
ਤਿੰਨ ਮੰਜਿਲਾਂ ਇਮਾਰਤ ਤੋਂ ਕੈਦੀ ਨੇ ਮਾਰੀ ਛਾਲ
ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਦੇ ‘ਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਚੱਲ ਰਹੇ ਇਲਾਜ ਦੌਰਾਨ ਇੱਕ ਕੈਦੀ ਅਚਾਨਕ ਫਰਾਰ ਹੋ ਗਿਆ। ਕੈਦੀ ਦਾ ਨਾਮ ਗੌਰਵ ਦੱਸਿਆ ਜਾ ਰਿਹਾ ਹੈ ਜੋ ਸਨੈਚਿੰਗ ਦੇ ਮਾਮਲੇ ’ਚ ਕੁਝ ਦਿਨ ਪਹਿਲਾਂ ਹੀ ਜੇਲ੍ਹ ’ਚ ਆਇਆ ਸੀ ਅਤੇ ਸਿਹਤ ਖਰਾਬ ਹੋਣ ਦੀ ਗੱਲ ਆਖ ਕੇ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ।
Ludhiana
ਉੱਥੇ ਹੀ ਇਸ ਮੌਕੇ ‘ਤੇ ਪਹੁੰਚੇ ਏਡੀਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਰੋਪੀ ਨੇ ਟਾਇਲਟ ਜਾਣ ਦਾ ਬਹਾਨਾ ਬਣਾ ਕੇ ਉਥੋਂ ਦੇ ਰੌਸ਼ਨਦਾਨ ਚੋਂ ਫਰਾਰ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ। ਉਧਰ ਦੂਜੇ ਪਾਸੇ ਹਸਪਤਾਲ ‘ਚ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਕਿਵੇਂ ਕੈਦੀ ਪੁਲਿਸ ਦੀਆਂ ਅੱਖਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕੋਈ ਕੈਦੀ ਪੁਲੀਸ ਦੀ ਗ੍ਰਿਫ਼ਤ ਚੋਂ ਫ਼ਰਾਰ ਹੋਇਆ ਹੋਵੇ ਪਹਿਲਾਂ ਵੀ ਕਈ ਕੈਦੀ ਚਕਮਾ ਦੇ ਕੇ ਪੁਲਿਸ ਦੇ ਅੱਖਾਂ ਸਾਹਮਣੇ ਫਰਾਰ ਹੋ ਚੁੱਕੇ ਹਨ।
Ludhiana
ਪਰ ਇਸ ਦੇ ਬਾਵਜੂਦ ਪੰਜਾਬ ਪੁਲੀਸ ਅਕਸਰ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆਉਂਦੀ ਹੈ। ਦਸ ਦਈਏ ਹਸਪਤਾਲਾਂ ਚ ਇਲਾਜ ਲਈ ਲਿਆਂਦੇ ਜਾਣ ਵਾਲੇ ਕੈਦੀਆਂ ਦੇ ਫਰਾਰ ਹੋਣ ਵਾਲੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਘਟਨਾ ਹੁਣ ਸਾਹਮਣੇ ਆਈ ਹੈ ਫਰੀਦਕੋਟ ਵਿੱਚ ਜਿੱਥੇ ਫਿਰੋਜ਼ਪੁਰ ਜੇਲ੍ਹ ਚ ਬੰਦ ਹਵਾਲਾਤੀ ਸਾਰਜ ਸਿੰਘ ਪੁੱਤਰ ਰਣਜੀਤ ਸਿੰਘ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਂਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਇਲਾਜ ਉਪਰੰਤ ਜਦੋਂ ਪੁਲਿਸ ਮੁਲਾਜ਼ਮ ਵਾਪਿਸ ਫ਼ਿਰੋਜ਼ਪੁਰ ਲਿਜਾਣ ਲੱਗੇ ਤਾਂ ਉਹ ਰਸਤੇ ਵਿਚੋਂ ਝਕਾਨੀ ਦੇ ਕੇ ਫਰਾਰ ਹੋ ਗਿਆ।
Ludhiana
ਜਿਸ ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਸਿਟੀ ਦੇ ਐਸ ਐੱਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਸਾਰਜ ਸਿੰਘ ਨਾਮ ਦਾ ਹਵਾਲਾਤੀ ਜੋ ਫਿਰੋਜ਼ਪੁਰ ਜੇਲ੍ਹ ਚ ਕਿਸੇ ਲੜਾਈ ਦੇ ਮਾਮਲੇ ਚ ਆਇਆ ਸੀ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਚ ਇਲਾਜ ਲਈ ਲਿਆਂਦਾ ਗਿਆ ਸੀ ਜਦੋਂ ਉਸ ਨੂੰ ਮੁਲਾਜਮ ਵਾਪਸ ਲਿਜਾਣ ਲਈ ਕਾਗਜ਼ੀ ਕਾਰਵਾਈ ਕਰਨ ਲਗੇ ਤਾਂ ਉਹ ਇੱਕ ਮੁਲਾਜਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਉਸ ਵਿਰੁੱਧ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।