
ਐਲਆਈਸੀ ਏਜੰਟਾ ਨੇ ਮੰਗਾ ਨੂੰ ਲੈਕੇ ਕੀਤੀ ਹਲੜਤਾਲ
ਫ਼ਤਿਹਗੜ੍ਹ ਸਾਹਿਬ, 6 ( ਰਾਜਿੰਦਰ ਸਿੰਘ ਭੱਟ) : ਆਲ ਇੰਡੀਆ ਏਜੰਟ ਫੈੱਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਐੱਲ ਆਈ ਸੀ ਏਜੰਟ ਮੰਡੀ ਗੋਬਿੰਦਗੜ੍ਹ ਤੇ ਸਰਹਿੰਦ ਬਰਾਂਚ ਦੇ ਸਮੂਹ ਏਜੰਟਾਂ ਵੱਲੋਂ ਗਾਹਕਾਂ ਅਤੇ ਏਜੰਟਾਂ ਦੀਆਂ ਸਾਂਝੀਆਂ ਮੰਗਾਂ ਦੇ ਹੱਕ ਵਿੱਚ ਕਾਲੇ ਬਿੱਲੇ ਲਾ ਕੇ ਕਲਮਛੋਡ?ਹੜਤਾਲ ਕੀਤੀ ਗਈ | ਡਿਵੀਜ਼ਨ ਸਕੱਤਰ ਪਰਮਜੀਤ ਸਿੰਘ , ਗੁਰਦੀਪ ਸਿੰਘ ਮੁਕਾਰੋਪੁਰ ਅਤੇ ਨਿਸ਼ਾਨ ਸਿੰਘ ਚੀਮਾਂ ਨੇ ਦੱਸਿਆ ਕਿ ਐਲਆਈਸੀ ਏਜੰਟ ਪਿਛਲੇ ਕਈ ਸਾਲਾਂ ਐਲਆਈਸੀ ਬੈਂਕ ਵਿਚ ਕੰਮ ਕਰ ਰਹੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਨਾਲ ਧਕਾ ਕਰ ਰਹੀ ਹੈ | ਉਨ੍ਹਾਂ ਦਸਿਆਂ ਕਿ ਐਲਆਈਸੀ ਏਜੰਟਾ ਦੀ ਮੰਗਾਂ ਨੇ ਕਿ ਏਜੰਟਾਂ ਦਾ ਕਮਿਸ਼ਨ ਵਧਾਉਣ, ਰਗੇਰੂਟੀ ਵਧਾਉਣ , ਮਕਾਨਾਂ ਦੇ ਲੋਨ ਵਧਾਉਣ ਸੰਬੰਧੀ , ਮੈਡੀਕਲ ਕਲੇਮ ਵਧਾਉਣ ਵਿੱਚ ਵਾਧਾ ਕਰਨ ਲਈ ਅਤੇ ਪਾਲਿਸੀ ਹੋਲਡਰਾਂ ਦੀ ਗਰੇਰੂਟੀ ਵਧਾਉਣ ਸੰਬੰਧੀ , ਜੀਐੱਸਟੀ ਹਟਾਉਣ ਸਬੰਧੀ , ਪਾਲਿਸੀ ਧਾਰਕਾਂ ਨੂੰ ਵਧੀਆ ਸੇਵਾਵਾਂ ਦੇਣ ਤੇ ਹੋਰ ਮੰਗਾ ਨੂੰ ਲੈਕੇ ਇਹ ਕਲਮ ਛੋੜ ਹੜਤਾਲ ਕੀਤੀ ਗਈ ਹੈ | ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਧਰਨੇ ਡਿਵੀਜ਼ਨ ਪੱਧਰ ਅਤੇ ਜ਼ੋਨਲ ਪੱਧਰ ਤੇ ਦਿੱਤੇ ਜਾਣਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਕੋਈ ਹੱਲ ਨਾ ਕੀਤਾ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਉਲੀਕਣਗੇ |ਇਸ ਮੌਕੇ ਤਰਸੇਮ ਸਿੰਘ, ਬਾਵਾ ਰਾਮ, ਵੇਦ ਪ੍ਰਕਾਸ਼, ਗੁਰਦੀਪ ਸਿੰਘ, ਜਨਕ ਸਿੰਘ, ਨਿਸ਼ਾਨ ਿਸਿੰੰਘ ਚੀਮਾਂ, ਸੁਖਵਿੰਦਰ ਸਿੰਘ, ਦੀਪਕ , ਗੁਰਦੀਪ ਸਿੰਘ ਮਕਾਰੋਪੁਰ , ਸਤਵਿੰਦਰ ਸਿੰਘ ਹੈਪੀ, ਪਰਮਵੀਰ ਚੀਮਾ, ਹਰਜੀਤ ਸਿੰਘ ਬਡਾਲੀ ਆਦਿ ਮੌਜੂਦ ਸਨ |
ਫੋਟੋ ਕੈਪਸ਼ਨ 02 ਐਲਆਈਸੀ ਏਜੰਟ ਕਲਮਛੋੜ ਹੜਤਾਲ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ |