ਚਿਰਾਗ ਫਲੋਰ 'ਜੇ.ਈ.ਈ ਐਡਵਾਂਸਡ 2020' 'ਚ ਰਹੇ ਅੱਵਲ
Published : Oct 6, 2020, 1:19 am IST
Updated : Oct 6, 2020, 1:19 am IST
SHARE ARTICLE
image
image

ਚਿਰਾਗ ਫਲੋਰ 'ਜੇ.ਈ.ਈ ਐਡਵਾਂਸਡ 2020' 'ਚ ਰਹੇ ਅੱਵਲ

ਨਵੀਂ ਦਿੱਲੀ, 5 ਅਕਤੂਬਰ : (ਜੇ.ਈ.ਈ.) ਸੰਯੁਕਤ ਪ੍ਰਵੇਸ਼ ਪ੍ਰੀਖਿਆ ਐਡਵਾਂਸਡ 2020 ਦੇ ਅੱਜ ਐਲਾਨੇ ਨਤੀਜਿਆਂ 'ਚ  ਇਸ ਵਾਰ ਆਈ. ਆਈ. ਟੀ. ਬਾਂਬੇ ਜ਼ੋਨ ਦੇ ਚਿਰਾਗ ਫਲੋਰ ਅੱਵਲ ਰਹੇ ਹਨ। ਚਿਰਾਗ ਨੇ ਕੁੱਲ 396 ਅੰਕਾਂ 'ਚੋਂ 352 ਅੰਕ ਪ੍ਰਾਪਤ ਕੀਤੇ ਹਨ।ਆਈ. ਆਈ. ਟੀ. ਰੁੜਕੀ ਦੀ ਕਨਿਸ਼ਕਾ ਮਿੱਤਲ ਨੇ ਲੜਕੀਆਂ ਦੀ ਸ਼੍ਰੇਣੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਕਨਿਸ਼ਕਾ ਦੀ ਆਲ ਇੰਡੀਆ ਰੈਂਕ ਵਿਚ 17ਵਾਂ ਸਥਾਨ ਹੈ।। ਕਨਿਸ਼ਕਾ ਨੇ 396 'ਚੋਂ 315 ਅੰਕ ਪ੍ਰਾਪਤ ਕੀਤੇ ਹਨ।
          ਇਹ ਨਤੀਜੇ ਭਾਰਤੀ ਤਕਨਾਲੋਜੀ ਸੰਸਥਾ ਦਿੱਲੀ ਵਲੋਂ ਜਾਰੀ ਕੀਤੇ ਗਏ ਹਨ।1,50,838 ਵਿਦਿਆਰਥੀਅ ਜੇ. ਈ. ਏ. ਐਡਵਾਂਸਡ ਦੇ ਇਮਤਿਹਾਨ ਵਿਚ ਸ਼ਾਮਲ ਹੋਏ ਸਨ, ਜਿਨ੍ਹਾਂ 'ਚੋਂ 43,204 ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ। ਇਸ 'ਚੋਂ 6,707 ਕੁੜੀਆਂ ਨੇ ਸਫ਼ਲਤਾ ਹਾਸਲ ਕੀਤੀ। ਜੇ. ਈ. ਏ. ਐਡਵਾਂਸਡ ਦੀ ਅਧਿਕਾਰਤ ਵੈਬਸਾਈਟ http://jeeadv.ac.in 'ਤੇ ਨਤੀਜੇ ਚੈਕ ਕੀਤੇ ਜਾ ਸਕਦੇ ਹਨ। ਜਿਹੜੇ ਵਿਦਿਆਰਥੀ ਇਮਤਿਹਾਨ ਵਿਚ ਸ਼ਾਮਲ ਹੋਏ ਸਨ, ਉਹ ਜੇ. ਈ. ਏ. ਐਡਵਾਂਸਡ  ਦੀ ਵੈਬਸਾਈਟ 'ਤੇ  ਅਪਣਾ ਜੇ. ਈ. ਏ. ਐਡਵਾਂਸਡ ਰੋਲ ਨੰਬਰ, ਜਨਮ ਤਾਰੀਖ਼ ਅਤੇ ਮੋਬਾਇਲ ਨੰਬਰ ਭਰ ਦੇ ਅਪਣਾ ਨਤੀਜਾ ਚੈਕ ਕਰ ਸਕਦੇ ਹਨ।  (ਏਜੰਸੀ)

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement