
ਅਦਾਲਤ ਨੇ ਕਿਹਾ ਕਿ ਇਕ ਫੀਸਦੀ ਉਮੀਦਵਾਰਾਂ ਲਈ ਪੂਰੇ ਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ।
ਨਵੀਂ ਦਿੱਲੀ -ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ-ਯੂਜੀ) ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪ੍ਰਕਿਰਿਆ ਵਿਚ ਵਿਘਨ ਨਹੀਂ ਪਾਉਣਾ ਚਾਹੁੰਦੇ ਅਤੇ ਇਸ ਦੀ ਤਰੀਕ ਬਦਲਣਾ "ਅਨਿਆਂਪੂਰਨ" ਹੋਵੇਗਾ। NEET-UG ਦੀ ਪ੍ਰੀਖਿਆ 12 ਸਤੰਬਰ ਨੂੰ ਹੀ ਹੋਵੇਗੀ।
ਜਸਟਿਸ ਏ ਐਮ ਖਾਨਵਿਲਕਰ, ਹਰੀਸ਼ਕੇਸ਼ ਰਾਏ ਅਤੇ ਸੀਟੀ ਰਵੀਕੁਮਾਰ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਜੇ ਵਿਦਿਆਰਥੀ ਕਈ ਪ੍ਰੀਖਿਆਵਾਂ ਵਿਚ ਬੈਠਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਤਰਜੀਹ ਤੈਅ ਕਰਨੀ ਪਵੇਗੀ ਅਤੇ ਆਪਣਾ ਵਿਕਲਪ ਚੁਣਨਾ ਪਵੇਗਾ ਕਿਉਂਕਿ ਅਜਿਹੀ ਸਥਿਤੀ ਕਦੇ ਨਹੀਂ ਹੋ ਸਕਦੀ ਜਿਸ ਵਿਚ ਪ੍ਰੀਖਿਆ ਦੀ ਤਾਰੀਖ ਤੋਂ ਹਰ ਕੋਈ ਸੰਤੁਸ਼ਟ ਹੋਵੇ।
ਇਹ ਵੀ ਪੜ੍ਹੋ - ਦੂਜੇ ਦੇ ਮੋਢੇ 'ਤੇ ਬੰਦੂਕ ਰੱਖ ਕੇ ਰਾਜਨੀਤੀ ਕਰਦੇ ਹਨ ਰਾਹੁਲ ਗਾਂਧੀ - ਸੰਬਿਤ ਪਾਤਰਾ
Supreme Court
ਸਿਖ਼ਰਲੀ ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਇਸ ਮੁੱਦੇ 'ਤੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਲਈ ਸੁਤੰਤਰ ਹਨ ਅਤੇ ਇਸ ਸਬੰਧ ਵਿਚ ਛੇਤੀ ਤੋਂ ਛੇਤੀ ਕਾਨੂੰਨ ਦੇ ਅਨੁਸਾਰ ਫੈਸਲਾ ਲਿਆ ਜਾਣਾ ਚਾਹੀਦਾ ਹੈ। ਬੈਂਚ ਨੇ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਵਕੀਲ ਸ਼ੋਇਬ ਆਲਮ ਨੂੰ ਕਿਹਾ, “ਜੋ ਦਲੀਲਾਂ ਤੁਸੀਂ ਦੇ ਰਹੇ ਹੋ ਉਹ 99 ਪ੍ਰਤੀਸ਼ਤ ਉਮੀਦਵਾਰਾਂ ਲਈ ਢੁਕਵੇਂ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ - ਦੁਖਦਾਈ ਖ਼ਬਰ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
NEET
ਇਕ ਫੀਸਦੀ ਉਮੀਦਵਾਰਾਂ ਲਈ ਪੂਰੇ ਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ। ਆਲਮ ਨੇ ਕਿਹਾ ਸੀ ਕਿ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2021 ਨੂੰ ਟਾਲਿਆ ਜਾਵੇ ਕਿਉਂਕਿ 12 ਸਤੰਬਰ ਦੇ ਆਸ ਪਾਸ ਹੋਰ ਬਹੁਤ ਸਾਰੇ ਟੈਸਟ ਹਨ। ਇਸ 'ਤੇ ਬੈਂਚ ਨੇ ਕਿਹਾ, "ਪ੍ਰੀਖਿਆ ਦੀ ਤਾਰੀਖ ਨੂੰ ਬਦਲਣਾ ਬਹੁਤ ਹੀ ਅਨਿਆਂਪੂਰਣ ਹੋਵੇਗਾ ਕਿਉਂਕਿ ਨੀਟ ਬਹੁਤ ਵਿਆਪਕ ਪੱਧਰ ਦੀ ਪ੍ਰੀਖਿਆ ਹੈ। ਇਹ ਰਾਜ ਦੇ ਹਿਸਾਬ ਨਾਲ ਨਹੀਂ, ਇਹ ਇੱਕ ਦੇਸ਼ ਵਿਆਪੀ ਪ੍ਰੀਖਿਆ ਹੈ।