
ਪਹਿਲਾਂ ਸਰਕਾਰ ਨੇ 31 ਦਸੰਬਰ ਤੱਕ ਜਮ੍ਹਾਂ ਕਰਵਾਉਣ ’ਤੇ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਦੀ ਦਿਤੀ ਸੀ ਛੋਟ
ਮੁਹਾਲੀ : ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਦਿਤੀ ਛੋਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਰਕਾਰ ਨੇ ਬਕਾਇਆ ਜਮ੍ਹਾਂ ਕਰਵਾਉਣ 'ਤੇ ਦਿਤੀ ਛੋਟ ਵਾਪਸ ਲੈ ਲਈ ਹੈ।
ਇਹ ਵੀ ਪੜ੍ਹੋ: 'ਆਪ' ਨਾਲ ਗਠਜੋੜ 'ਤੇ ਸਹਿਮਤ ਹੋਏ ਨਵਜੋਤ ਸਿੱਧੂ, ਕਿਹਾ- ਨਿੱਜੀ ਸੁਆਰਥਾਂ ਨੂੰ ਛੱਡ ਕੇ ਲੜਨੀਆਂ ਚਾਹੀਦੀਆਂ ਅਗਲੀਆਂ ਚੋਣਾਂ
ਦੱਸ ਦੇਈਏ ਕਿ 4 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਦੇ ਮੁਤਾਬਕ 2013 ਤੋਂ ਲੈ ਕੇ ਹੁਣ ਤੱਕ ਬਕਾਇਆ ਪ੍ਰਾਪਰਟੀ ਟੈਕਸ 31 ਦਸੰਬਰ ਤੱਕ ਜਮ੍ਹਾਂ ਕਰਵਾਉਣ ’ਤੇ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਦੀ ਛੋਟ ਦਿਤੀ ਗਈ ਸੀ ਪਰ ਇਹ ਫ਼ੈਸਲਾ ਲਾਗੂ ਹੋਣ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਹੈ।
ਇਹਵੀ ਪੜ੍ਹੋ: ਮੁਫ਼ਤ ਸਕੀਮ ਵਿਚ ਵੀ ਘਾਟਾ: ਪੰਜਾਬ ਵਿਚ ਪਿਛਲੇ ਇਕ ਸਾਲ ਵਿਚ 1600 ਕਰੋੜ ਦੀ ਬਿਜਲੀ ਚੋਰੀ