ਮੁਫ਼ਤ ਸਕੀਮ ਵਿਚ ਵੀ ਘਾਟਾ: ਪੰਜਾਬ ਵਿਚ ਪਿਛਲੇ ਇਕ ਸਾਲ ਵਿਚ 1600 ਕਰੋੜ ਦੀ ਬਿਜਲੀ ਚੋਰੀ

By : GAGANDEEP

Published : Sep 6, 2023, 11:08 am IST
Updated : Sep 6, 2023, 11:08 am IST
SHARE ARTICLE
photo
photo

300 ਯੂਨਿਟ ਬਿਜਲੀ ਮੁਫ਼ਤ ਮਿਲਣ ਦੇ ਬਾਵਜੂਦ ਵੀ ਬਿਜਲੀ ਚੋਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਲੋਕ

 

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਤੋਂ ਪੂਰੇ ਸੂਬੇ ਵਿਚ 300 ਯੂਨਿਟ ਬਿਜਲੀ ਮੁਫ਼ਤ ਦਿਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਬਿਜਲੀ ਚੋਰੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਚੋਰੀ ਕੀਤੀ ਬਿਜਲੀ ਨਾਲ ਲੋਕਾਂ ਦੇ ਘਰ-ਘਰ ਰੌਸ਼ਨ ਕਰਨ ਦੀ ਮਾੜੀ ਸੋਚ ਸੂਬਾ ਸਰਕਾਰ ਅਤੇ ਸੂਬੇ ਦੀ ਬਿਜਲੀ ਵੰਡ ਸੰਸਥਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਲਈ ਲਗਾਤਾਰ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਇਹ ਵੀ ਪੜ੍ਹੋ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਚਾਰਜਸ਼ੀਟ 'ਚ ਹੋਏ ਕਈ ਖੁਲਾਸੇ 

ਬਿਜਲੀ ਮੀਟਰ ਰੀਡਰਾਂ ਨਾਲ ਮਿਲ ਕੇ ਸੂਬੇ ਦੇ ਬਿਜਲੀ ਚੋਰਾਂ ਨੇ ਪੀ.ਐੱਸ.ਪੀ.ਸੀ.ਐੱਲ. ਨਾਲ 1600 ਕਰੋੜ ਦਾ ਧੋਖਾ ਕੀਤਾ ਹੈ, ਜਦਕਿ ਵੱਡੀ ਗੱਲ ਇਹ ਹੈ ਕਿ ਸਥਾਨਕ ਆਗੂਆਂ ਦੀ ਦਖਲਅੰਦਾਜ਼ੀ ਕਾਰਨ ਪਾਵਰਕਾਮ ਬਿਜਲੀ ਚੋਰਾਂ ਖਿਲਾਫ਼ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ। ਨਵੀਂ ਰਿਪੋਰਟ ਅਨੁਸਾਰ ਪੰਜਾਬ ਦੇ ਲੋਕ ਮੁਫਤ ਬਿਜਲੀ ਦੀ ਸਹੂਲਤ ਲੈਣ ਦੇ ਲਾਲਚ ਵਿਚ ਬਿਜਲੀ ਚੋਰੀ ਕਰ ਰਹੇ ਹਨ। ਸਮੇਂ ਦੇ ਨਾਲ ਬਿਜਲੀ ਚੋਰੀ ਦੇ ਤਰੀਕੇ ਵੀ ਬਦਲ ਗਏ ਹਨ, ਹੁਣ ਲੋਕ ਮੀਟਰ ਰੀਡਰਾਂ ਦੀ ਮਦਦ ਨਾਲ ਅੰਨ੍ਹੇਵਾਹ ਬਿਜਲੀ ਚੋਰੀ ਕਰ ਰਹੇ ਹਨ। ਬਿਜਲੀ ਦੀ ਜ਼ਿਆਦਾ ਖਪਤ ਹੋਣ ਦੇ ਬਾਵਜੂਦ ਦੋ ਮਹੀਨਿਆਂ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ 600 ਯੂਨਿਟ ਤੋਂ ਵੀ ਘੱਟ ਆ ਰਹੇ ਹਨ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਕਿਵੇਂ ਲੋਕ ਪਾਵਰਕਾਮ ਦੇ ਮੀਟਰ ਰੀਡਰਾਂ ਨਾਲ ਮਿਲ ਕੇ ਬਿਜਲੀ ਯੂਨਿਟਾਂ ਦੀ ਰੀਡਿੰਗ  ਪਿੱਛੇ ਕਰ ਰਹੇ ਹਨ। 

 ਇਹ ਵੀ ਪੜ੍ਹੋ: ਬੱਚਿਆਂ ਦੀ ਜਾਨ ਨਾਲ ਖਿਲਵਾੜ, ਪੰਜਾਬ ਦੇ 6 ਜ਼ਿਲ੍ਹਿਆਂ ਦੇ ਸਕੂਲਾਂ ਵਿਚ 68 ਕਮਰਿਆਂ ਦੀ ਖਸਤਾ ਹਾਲ

ਪਿਛਲੇ ਇਕ ਸਾਲ ਵਿਚ ਪੰਜਾਬ ਵਿਚ ਇਸ ਤਰਕੀਬ ਦੀ ਵਰਤੋਂ ਕਰਦਿਆਂ 2200 ਲੱਖ ਯੂਨਿਟ ਬਿਜਲੀ ਦੀ ਚੋਰੀ ਕੀਤੀ ਗਈ ਹੈ। ਇਸ ਦੀ ਕੀਮਤ 1600 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪਾਵਰਕਾਮ ਵੱਲੋਂ ਪਾਵਰ ਯੂਨਿਟ ਖ਼ਰਾਬ ਹੋਣ ਸਬੰਧੀ 40 ਮੀਟਰ ਰੀਡਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਰੀਡਰਾਂ ਨੇ ਮੀਟਰਾਂ ਨਾਲ ਛੇੜਛਾੜ ਕਰਕੇ ਰੀਡਿੰਗ ਬਦਲ ਲਈ ਸੀ। ਪਾਵਰਕਾਮ ਦੀਆਂ ਇਨਫੋਰਸਮੈਂਟ ਟੀਮਾਂ ਵੱਲੋਂ ਜਦੋਂ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਮੀਟਰ ਰੀਡਰਾਂ ਦੀ ਚੋਰੀ ਦਾ ਪਤਾ ਲੱਗਾ।

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪਾਵਰਕਾਮ ਅਧਿਕਾਰੀਆਂ ਅਨੁਸਾਰ ਇਹ 300 ਕਰੋੜ ਰੁਪਏ ਦਾ ਵਾਧਾ ਬਿਜਲੀ ਚੋਰੀ ਦੌਰਾਨ ਹੋਇਆ ਹੈ। ਮੁਫ਼ਤ ਬਿਜਲੀ ਕਾਰਨ ਪੰਜਾਬ ਵਿਚ ਇਸ ਦੀ ਖਪਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਸਮੇਂ ਦੌਰਾਨ ਬਿਜਲੀ ਦੀ ਖਪਤ ਦਾ ਕੁੱਲ ਨੁਕਸਾਨ 11.60 ਫੀਸਦੀ ਸੀ। ਜਿਨ੍ਹਾਂ ਵਿਚੋਂ ਤਰਨਤਾਰਨ ਸਰਕਲ ਵਿਚ ਸਭ ਤੋਂ ਵੱਧ 34.67 ਫੀਸਦੀ ਦਾ ਨੁਕਸਾਨ ਹੋਇਆ, ਜਦੋਂ ਕਿ  ਸ੍ਰੀ ਮੁਕਤਸਰ ਸਾਹਿਬ ਅਤੇ ਸੰਗਰੂਰ ਸਰਕਲ ਵਿਚ ਸਭ ਤੋਂ ਘੱਟ 25.05 ਅਤੇ 18.44 ਫੀਸਦੀ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 31.95 ਫੀਸਦੀ ਅਤੇ ਅੰਮ੍ਰਿਤਸਰ ਸਬ ਅਰਬਨ ਵਿੱਚ 26.78 ਫੀਸਦੀ ਬਿਜਲੀ ਦੀ ਖਪਤ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement