ਕੋਰਟ ਕੰਪਲੈਕਸ ਦੇ ਬਖ਼ਸ਼ੀਖਾਨੇ 'ਚ ਚੱਲੀ ਗੋਲੀ, ASI ਦੀ ਮੌਤ
Published : Sep 6, 2022, 1:48 pm IST
Updated : Sep 6, 2022, 1:48 pm IST
SHARE ARTICLE
Bullet fired in court complex treasury, ASI died
Bullet fired in court complex treasury, ASI died

ਪੇਸ਼ੀ ਲਈ ਕੈਦੀਆਂ ਨੂੰ ਕੋਰਟ ’ਚ ਲੈ ਕੇ ਆਇਆ ਸੀ ਕੁਲਵਿੰਦਰ ਸਿੰਘ

 

ਸ੍ਰੀ ਮੁਕਤਸਰ ਸਾਹਿਬ: ਕੋਰਟ ਕੰਪਲੈਕਸ ਦੇ ਬਖ਼ਸ਼ੀਖਾਨੇ 'ਚ ਗੋਲੀ ਚੱਲਣ ਨਾਲ ASI ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਈਨ ਵਿਚ ਹਾਜ਼ਰ ASI ਕੁਲਵਿੰਦਰ ਸਿੰਘ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਆਇਆ ਸੀ। ਜਿਥੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।  ਮੌਕੇ ’ਤੇ ਘਟਨਾ ਦੀ ਜਾਂਚ ਲਈ SP ਕੁਲਵੰਤ ਰਾਏ, DSP ਜਗਦੀਸ਼ ਕੁਮਾਰ ਪਹੁੰਚੇ। 

DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ASI ਜੋ ਕਿ ਪੁਲਿਸ ਲਾਈਨ 'ਚ ਡਿਊਟੀ ’ਤੇ ਸੀ ਅੱਜ ਸਵੇਰੇ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ 'ਚ ਲੈ ਕੇ ਆਇਆ ਜਿੱਥੇ ਜਦੋਂ ਉਹ ਸਾਥੀ ਪੁਲਿਸ ਕਰਮੀਆਂ ਨਾਲ ਕਾਗਜ਼ ਪੱਤਰਾਂ ਦਾ ਕੰਮ ਕਰ ਰਿਹਾ ਸੀ ਤਾਂ ਕਥਿਤ ਤੌਰ ’ਤੇ ਉਸ ਦੀ ਸਰਵਿਸ ਕਾਰਬਾਈਨ ’ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement