Mohali News : ਬੱਸ ਵਿੱਚ ਤਕਰੀਬਨ 15 ਕੁ ਬੱਚੇ ਸਨ ਸਵਾਰ
Mohali News : ਮੁਹਾਲੀ ਏਅਰਪੋਰਟ ਰੋਡ ’ਤੇ ਟੀਡੀਆਈ ਸਿਟੀ ਦੇ ਕੋਲ ਸਕੂਲ ਬੱਸ ਅਤੇ ਬਲੈਰੋ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਬੱਸ ਦੇ ਪਿੱਛੇ ਬਲੈਰੋ ਵਾਲੇ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਬਸ ਡਰਾਈਵਰ ਦੇ ਦੱਸਣ ਮੁਤਾਬਿਕ ਕਿ ਉਸਨੇ ਬੱਚਿਆਂ ਨੂੰ ਟੀਡੀਆਈ ਵਿਚ ਛੱਡਣਾ ਸੀ ਅਤੇ ਲਾਈਟਾਂ ਬੰਦ ਹੋਣ ਕਾਰਨ ਉਸ ਨੇ ਇੰਡੀਕੇਟਰ ਦੇ ਕੇ ਜਦੋਂ ਬੱਸ ਨੂੰ ਮੋੜਨਾ ਚਾਹਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਬਲੈਰੋ ਨੇ ਉਸ ਦੀ ਬੱਸ ਦੇ ਪਿੱਛੇ ਟੱਕਰ ਮਾਰ ਦਿੱਤੀ। ਬੱਸ ਵਿੱਚ ਤਕਰੀਬਨ 15 ਕੁ ਬੱਚੇ ਸਵਾਰ ਸਨ। ਟੱਕਰ ਦੇ ਕਾਰਨ 2 ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਤੇ ਬਾਕੀ ਬੱਚੇ ਠੀਕ ਠਾਕ ਹਨ। ਪਰ ਇਸ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਵੀ ਅੱਧੇ ਘੰਟੇ ਦੇ ਕਰੀਬ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ।
ਇਹ ਵੀ ਪੜੋ :Fazilka News : ਭਾਰਤ ਵਿਸ਼ਵ ਦਾ ਪਹਿਲਾ ਦੇਸ਼, ਜਿਸ 'ਚ ਸਿੱਖਿਆ ਕਰਜ਼ ਹੈ ਸਭ ਤੋਂ ਮਹਿੰਗਾ
ਉਸ ਤੋਂ ਬਾਅਦ ਪੱਤਰਕਾਰ ਨੇ ਵੀ ਐਸਐਚਓ ਨੂੰ ਪਰਸਨਲ ਨੰਬਰ ਤੇ ਵੀ ਤਿੰਨ ਵਾਰ ਫੋਨ ਕਰਨ ਤੋਂ ਬਾਅਦ ਵੀ ਐਸਐਚਓ ਨੇ ਫੋਨ ਚੱਕਣਾ ਜ਼ਰੂਰੀ ਨਹੀਂ ਸਮਝਿਆ। ਤਕਰੀਬਨ ਇਕ ਘੰਟਾ ਦੋਹਾਂ ਪਾਰਟੀਆਂ ਵੱਲੋਂ ਪੁਲਿਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਆਪਸੀ ਸਮਝੌਤਾ ਕਰ ਮੌਕੇ ਤੋਂ ਚਲਦੇ ਬਣੇ। ਘਟਨਾ ਤੋਂ ਪੰਜਾਂ ਮਿੰਟਾਂ ਬਾਅਦ ਪਹੁੰਚਣ ਦੇ ਦਾਅਵੇ ਕਰਨ ਵਾਲੀ ਪੁਲਿਸ ਪਤਾ ਨਹੀਂ ਕਿਹੜੇ ਪੁਲ ਹੇਠਾਂ ਆਰਾਮ ਕਰ ਰਹੀ ਸੀ।
(For more news apart from Terrible collision between school bus and Blairo vehicle, 2 children injured News in Punjabi, stay tuned to Rozana Spokesman)