇ ਕੁੱਝ ਲੋਕਾਂ ਨੇ ਵਿਰੌਧ ਵੀ ਕੀਤਾ ਨੋਡਲ ਅਫਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗਰਾਮ ਪੰਚਾਇਤ ਪਿੰਡ ਮਾਹੋਰਾਣਾ ਦੀ ਸਰਪੰਚ ਸ਼ਿਖਾਂ ਦੇ ਪਤੀ ਜਗਜੀਵਨ ਰਾਮ ਨੇ ਆਪਣਾ ਅਤੇ ਆਪਣੀ ਪਤਨੀ ਦਾ ਨਾਂ ਕਰੋਨਾ ਟੈਸਟ ਲਈ ਲਿਖਵਾਇਆ ਪਰ ਕੁਝ ਹੀ ਸਮੇਂ ਬਾਅਦ ਯੂ-ਟਰਨ ਲੈਂਦਿਆਂ ਆਪਣੇ ਅਤੇ ਆਪਣੀ ਪਤਨੀ ਦੇ ਟੈਸਟ ਤੋਂ ਸਾਫ ਮੁੱਕਰ ਗਿਆ। ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ ਨੇ ਨਾਰਾਜਗੀ ਵੀ ਪ੍ਰਗਟ ਕੀਤੀ ਕਿ ਜਦੋਂ ਪਿੰਡ ਦੇ ਮੁਖੀ ਹੀ ਅਜਿਹੇ ਸਰਬ-ਸਾਂਝੇ ਅਤੇ ਲੋਕ ਭਲਾਈ ਦੇ ਕੰਮਾਂ ਤੋਂ ਜਵਾਬ ਦੇ ਜਾਣ ਤਾਂ ਪਿੰਡ ਵਾਸੀ ਕੀ ਮਹਿਸੂਸ ਕਰਨਗੇ। ਅਜਿਹੇ ਹਾਲਾਤਾਂ ਦੇ ਬਾਵਜੂਦ ਵੀ 15 ਪਿੰਡ ਵਾਸੀਆਂ ਨੇ ਕਰੋਨਾ ਟੈਸਟ ਲਈ ਸ਼ੈਂਪਲ ਦਿੱਤੇ।ਨੋਡਲ ਅਫਸਰ ਨੇ ਇਹ ਵੀ ਦੱਸਿਆ ਕਿ ਪਿੰਡ ਚਪੜੌਦਾ ਵਿਖੇ ਕੋਰੋਨਾ ਸੈਂਪਲ ਦੇਣ ਲਈ ਪ੍ਰੇਰਤ ਕਰ ਰਹੀ ਆਸਾ ਵਰਕਰ ਕੁਲਵੰਤ ਕੌਰ ਪਿੰਡ ਚਪੜੌਦਾ ਤੇ ਲੋਕਾਂ ਨੇ ਹਮਲਾ ਕਰ ਦਿੱਤਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਥਾਣਾ ਅਮਰਗੜ ਨੂੰ ਸੂਚਿਤ ਕਰ ਦਿੱਤਾ ਹੈ।ਮੌਕੇ ਤੇ ਪਹੁੰਚੀ ਟੀਮ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਟੈਸਟ ਤੋਂ ਬਾਅਦ ਅਗਰ ਕੋਈ ਕੇਸ ਪਾਜੇਟਿਵ ਪਾਇਆ ਗਿਆ ਤਾਂ ਉਸ ਨੂੰ ਕੋਵਿਡ ਕੇਅਰ ਸੈਂਟਰ ਨਹੀਂ ਬਲਕਿ ਉਸ ਦੇ ਘਰ ਵਿੱਚ ਹੀ ਇਕਾਂਤਵਾਸ imageਕੀਤਾ ਜਾਵੇਗਾ।ਜਦੋਂ ਇਸ ਸਬੰਧੀ ਪਿੰਡ ਮਾਹੋਰਾਣੇ ਦੀ ਸਰਪੰਚ ਦੇ ਪਤੀ ਜਗਜੀਵਨ ਰਾਮ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਪੰਚਾਇਤ ਨੇ ਕੋਰੋਨਾ ਟੈਸਟ ਦਿੱਤਾ ਹੈ ਉਸ ਨੇ ਕਿਹਾ ਨਹੀਂ ਉਨ੍ਹਾਂ ਕਿਹਾ ਕਿ ਮੈਂ ਲੋਕਾਂ ਟੈਸਟ ਦੇਣ ਵਾਰੇ ਜਾਗਰੂਕ ਕੀਤਾ ਹੈ।