
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀ ਮੀਟਿੰਗ
ਕੁੱਪ ਕਲਾਂ, ਰੁੜਕੀ ਕਲਾਂ, 5 ਸਤੰਬਰ (ਸੁਖਵਿੰਦਰ ਲਸੋਈ) ਪਾਰਟੀ ਦਫਤਰ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਲਾਕੇ ਦੀ ਸਮੂਹ ਲੀਡਰਸ਼ਿਪ ਨੂੰ ਇਕੱਠਾ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਸਬੰਧੀ ਅਤੇ ਯੂਥ ਵਿੰਗ ਦੀਆਂ ਨਵੀਆਂ ਨਿਯੁਕਤੀਆਂ ਕਰਦੇ ਹੋਏ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਛੰਦੜਾਂ, ਜਤਿੰਦਰ ਸਿੰਘ ਖਹਿਰਾ ਜਰਨਲ ਸਕੱਤਰ ਪੰਜਾਬ, ਤਜਿੰਦਰ ਸਿੰਘ ਦਿਓਲ ਮੀਤ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਲਜਿੰਦਰ ਸਿੰਘ ਲਸੋਈ ਜਰਨਲ ਸਕੱਤਰ ਕਿਸਾਨ ਵਿੰਗ ਪੰਜਾਬ, ਸਰਦਾਰ ਹਰਦੇਵ ਸਿੰਘ ਪੱਪੂ ਕਲਿਆਣ, ਛੱਜੂ ਸਿੰਘ ਸੇਹਕੇ ਕਾਰਜਕਾਰੀ ਮੈਂਬਰ ਪੰਜਾਬ, ਸੁਖਦੇਵ ਸਿੰਘ ਸੇਹਕੇ ਸਰਕਲ ਪ੍ਰਧਾਨ , ਫਾਰੂਕ ਮੁਹੰਮਦ ਸ਼ਹਿਰੀ ਪ੍ਰਧਾਨ ਮਲੇਰਕੋਟਲਾ ,ਮਕਸੂਦ ਉਲ ਹੱਕ ਪਰਧਾਨ, ਅਬਦੁਲ ਸਤਾਰ ਜਰਨਲ ਸੈਕਟਰੀ ਪੰਜਾਬ ਇੰਡੀਅਨ ਯੂਨੀਅਨ ਮੁਸਲਿਮ ਲੀਗ ਬਾਨਤਵਾਲਾ ਅਤੇ ਹੋਰ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਹੁੰਚੇ ਹੋਏ ਸਨ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਛੰਦੜਾਂ ਨੇ ਨਵੀਆ ਦੀਆਂ ਨਿਯੁਕਤੀਆਂ ਵੀ ਕੀਤੀਆਂ ਹਨ। ਉਹਨਾਂ ਨੇ ਮੁਹੰਮਦ ਅਖ਼ਤਰ ਨੂੰ ਖਜਾਨਚੀ ਯੂਥ ਅਕਾਲੀ ਦਲ ਅੰਮ੍ਰਿਤਸਰ, ਮੁਹੰਮਦ ਨਦੀਮ ਯੂਥ ਅਕਾਲੀ ਦਲ ਮਲੇਰਕੋਟਲਾ ਦਾ ਪ੍ਰਧਾਨ, ਮੁਹੰਮਦ ਸ਼ਬੀਰ ਸੋਨੀ ਨੂੰ ਮੀਤ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਅਤੇ ਹਲਕਾ ਅਮਰਗੜ੍ਹ ਦੇ ਯੂਥ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜਾਗੋਵਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਫੋਟੋ ਨੰ: 5 ਐਸਐਨਜੀ 19