
ਪੰਜਾਬ 'ਚ ਹੁਣ ਤਕ 119186 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 102648 ਮਰੀਜ਼ ਠੀਕ ਹੋ ਚੁੱਕੇ, ਬਾਕੀ 12897 ਮਰੀਜ ਇਲਾਜ਼ ਅਧੀਨ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤੇ ਅੱਜ ਪੰਜਾਬ 'ਚ 1062 ਨਵੇਂ ਮਰੀਜ਼ ਦੀ ਰਿਪੋਰਟ ਸਾਹਮਣੇ ਆਈ ਹੈ। ਪੰਜਾਬ 'ਚ ਹੁਣ ਤਕ 119186 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 102648 ਮਰੀਜ਼ ਠੀਕ ਹੋ ਚੁੱਕੇ, ਬਾਕੀ 12897 ਮਰੀਜਾਂ ਦਾ ਇਲਾਜ਼ ਚੱਲ ਰਿਹਾ ਹੈ। ਅੱਜ 1671 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 61,267 ਨਵੇਂ ਕੇਸ ਅਤੇ 884 ਮੌਤਾਂ ਦੀ ਰਿਪੋਰਟ ਮਿਲੀ ਹੈ।
Coronavirus24 ਘੰਟਿਆਂ ਦੀ ਰਿਪੋਰਟ
24 ਘੰਟਿਆਂ 'ਚ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 178, ਲੁਧਿਆਣਾ ਤੋਂ 156, ਜਲੰਧਰ 98, ਬਠਿੰਡਾ ਤੋਂ 70, ਹੁਸ਼ਿਆਰਪੁਰ 64, ਗੁਰਦਾਸਪੁਰ ਤੋਂ 56 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।
Corona Virus case3641 ਮਰੀਜਾਂ ਨੇ ਤੋੜਿਆ ਦਮ
ਹੁਣ ਤੱਕ 3641 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 38 ਮੌਤਾਂ 'ਚ 8 ਲੁਧਿਆਣਾ, 6 ਜਲੰਧਰ , 5 ਅੰਮ੍ਰਿਤਸਰ, 1 ਨਵਾਂ ਸ਼ਹਿਰ, 3 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 1 ਫਿਰੋਜ਼ਪੁਰ, 3 ਹੁਸ਼ਿਆਰਪੁਰ, 2 ਮੁਕਤਸਰ, 1 ਪਟਿਆਲਾ, 1 ਕਪੂਰਥਲਾ, 1 ਮੋਗਾ, 3 ਰੋਪੜ, 1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ। ਭਾਰਤ 'ਚ ਹੁਣ ਤੱਕ 66 ਲੱਖ, 49 ਹਜ਼ਾਰ, 129 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 56 ਲੱਖ , 19 ਹਜ਼ਾਰ, 788 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ